- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
25 ਨਵੰਬਰ ਦੀ ਮੀਟਿੰਗ ਤੋਂ ਮੁੱਖ ਮੰਤਰੀ ਫਿਰ ਭੱਜਿਆ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਮੀਟਿੰਗ ਮਗਰੋਂ ਪਿਆਰਾ ਸਿੰਘ ਪ੍ਰਧਾਨ, ਮਾਸਟਰ ਮਨੋਹਰ ਲਾਲ ਜਨਰਲ ਸਕੱਤਰ, ਜਗਿੰਦਰ ਸਿੰਘ ਮਕਸੂਦਾਂ, ਜੁਗਿੰਦਰ ਸਿੰਘ ਪ੍ਰੈੱਸ ਸਕੱਤਰ, ਜਸਪਾਲ ਸਿੰਘ, ਸ਼ਾਮ ਸਿੰਘ, ਕਸ਼ਮੀਰ ਸਿੰਘ ਬਲ, ਚਰਨ ਮਸੀਹ, ਰਕੇਸ਼ ਭੱਟੀ, ਦੌਲਤ ਰਾਮ, ਸੋਮ ਮੱਲ ਤੇ ਹੋਰਨਾਂ ਨੇ ਦੱਸਿਆ ਕਿ 13 ਤੋਂ 19 ਤੱਕ ਨਵੰਬਰ ਸੰਗਰੂਰ ਵਿਖੇ ਦਿਨ ਰਾਤ ਦੇ ਮੋਰਚੇ ਚੱਲੇ। ਆਖਰੀ ਦਿਨ 19 ਨਵੰਬਰ ਨੂੰ ਕੀਤੀ ਵੱਡੀ ਰੈਲੀ ਤੇ ਮਾਰਚ ਕੀਤਾ ਗਿਆ। ਮੌਕੇ ’ਤੇ ਮੌਜੂਦ ਐੱਸਡੀਐੱਮ ਵੱਲੋਂ ਚੰਡੀਗੜ੍ਹ ਮੌਜੂਦ ਅਧਿਕਾਰੀਆਂ ਨਾਲ ਫੋਨ ’ਤੇ ਗੱਲਬਾਤ ਕਰਵਾ ਕੇ ਭਰੋਸਾ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਨਾਲ ਹੀ ਮੀਟਿੰਗ ਹੋਵੇਗੀ। ਦੇਰ ਸ਼ਾਮ ਜੋ ਪੱਤਰ ਜਾਰੀ ਕੀਤਾ ਗਿਆ ਹੈ ਉਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਮੀਟਿੰਗ ਨਹੀਂ ਹੋਵੇਗੀ, ਜਿਸ ਦੀ ਸਾਂਝੀ ਤਾਲਮੇਲ ਕਮੇਟੀ ਘੋਰ ਨਿਖੇਧੀ ਕਰਦੀ ਹੈ। ਇਸ ਸਬੰਧੀ ਆਨਲਾਈਨ ਮੀਟਿੰਗ ਕਰਕੇ ਇਸ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਹੁਣ ਫ਼ੈਸਲਾ ਹੋਇਆ ਹੈ ਕਿ ਜੇ ਸਾਂਝੀ ਤਾਲਮੇਲ ਕਮੇਟੀ ਮੀਟਿੰਗ ਕਰੇਗੀ ਤਾਂ ਮੁੱਖ ਮੰਤਰੀ ਨਾਲ ਹੀ ਕਰੇਗੀ। ਇਸ ਲਈ 27 ਨਵੰਬਰ ਦੀਆਂ ਮੀਟਿੰਗਾਂ ਨਿਰਧਾਰਤ ਕੀਤੀਆਂ ਹਨ। ਉਸ ’ਚ ਪਹਿਲੀ ਦਸੰਬਰ ਤੋਂ 5 ਦਸੰਬਰ ਤੱਕ ‘ਆਪ’ ਵਿਧਾਇਕਾਂ ਦੀਆਂ ਅਰਥੀਆਂ ਫੂਕਣ ਦੇ ਅਲਾਨੇ ਸੰਘਰਸ਼ ਨੂੰ ਜ਼ੋਰ ਸ਼ੋਰ ਨਾਲ ਨੇਪਰੇ ਚਾੜਨਗੇ। ਅਗਲੇ ਸੰਘਰਸ਼ ਸਬੰਧੀ ਜਲਦ ਮੀਟਿੰਗ ਕੀਤੀ ਜਾਵੇਗੀ। ਸਮੁੱਚੇ ਪੰਜਾਬ ਦੇ ਆਗੂਆਂ ਨੂੰ ਇਹ ਜਾਣਕਾਰੀ ਸਤੀਸ਼ ਰਾਣਾ ਕਨਵੀਨਰ ਕੰਮ ਕੋਆਰਡੀਨੇਟਰ ਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ, ਗੁਰਨਾਮ ਸਿੰਘ ਵਿਰਕ ਮੁੱਖ ਕਨਵੀਨਰ ਸਾਂਝਾ ਮੁਲਾਜ਼ਮ ਮੰਚ ਪੰਜਾਬ ਨੇ ਦਿੱਤੀ।