- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਰੇ ਅਧਿਕਾਰੀਆਂ ਤੇ ਪਾਰਟੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਗਮਨ ਅਤੇ ਨੀਂਹ ਪੱਥਰ ਰਸਮ ਲਈ ਸੁਚਾਰੂ ਤਿਆਰੀਆਂ ਯਕੀਨੀ ਬਣਾਉਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਰੀ ਗਿਣਤੀ ’ਚ ਪੁੱਜ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਜਾਵੇ।

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ 9 ਅਗਸਤ ਨੂੰ ਸੱਚਖੰਡ ਬੱਲਾਂ (ਨੌਗੱਜਾ) ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਣ ਆ ਰਹੇ ਹਨ। ਇਸ ਮੌਕੇ ਤਿਆਰੀਆਂ ਦਾ ਲਈ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਜਲੰਧਰ, ਐੱਸਐੱਸਪੀ ਜਲੰਧਰ, ਆਮ ਆਦਮੀ ਪਾਰਟੀ ਜਲੰਧਰ ਦੇ ਪ੍ਰਧਾਨ ਪ੍ਰਦੀਪ ਦੁੱਗਲ, ਜ਼ਿਲ੍ਹਾ ਸਕੱਤਰ ਮਦਨ ਸਿੰਘ, ਜ਼ਿਲ੍ਹਾ ਜਲੰਧਰ ਦੇ ਮੀਡੀਆ ਪ੍ਰਧਾਨ ਮੇਲਾ ਸਿੰਘ ਰੁੜਕਾ, ਗੁਰਪਾਲ ਸਿੰਘ ਪਾਲਾ ਚੈਅਰਮੈਨ, ਬੀਰ ਚੰਦ ਸੁਰੀਲਾ ਚੇਅਰਮੈਨ ਦਲਿਤ ਭਲਾਈ ਬੋਰਡ, ਹਰਪ੍ਰੀਤ ਕੌਰ ਮਹਿਲਾ ਪ੍ਰਧਾਨ ਤੇ ਅਮਨਦੀਪ ਹਨੀ ਮੀਡੀਆ ਕੋਆਰਡੀਨੇਟਰ ਨੌਗੱਜਾ ਵਿਖੇ ਹਾਜ਼ਰ ਹੋਏ ਤੇ ਜਾਇਜ਼ਾ ਲਿਆ।