- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਲਦੀਪ ਸਿੰਘ ਵਾਲੀਆ, ਕਰਤਾਰਪੁਰ : ਸਾਂਝ ਕੇਂਦਰ ਤੇ ਇੰਸਪੈਕਟਰ ਪੂਰਨ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਅਗਵਾਈ 'ਚ ਡੀਏਵੀ ਹਾਈ ਸਕੂਲ ਵਿਖੇ ਚੈਰਿਟੀ ਤੇ ਸਟੂਡੈਂਟ ਪੁਲਿਸ ਕੈਡਿਟ ਪੋ੍ਗਰਾਮ ਤਹਿਤ ਸੈਮੀਨਾਰ ਕਰਵਾਇਆ ਗਿਆ। ਸਕੂਲ ਦੇ 5ਵੀਂ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਲੋੜਵੰਦ 50 ਬੱਚਿਆਂ ਨੂੰ ਕਾਪੀਆਂ ਤੇ ਜਿਊਮੈਟਰੀ ਬਾਕਸ ਵੰਡੇ ਗਏ।

ਕੁਲਦੀਪ ਸਿੰਘ ਵਾਲੀਆ, ਕਰਤਾਰਪੁਰ : ਸਾਂਝ ਕੇਂਦਰ ਤੇ ਇੰਸਪੈਕਟਰ ਪੂਰਨ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਅਗਵਾਈ 'ਚ ਡੀਏਵੀ ਹਾਈ ਸਕੂਲ ਵਿਖੇ ਚੈਰਿਟੀ ਤੇ ਸਟੂਡੈਂਟ ਪੁਲਿਸ ਕੈਡਿਟ ਪੋ੍ਗਰਾਮ ਤਹਿਤ ਸੈਮੀਨਾਰ ਕਰਵਾਇਆ ਗਿਆ। ਸਕੂਲ ਦੇ 5ਵੀਂ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਲੋੜਵੰਦ 50 ਬੱਚਿਆਂ ਨੂੰ ਕਾਪੀਆਂ ਤੇ ਜਿਊਮੈਟਰੀ ਬਾਕਸ ਵੰਡੇ ਗਏ। ਏਐੱਸਆਈ ਜਗਤਾਰ ਸਿੰਘ ਵੱਲੋਂ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾਣ ਸੇਵਾਵਾਂ ਤੇ ਟ੍ਰੈਫਿਕ ਨਿਯਮਾਂ, ਨਸ਼ਿਆਂ ਤੋਂ ਬਚ ਕੇ ਰਹਿਣ ਸਬੰਧੀ ਜਾਗਰੂਕ ਕੀਤਾ ਗਿਆ। ਲੇਡੀ ਸੀਨੀਅਰ ਸਿਪਾਹੀ ਅਮਨਦੀਪ ਕੌਰ ਵੱਲੋਂ ਅੌਰਤਾਂ, ਬੱਚਿਆ ਤੇ ਬਜ਼ੁਰਗਾਂ ਦੀ ਸਹਾਇਤਾ ਲਈ ਪੁਲਿਸ ਹੈਲਪ ਲਾਈਨ ਨੰਬਰ 181, 112 ਤੇ 1091 ਦੀ ਵਰਤੋਂ ਬਾਰੇ ਤੇ ਸ਼ਕਤੀ ਐਪ ਸਬੰਧੀ ਜਾਣਕਾਰੀ ਦਿੱਤੀ ਗਈ। ਮੁੱਖ ਸਿਪਾਹੀ ਬਲਵਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਮਾਪਿਆਂ ਤੇ ਅਧਿਆਪਕਾਂ ਦੇ ਆਗਿਆਕਾਰੀ ਬਣਨ, ਮਨ ਲਾ ਕੇ ਪੜ੍ਹਨ ਸਬੰਧੀ ਪੇ੍ਰਿਆ ਗਿਆ। ਸੈਮੀਨਾਰ 'ਚ ਸਾਂਝ ਕੇਂਦਰ ਦੇ ਸੈਕਟਰੀ ਜਸਪਾਲ ਸਿੰਘ ਸਕੂਲ ਦੇ ਅਧਿਆਪਕ ਬਿ੍ਜੇਸ਼ ਸ਼ੁਕਲਾ, ਅਮਨਦੀਪ ਸਪਰਾ, ਸ਼ਰੂਤੀ ਤੇ ਸਕੂਲ ਦਾ ਹੋਰ ਸਟਾਫ ਹਾਜ਼ਰ ਸੀ।