ਏਜੀਆਈ ਗਲੋਬਲ ਸਕੂਲ ਦੇ ਬੱਚਿਆਂ ਨੇ ਮਨਾਇਆ ਵਿਸ਼ਵ ਰੇਡੀਓ ਦਿਵਸ
ਏਜੀਆਈ ਗਲੋਬਲ ਸਕੂਲ ਦੇ ਬੱਚਿਆਂ ਨੇ ਮਨਾਇਆ ਵਿਸ਼ਵ ਰੇਡੀਓ ਦਿਵਸ
Publish Date: Fri, 13 Feb 2026 10:16 PM (IST)
Updated Date: Fri, 13 Feb 2026 10:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਗਲੋਬਲ ਸਕੂਲ ਅਰਬਾਨਾ 66 ਫੁੱਟ ਰੋਡ ਦੇ ਵਿਦਿਆਰਥੀਆਂ ਨੇ ਵਿਸ਼ਵ ਰੇਡੀਓ ਦਿਵਸ ਮਨਾਇਆ। ਬੱਚਿਆਂ ਨੂੰ ਰੇਡੀਓ ਸਟੂਡੀਓ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਰੇਡੀਓ ਦੀ ਕਾਰਗੁਜ਼ਾਰੀ ਨੂੰ ਨੇੜਿਓਂ ਵੇਖਿਆ ਤੇ ਸਮਝਿਆ। ਦੌਰੇ ਦੌਰਾਨ ਵਿਦਿਆਰਥੀਆਂ ਨੇ ਜਾਣਿਆ ਕਿ ਰੇਡੀਓ ਕਿਸ ਤਰ੍ਹਾਂ ਖ਼ਬਰਾਂ, ਸਿੱਖਿਆ ਅਤੇ ਜਾਗਰੂਕਤਾ ਦੇ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦਾ ਹੈ। ਉਨ੍ਹਾਂ ਨੇ ਵੇਖਿਆ ਕਿ ਐਂਕਰ ਮਾਈਕ ਦੇ ਸਾਹਮਣੇ ਕਿਵੇਂ ਪ੍ਰਸਾਰਣ ਕਰਦੇ ਹਨ ਅਤੇ ਪਿੱਛੇ ਟੈਕਨੀਕਲ ਟੀਮ ਕਿਸ ਤਰ੍ਹਾਂ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਸੰਭਾਲਦੀ ਹੈ। ਸਕੂਲ ਦੀ ਚੇਅਰਪਰਸਨ ਸਲਵਿੰਦਰਜੀਤ ਕੌਰ ਨੇ ਕਿਹਾ ਕਿ ਇਮਾਨਦਾਰੀ ਨਾਲ ਕੀਤਾ ਗਿਆ ਸੰਚਾਰ ਹੀ ਅਸਲ ਸਿੱਖਿਆ ਦੀ ਨੀਂਹ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਹਮੇਸ਼ਾ ਅਰਥਪੂਰਨ ਤੇ ਸਕਾਰਾਤਮਕ ਸੰਚਾਰ ਨੂੰ ਪ੍ਰੋਤਸਾਹਿਤ ਕਰਦੀ ਹੈ, ਜੋ ਸਿੱਖਿਆ ਦੀ ਗੁਣਵੱਤਾ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਬਣਾਉਂਦਾ ਹੈ। ਸਕੂਲ ਦੀ ਡਾਇਰੈਕਟਰ ਹਰਲੀਨ ਮੋਹੰਤੀ ਨੇ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ, ਸਗੋਂ ਅਨੁਭਵਾਤਮਕ ਸਿੱਖਿਆ ਵੀ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਆਰਤੀ ਸ਼ਰਮਾ ਨੇ ਕਿਹਾ ਕਿ ਸੰਸਥਾ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਪ੍ਰਤਿਬੱਧ ਹੈ ਅਤੇ ਜ਼ਿੰਮੇਵਾਰ ਸੰਚਾਰ ਉਨ੍ਹਾਂ ਨੂੰ ਜਾਗਰੂਕ ਅਤੇ ਸਚੇਤ ਨਾਗਰਿਕ ਬਣਾਉਂਦਾ ਹੈ।