ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਛਿੰਝ ਮੇਲਾ ਅੱਜ ਢੱਕ ਮਜਾਰਾ ਵਿਖੇ ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਛਿੰਝ ਮੇਲਾ ਅੱਜ
Publish Date: Mon, 28 Sep 2026 06:44 PM (IST)
Updated Date: Mon, 28 Sep 2026 06:45 PM (IST)
-ਪੰਜਾਬੀ ਦੋਗਾਣਾ ਜੋੜੀ ਸਮੇਤ ਕਲਾਕਾਰ ਕਰਨਗੇ ਪੇਸ਼ਕਾਰੀਆਂ -ਨਾਮਵਰ ਪਹਿਲਵਾਨ ਦਿਖਾਉਣਗੇ ਕੁਸ਼ਤੀ ਦੇ ਜੌਹਰ ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਨੇੜਲੇ ਪਿੰਡ ਢੱਕ ਮਜਾਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ-ਧੰਨ ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਛਿੰਝ ਮੇਲਾ ਅੱਜ 29 ਸਤੰਬਰ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸਮੂਹ ਭਗਤ ਮੰਡਲੀ, ਐੱਨਆਰਆਈ ਵੀਰਾਂ, ਸਮੂਹ ਨੌਜਵਾਨ ਸਭਾ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਤੇ ਮੋਹਤਬਰਾਂ ਨੇ ਦੱਸਿਆ ਕਿ ਅੱਜ 29 ਸਤੰਬਰ ਨੂੰ ਸਵੇਰੇ 9 ਤੋਂ 11 ਵਜੇ ਤੱਕ ਬੂਟਾ ਮੁਹੰਮਦ ਅਲਗੋਜ਼ਿਆਂ ਰਾਹੀਂ ਆਪਣੀ ਪੇਸ਼ਕਾਰੀ ਦੇਣਗੇ। ਇਸ ਤੋਂ ਬਾਅਦ ਪੰਜਾਬੀ ਦੋਗਾਣਾ ਜੋੜੀ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਪ੍ਰੋਗਰਾਮ ਪੇਸ਼ ਕਰਨਗੇ। ਇਸ ਉਪਰੰਤ ਛਿੰਝ ਮੇਲਾ ਸ਼ੁਰੂ ਕਰਵਾਇਆ ਜਾਵੇਗਾ। ਛਿੰਝ ਮੇਲੇ ਦੌਰਾਨ ਪਟਕੇ ਦੀਆਂ ਤਿੰਨ ਮੁੱਖ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਛਿੰਝ ਮੇਲੇ ਦੌਰਾਨ ਹਰਜੋਤ ਕੌਰ ਲੋਹਟੀਆ, ਹਲਕਾ ਇੰਚਾਰਜ ਫਿਲੌਰ, ਰਜਿੰਦਰ ਸੰਧੂ, ਸੀਨੀਅਰ ਕਾਂਗਰਸੀ ਆਗੂ ਫਿਲੌਰ, ਪ੍ਰਿੰਸੀਪਲ ਪ੍ਰੇਮ ਕੁਮਾਰ, ਜਨਰਲ ਸਕੱਤਰ ਆਮ ਆਦਮੀ ਪਾਰਟੀ, ਭਰਤ ਮਸੀਹ, ਡੀਐੱਸਪੀ ਫਿਲੌਰ, ਬਲਵਿੰਦਰ ਸਿੰਘ ਭੁੱਲਰ, ਐੱਸਐੱਚਓ ਫਿਲੌਰ, ਜਿੰਦਰਪਾਲ ਸਿੰਘ, ਰੀਡਰ ਡੀਐੱਸਪੀ ਫਿਲੌਰ ਤੇ ਸਬ-ਇੰਸਪੈਕਟਰ ਪਰਮਜੀਤ ਸਿੰਘ, ਚੌਕੀ ਇੰਚਾਰਜ ਲਸਾੜਾ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਮੁੱਖ ਸੇਵਾਦਾਰ ਪਲਵਿੰਦਰ ਸਿੰਘ, ਨੰਬਰਦਾਰ ਪ੍ਰੇਮ ਲਾਲ, ਰਾਮ ਤੀਰਥ, ਨਿਰਮਲ ਰਾਮ, ਹਰਭਜ, ਪਰਮਜੀਤ, ਭਜਨ ਲਾਲ, ਗੁਰਦਾਵਰ, ਅਵਤਾਰ ਚੰਦ, ਡਾ. ਐੱਸਐੱਲ ਰਾਣਾ, ਮਨਜੀਤ ਪੰਚ, ਗੁਰਸ਼ਰਨ ਸਿੰਘ ਜੌਨੀ, ਗੁਰਦਾਵਰ ਸਿੰਘ ਸਮੇਤ ਹੋਰ ਮੋਹਤਬਰ ਤੇ ਸੇਵਾਦਾਰ ਹਾਜ਼ਰ ਸਨ।