
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਟੇਸਨ ਦੇ ਨਵੀਨੀਕਰਨ ਨੂੰ ਲੈ ਕੇ ਜੀਆਰਪੀ ਦੇ ਪਿਛਲੇ ਪਾਸੇ ਦੀ ਸੜਕ ਤੋਂ ਹੋਵੇਗੀ ਆਵਾਜਾਈ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਨੂੰ ਲੈ ਕੇ ਟ੍ਰੈਫਿਕ ’ਚ ਤਬਦੀਲੀ ਕੀਤੀ ਗਈ ਹੈ ਤੇ ਹੁਣ ਜੀਆਰਪੀ ਦੇ ਸਾਹਮਣੇ ਤਿਕੋਣੀ ਪਾਰਕ ਸਾਫ ਕਰਕੇ ਸੜਕ ਬੰਦ ਕਰ ਦਿੱਤੀ ਹੈ ਤੇ ਉਸ ਦੇ ਪਿਛਲੇ ਪਾਸੇ ਤੋਂ ਜਾਂਦੀ ਸੜਕ ਤੋਂ ਆਵਾਜਾਈ ਹੋਵੇਗੀ। ਹੁਣ ਜੀਆਰਪੀ ਦੇ ਪਿਛਲੇ ਪਾਸੇ ਵਾਲੀ ਸੜਕ ਸਿੱਧਾ ਮੰਡੀ ਫੈਂਡਟਨਗੰਜ, ਪੁਰਾਣੀ ਰੇਲਵੇ ਰੋਡ ਅਤੇ ਸਟੇਸ਼ਨ ਤੱਕ ਜਾਏਗੀ। ਸਟੇਸ਼ਨ ਦੀ ਠੇਕਾ ਕੰਪਨੀ ਨੇ ਪਹਿਲਾਂ ਹੀ ਮੋੜੇ ਗਏ ਰਸਤੇ 'ਤੇ ਇਕ ਬੈਰੀਅਰ ਲਾ ਕੇ ਸੜਕ ਬਣਾਉਣ ਦੀ ਤਿਆਰੀ ਕਰ ਲਈ ਹੈ। ਇਹ ਸੜਕ ਦੋ ਤੋਂ ਤਿੰਨ ਦਿਨਾਂ ’ਚ ਬਣਾਈ ਜਾਵੇਗੀ। ਇਸ ਤੋਂ ਬਾਅਦ, ਪੁਰਾਣੀ ਸੜਕ ਬੰਦ ਕਰ ਦਿੱਤੀ ਜਾਵੇਗੀ।
---
ਆਰਐੱਮਐੱਸ ਨੂੰ ਭੇਜਿਆ ਨੋਟਿਸ
ਰੇਲਵੇ ਬੋਰਡ ਨੇ ਆਰਐੱਮਐੱਸ ਨੂੰ ਇਕ ਨੋਟਿਸ ਵੀ ਭੇਜਿਆ ਹੈ, ਜਿਸ ’ਚ ਇਮਾਰਤ ਨੂੰ ਤੁਰੰਤ ਖਾਲੀ ਕਰਨ ਲਈ ਕਿਹਾ ਹੈ। ਰੇਲ ਮੇਲ ਸੇਵਾ (ਆਰਐੱਮਐੱਸ) ਦੀ ਇਮਾਰਤ ਖਾਲੀ ਨਾ ਹੋਣ ਕਾਰਨ ਸਟੇਸ਼ਨ ਦੀ ਇਮਾਰਤ 'ਤੇ ਨਿਰਮਾਣ ਦਾ ਕੰਮ ਰੋਕ ਦਿੱਤਾ ਗਿਆ ਹੈ। ਆਰਐੱਮਐੱਸ ਦੀਆਂ ਚੰਡੀਗੜ੍ਹ ਤੋਂ ਆਈਆਂ ਟੀਮਾਂ ਨੇ ਪਿਛਲੇ ਹਫ਼ਤੇ ਦੌਰਾ ਕੀਤਾ ਸੀ ਤੇ ਰੇਲ ਮੇਲ ਸੇਵਾ ਨੂੰ ਪਠਾਨਕੋਟ ਰੋਡ ਨੇੜੇ ਇਮਾਰਤ ’ਚ ਤਬਦੀਲ ਕਰਨ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਹੈ। ਰੇਲਵੇ ਬੋਰਡ ਨੇ ਹੁਣ ਜਲਦੀ ਤੋਂ ਜਲਦੀ ਇਮਾਰਤ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇਸ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਨਵੀਂ ਇਮਾਰਤ ਲਈ ਚੁਣੀਆਂ ਗਈਆਂ ਪੁਰਾਣੀਆਂ ਇਮਾਰਤਾਂ ਨੂੰ ਢਾਹੁਣ ਦਾ ਕੰਮ ਇਕ ਹਫ਼ਤੇ ਦੇ ਅੰਦਰ ਸ਼ੁਰੂ ਹੋ ਜਾਵੇਗਾ।