- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਲਸਟਰ ਪੱਧਰ ਦੇ ਮੁਕਾਵਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸਾਹਬੂ ਦੇ ਬੱਚਿਆਂ ਨੇ ਝੰਡੇ ਗੱਡੇ

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਚੱਕ ਗੌਰਮਿੰਟ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲਸਟਰ ਭਾਰ ਸਿੰਘਪੁਰਾ ਅਧੀਨ ਪੈਂਦੇ ਵੱਖ ਵੱਖ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਵਿੱਦਿਅਕ ਮੁਕਾਬਲਿਆਂ ’ਚ ਹਿੱਸਾ ਲਿਆ, ਜਿਸ ’ਚ ਲੋਕ ਗੀਤ ਮੁਕਾਬਲੇ ’ਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਸਾਹਬੂ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ’ਚ ਖੁਸ਼ਬੋ ਨੇ ਪਹਿਲਾ ਸਥਾਨ ਹਾਸਲ ਕੀਤਾ। ਕਹਾਣੀ ਮੁਕਾਬਲੇ ਵਿਚ ਬੱਚੇ ਕਾਰਤਿਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਾੜੇ ਸੁਣਾਉਣ ਦੇ ਮੁਕਾਬਲੇ ’ਚ ਅਰਸ਼ਦ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਨੂੰ ਤੇ ਸਕੂਲ ਦੇ ਸਮੂਹ ਸਟਾਫ ਜਿਨ੍ਹਾਂ ’ਚ ਮੁੱਖ ਅਧਿਆਪਕ ਜਗਜੀਤ ਸਿੰਘ, ਅਧਿਆਪਕ ਘਮੰਡਾ ਸਿੰਘ, ਅਧਿਆਪਕਾ ਕੁਲਦੀਪ ਕੌਰ ਮੈਂਗੜ੍ਹਾ, ਨਵਦੀਪ ਕੌਰ, ਪ੍ਰਵੀਨ ਕੌਰ ਆਦਿ ਨੂੰ ਗ੍ਰਾਮ ਪੰਚਾਇਤ ਚੱਕ ਸਾਹਬੂ ਤੇ ਪਤਵੰਤੇ ਸੱਜਣਾ ਨੇ ਮੁਬਾਰਕਾਂ ਦਿੱਤੀਆਂ। ਮੁਬਾਰਕਬਾਦ ਦੇਣ ਵਾਲਿਆਂ ’ਚ ਸਮੂਹ ਗ੍ਰਾਮ ਪੰਚਾਇਤ ਚੱਕ ਸਾਹਬੂ, ਪਤਵੰਤਿਆਂ ਵਿਚ ਤਲਵਿੰਦਰ ਸਿੰਘ ਬਾਹੜਾ, ਜਸਪਾਲ ਸਿੰਘ, ਕਮਲ ਕੁਮਾਰ ਸੰਧੂ, ਸਮਾਜ ਸੇਵੀ ਰਕੇਸ਼ ਕੁਮਾਰ ਬੱਬੂ, ਮਾਸਟਰ ਪਿਆਰਾ ਲਾਲ, ਅਮਰੀਕ ਸਿੰਘ ਪੱਕਿਆਂ ਵਾਲੇ, ਸਾਬਕਾ ਸਰਪੰਚ ਸ੍ਰੀ ਮਤੀ ਰਚਨਾ ਦੇਵੀ, ਬਲਾਕ ਸੰਮਤੀ ਮੈਂਬਰ ਕੁਲਵਿੰਦਰ ਕੌਰ ਮੈਹਿਰਾ, ਨਿਰਮਲ ਸਿੰਘ ਦੇਵਗਨ, ਬਲਕਾਰ ਸਿੰਘ ਸਹੋਤਾ ਆਦਿ ਸ਼ਾਮਲ ਹਨ।