- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਗਰਣ ਸੰਵਾਦਦਾਤਾ, ਜਲੰਧਰ :

ਜਾਗਰਣ ਸੰਵਾਦਦਾਤਾ, ਜਲੰਧਰ : ਮੌਸਮ ਵਿਚ ਪਿਛਲੇ ਦੋ ਦਿਨਾਂ ਤੋਂ ਸਵੇਰੇ ਤੇ ਸ਼ਾਮ ਦੇ ਸਮੇਂ ਬਦਲਾਅ ਆਇਆ ਹੈ। ਇਸ ਕਾਰਨ ਸਵੇਰੇ ਤੇ ਸ਼ਾਮ ਨੂੰ ਹਲਕੀ ਠੰਡੀ ਦਾ ਅਹਿਸਾਸ ਹੋ ਰਿਹਾ ਹੈ। ਬੁੱਧਵਾਰ ਰਾਤ ਨੂੰ ਹਵਾ ਚੱਲਣ ਮਗਰੋਂ ਹੋਈ ਬਾਰਿਸ਼ ਦਾ ਅਸਰ ਦਿਨ ਭਰ ਰਿਹਾ। ਮੌਸਮ ਵਿਭਾਗ ਵੱਲੋਂ 5.1 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਹੈ, ਜਿਸ ਕਾਰਨ ਸਵੇਰੇ 11 ਵਜੇ ਤੱਕ ਤੇਜ਼ ਹਵਾਵਾਂ ਵੀ ਚੱਲਦੀਆਂ ਰਹੀਆਂ। ਹਾਲਾਂਕਿ ਦਿਨ ਦੇ ਸਮੇਂ ਧੁੱਪ ਵੀ ਖਿੜੀ ਰਹੀ ਪਰ ਇਸ ਦਾ ਕੋਈ ਖਾਸ ਅਸਰ ਨਹੀਂ ਦਿਖਾਈ ਦਿੱਤਾ। ਇਸ ਦੇ ਬਾਵਜੂਦ 29.2 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 21 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਵੀ ਬੱਦਲ ਛਾਏ ਰਹਿਣ ਦੇ ਨਾਲ-ਨਾਲ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਦੇ ਦਿਨਾਂ ’ਚ ਆਂਸ਼ਿਕ ਤੌਰ 'ਤੇ ਬੱਦਲ ਛਾਏ ਰਹਿਣਗੇ ਤੇ ਧੁੱਪ ਵੀ ਖਿੜੇਗੀ, ਜਿਸ ਨਾਲ ਤਾਪਮਾਨ 30 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
---
ਸਤੰਬਰ ’ਚ ਹੁਣ ਤੱਕ ਆਮ ਤੋਂ 72 ਫੀਸਦ ਘੱਟ ਬਾਰਿਸ਼
ਇਸ ਵਾਰ ਪਹਿਲੀ ਸਤੰਬਰ ਤੋਂ ਹੁਣ ਤੱਕ 18.6 ਮੀਟਰ ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਆਮ ਤੋਂ 72 ਫੀਸਦ ਘੱਟ ਹੈ ਤੇ ਮੌਸਮ ਦੇ ਇਸ ਸੀਜ਼ਨ ਦੇ ਖਤਮ ਹੋਣ ’ਚ ਵੀ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਅਜਿਹੇ ’ਚ ਇਸ ਘਾਟ ਨੂੰ ਪੂਰਾ ਕਰਨ ਦੀ ਸੰਭਾਵਨਾ ਵੀ ਦਿਖਾਈ ਨਹੀਂ ਦੇ ਰਹੀ। ਜਦਕਿ ਪੂਰੇ ਸੀਜ਼ਨ ਜਿਸ ’ਚ ਜੂਨ ਤੋਂ ਹੁਣ ਤੱਕ 253.6 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਆਮ ਤੋਂ 49 ਫੀਸਦ ਘੱਟ ਹੈ।