
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੰਡਲ 5 ਵੱਲੋਂ ਨਿਕਲੀ ਵਿਸ਼ਾਲ ਤਿਰੰਗਾ ਯਾਤਰਾ, ਪ੍ਰਧਾਨ ਚੰਦਨ ਰਖੇਜਾ ਨੇ ਗੁਰਵਿੰਦਰ ਮੁਲਤਾਨੀ ਦਾ ਕੀਤਾ ਧੰਨਵਾਦ

ਮੁੱਖ ਮਹਿਮਾਨ ਵਜੋਂ ਪੰਜਾਬ ਉਪ ਪ੍ਧਾਨ ਰਾਕੇਸ਼ ਰਾਠੌਰ ਹੋਏ ਸ਼ਾਮਲ
ਪ੍ਰਧਾਨ ਚੰਦਨ ਰਖੇਜਾ ਨੇ ਗੁਰਵਿੰਦਰ ਮੁਲਤਾਨੀ ਦਾ ਕੀਤਾ ਧੰਨਵਾਦ
ਲਵਦੀਪ ਬੈਂਸ, ਪੰਜਾਬੀ ਜਾਗਰਣ
ਕੈਂਟ : 15 ਅਗਸਤ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਸ਼ਹਿਰ ਦੇ 18 ਮੰਡਲਾਂ ਵਿੱਚ ਚਲਾਏ ਜਾ ਰਹੇ ‘ਹਰ ਘਰ ਤਿਰੰਗਾ ਅਭਿਆਨ’ ਤਹਿਤ ਅੱਜ ਜਲੰਧਰ ਕੇਂਦਰੀ ਮੰਡਲ ਨੰਬਰ 5 ਵਿੱਚ ਮੰਡਲ ਪ੍ਰਧਾਨ ਇੰਜੀ. ਚੰਦਨ ਰਖੇਜਾ ਦੀ ਪ੍ਰਧਾਨਗੀ ਹੇਠ ਵਿਸ਼ਾਲ ਅਤੇ ਸ਼ਾਨਦਾਰ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਭਾਜਪਾ ਪੰਜਾਬ ਦੇ ਉਪ-ਪ੍ਰਧਾਨ ਅਤੇ ਤਿਰੰਗਾ ਯਾਤਰਾ ਦੇ ਇੰਚਾਰਜ ਰਾਕੇਸ਼ ਰਾਠੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਤਿਰੰਗਾ ਯਾਤਰਾ ਵਿੱਚ ਭਾਜਪਾ ਦੇ ਕਈ ਸੀਨੀਅਰ ਆਗੂਆਂ, ਅਹੁਦੇਦਾਰਾਂ, ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ। ਹੱਥਾਂ ਵਿੱਚ ਤਿਰੰਗਾ ਲੈ ਕੇ ਸ਼ਾਮਲ ਹੋਏ ਦੇਸ਼ ਭਗਤਾਂ ਵੱਲੋਂ ਲਗਾਏ ਗਏ ‘ਭਾਰਤ ਮਾਤਾ ਦੀ ਜੈ’ ਅਤੇ ਦੇਸ਼ ਭਗਤੀ ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ।
ਇਸ ਮੌਕੇ ਮੰਡਲ 5 ਦੇ ਇੰਚਾਰਜ ਗੋਲਡੀ ਭਾਟੀਆ, ਸੀਨੀਅਰ ਭਾਜਪਾ ਆਗੂ ਮਨੋਜ ਅਗਰਵਾਲ, ਡਾ. ਰਾਕੇਸ਼ ਰਖੇਜਾ ਅਤੇ ਹਰਿੰਦਰ ਸਿੰਘ ਕਾਹਲੋਂ, ਸ਼ਾਮ ਸ਼ਰਮਾ, ਅਰੁਣ ਖੁਰਾਨਾ, ਇੰਜੀ. ਚੰਦਨ ਰਖੇਜਾ, ਗੁਰਵਿੰਦਰ ਸਿੰਘ ਮੁਲਤਾਨੀ, ਸਨੀ ਸ਼ਰਮਾ, ਮੁਨਾਸ਼ ਨੱਡਾ, ਜੇ.ਪੀ. ਪਾਂਡੇਯ, ਅਮਰਜੀਤ ਕੁਮਾਰ ਢਿੱਲਵਾਂ, ਗੁਰਮੀਤ ਸਿੰਘ, ਮੁਨੀਸ਼ ਨੱਡਾ, ਸਚਿਨ ਸ਼ਰਮਾ, ਸਮੀਰ ਸ਼ਰਮਾ, ਸਹਦੇਵ ਸ਼ਰਮਾ, ਜੇ.ਐੱਸ. ਰਾਣਾ, ਹੇਮਰਾਜ, ਰਮੇਸ਼ ਵਰਮਾ, ਪਵਨ ਕੁਮਾਰ, ਦਵਿੰਦਰਪਾਲ ਸ਼ਰਮਾ, ਸੋਢੀ ਰਾਮ, ਭੁਪਿੰਦਰ ਅੰਨੂ, ਅੰਜੂ ਡੇਵਿਡ, ਓਮ ਪ੍ਰਕਾਸ਼, ਸੋਢੀ ਰਾਮ, ਵਿਸ਼ਾਲ, ਪ੍ਰਦੀਪ, ਅਰਜੁਨ, ਅਮਨ ਸੁਦੇਰਾ, ਗੌਰਵ, ਨਸੀਬ ਬੁੱਗਾ, ਨਰੇਸ਼ ਕੁਮਾਰ, ਭੀਮ ਸਿੰਘ, ਰਾਜਕੁਮਾਰ ਲੱਕੀ, ਨਵੀਨ ਪ੍ਰਭਾਕਰ, ਸ਼ਿਵ ਨਾਰਾਇਣ ਰਾਏ, ਕਾਲੀਚਰਨ, ਭੁਪਿੰਦਰ ਸਿੰਘ, ਜਰਨੈਲ ਡਿਪਲਾ, ਰਵਿੰਦਰ ਸੋਨਕਰ, ਰਾਜਵਿੰਦਰ ਘੁੰਮਣ, ਭਵਨੀਤ ਸਿੰਘ, ਮਨਜੀਤ ਮੀਤਾ, ਗੀਤਾ ਰਾਣੀ, ਤਰੁਣਾ, ਸੁਰਿੰਦਰ ਭਾਰਤੀ, ਸ਼ਾਮ ਲਾਲ, ਜਰਨੈਲ ਜੀਤਾ, ਗੋਲੂ ਸਮੇਤ ਮੰਡਲ 5 ਦੀ ਟੀਮ ਦੇ ਅਹੁਦੇਦਾਰ, ਵਰਕਰ ਅਤੇ ਸੈਂਕੜੇ ਦੇਸ਼ ਪ੍ਰੇਮੀ ਨਾਗਰਿਕ ਮੌਜੂਦ ਰਹੇ। ਮੰਡਲ ਪ੍ਰਧਾਨ ਇੰਜੀ. ਚੰਦਨ ਰਖੇਜਾ ਨੇ ਤਿਰੰਗਾ ਯਾਤਰਾ ਦੀ ਸਫਲਤਾ ਲਈ ਮੰਡਲ 5 ਦੀ ਪੂਰੀ ਟੀਮ ਅਤੇ ਵਿਸ਼ੇਸ਼ ਤੌਰ ’ਤੇ ਗੁਰਵਿੰਦਰ ਮੁਲਤਾਨੀ, ਸਾਰੇ ਅਹੁਦੇਦਾਰਾਂ, ਵਰਕਰਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਮੰਡਲ ਵਿੱਚ ਤਿਰੰਗਾ ਯਾਤਰਾ ਦੇ ਸਹਿ-ਇੰਚਾਰਜ ਗੁਰਵਿੰਦਰ ਸਿੰਘ ਮੁਲਤਾਨੀ ਵੱਲੋਂ ਯਾਤਰਾ ਦੀ ਸਫਲਤਾ ਲਈ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਰਖੇਜਾ ਨੇ ਕਿਹਾ ਕਿ ਤਿਰੰਗਾ ਸਿਰਫ਼ ਸਾਡੇ ਦੇਸ਼ ਦਾ ਝੰਡਾ ਨਹੀਂ, ਸਗੋਂ ਭਾਰਤ ਦੀ ਏਕਤਾ, ਅਖੰਡਤਾ, ਮਾਣ-ਸਨਮਾਨ ਅਤੇ ਵੀਰਤਾ ਦਾ ਪ੍ਰਤੀਕ ਹੈ। ‘ਹਰ ਘਰ ਤਿਰੰਗਾ ਅਭਿਆਨ’ ਰਾਹੀਂ ਦੇਸ਼ਵਾਸੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।