- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਟੀ ਸਟੇਸ਼ਨ ਦੇ ਸੁੰਦਰੀਕਰਨ ਨੂੰ ਲੈ ਕੇ ਸ਼ੁਰੂ ਹੋਏ ਕੰਮ ਦੌਰਾਨ ਸੀਐੱਚਆਈ ਦਫਤਰ ਢਾਹ ਦਿੱਤਾ

--ਦਮੋਰੀਆ ਪੁਲ ਦੇ ਅੰਡਰਬ੍ਰਿਜ ਦੀ ਆਵਾਜਾਈ ਮੁੜ ਬੰਦ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਸਿਟੀ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਲਈ ਸ਼ੁਰੂ ਹੋਏ ਕੰਮ ਨੂੰ ਲੈ ਕੇ ਮੰਗਲਵਾਰ ਨੂੰ ਸੀਐੱਚਆਈ (ਚੀਫ ਹੈਲਥ ਇੰਸਪੈਕਟਰ) ਦੇ ਦਫਤਰ ਨੂੰ ਢਾਹ ਦਿੱਤਾ ਤੇ ਹੌਲੀ ਹੌਲੀ ਸੁੰਦਰੀਕਰਨ ਦੇ ਕੰਮ ਨੂੰ ਅੱਗੇ ਵਧਾਉਣ ਲਈ ਤੋੜ ਭੰਨ ਦਾ ਕੰਮ ਜਾਰੀ ਹੈ। ਰੇਲਵੇ ਸਟੇਸ਼ਨ ’ਤੇ ਆਉਣ ਜਾਣ ਵਾਲੇ ਯਾਤਰੀਆ ਨੂੰ ਪ੍ਰੇਸ਼ਾਨੀ ਨਾ ਹੋਵੇ, ਠੇਕਾ ਕੰਪਨੀ ਨੇ ਤੋੜ ਭੰਨ ਤੋਂ ਪਰੇ ਰਸਤਾ ਬਣਾਇਆ ਹੋਇਆ ਹੈ ਤੇ ਰੇਲਵੇ ਟ੍ਰੈਫਿਕ ਵੀ ਬਿਨਾਂ ਕਿਸੇ ਵਿਘਨ ਦੇ ਜਾਰੀ ਹੈ। ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਦਾ ਇਹ ਪਹਿਲੇ ਫੇਜ਼ ਦਾ ਕੰਮ ਸ਼ੁਰੂ ਹੋਇਆ ਹੈ ਤੇ ਇਹ ਕੰਮ ਪੁਰਾਣੇ ਸਟੇਸ਼ਨ ਦੀ ਇਮਾਰਤ ਵੱਲ ਵੱਧ ਰਿਹਾ ਹੈ। ਜਿਸ ਤਰ੍ਹਾਂ ਕੈਂਟ ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਕੀਤਾ ਗਿਆ ਹੈ, ਉਸੇ ਹੀ ਤਰਜ ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਤੇ ਇਹ ਦੋ ਪੜਾਵਾਂ ’ਚ ਪੂਰਾ ਕੀਤਾ ਜਾਏਗਾ।
-----------------------
ਸੀਮੈਂਟ ਦੀਆਂ ਸਲੈਬਾਂ ਰਾਹ ਕੀਤਾ ਬੰਦ
ਦੂਜੇ ਪਾਸੇ ਦੋਮੋਰੀਆਪੁਲ ਅੰਡਰ ਬ੍ਰਿਜ ਦੀ ਰੇਲਵੇ ਲਾਇਨਾਂ ਉਪਰੋਂ ਜਿਹੜਾ ਸਲੈਬ ਪੈਣ ਦਾ ਕੰਮ ਚੱਲ ਰਿਹਾ ਸੀ ਤੇ ਉਸ ਦੇ ਬਾਅਦ ਅੰਡਰ ਬ੍ਰਿਜ ਦੀ ਆਵਾਜਾਈ ਰੋਕ ਦਿੱਤੀ ਗਈ ਸੀ ਤੇ ਬਾਅਦ ’ਚ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ ਪਰ ਮੰਗਲਵਾਰ ਨੂੰ ਮੁੜ ਕੰਮ ਸ਼ੁਰੂ ਹੋਣ ’ਤੇ ਅੰਡਰ ਬ੍ਰਿਜ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਤੇ ਪੁਲ ਹੇਠਾਂ ਸੀਮੇਂਟ ਦੇ ਸਲੈਬ ਅੱਗੇ ਲਗਾ ਕੇ ਰਸਤਾ ਬੰਦ ਕੀਤਾ ਗਿਆ ਹੈ। ਹੁਣ ਆਵਾਜਾਈ ਫਲਾਈਓਵਰ ਰਾਹੀਂ ਚੱਲ ਰਹੀ ਹੈ।