ਅੱਪਰਾ ’ਚ ਛਿੰਝ ਮੇਲਾ ਤੇ ਭੰਡਾਰਾ 26 ਤੋਂ
ਅੱਪਰਾ ਵਿਖੇ ਛਿੰਝ ਮੇਲਾ ਤੇ ਭੰਡਾਰਾ 26, 27 ਨੂੰ
Publish Date: Tue, 24 Mar 2026 06:17 PM (IST)
Updated Date: Tue, 24 Mar 2026 06:19 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸਖੀ ਸਰਵਰ ਲਾਲਾਂ ਵਾਲੇ ਪੀਰ ਜੀ ਦਾ ਅੱਪਰਾ ’ਚ ਛਿੰਝ ਮੇਲਾ ਤੇ ਭੰਡਾਰਾ ਗੱਦੀਨਸ਼ੀਨ ਜਿੰਮੀ ਸਰਕਾਰ ਦੀ ਅਗਵਾਈ ਹੇਠ 26 ਤੇ 27 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਦੀਨਸ਼ੀਨ ਜਿੰਮੀ ਸਰਕਾਰ ਨੇ ਦੱਸਿਆ ਕਿ 26 ਮਾਰਚ ਨੂੰ ਮਹਿੰਦੀ, ਚਿਰਾਗ, ਝੰਡੇ ਤੇ ਚਾਦਰ ਦੀ ਰਸਮ ਨਿਭਾਈ ਜਾਵੇਗੀ। ਇਸ ਮੌਕੇ ਪੰਜਾਬੀ ਗਾਇਕ ਵਨੀਤ ਖਾਨ ਤੇ ਸ਼ਾਹ ਕੱਵਾਲ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। 27 ਮਾਰਚ ਨੂੰ ਦੁਪਿਹਰ 2 ਵਜੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਪਟਕੇ ਦੀ ਕੁਸ਼ਤੀ ਅੰਮਿ੍ਤ ਬਾੜੇਵਾਲ ਤੇ ਪ੍ਰਦੀਪ ਬੱਬੇਆਣਾ ਵਿਚਕਾਰ ਹੋਵੇਗੀ। ਜੇਤੂ ਪਹਿਲਵਾਨ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਭੰਡਾਰੇ ਦੌਰਾਨ ਅਤੁੱਟ ਲੰਗਰ ਵੀ ਵਰਤਾਏ ਜਾਣਗੇ।