- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਲਾਠੀਚਾਰਜ ਮੁਲਜ਼ਮ ਡੀਐੱਸਪੀ ਡਿਸਮਿਸ ਕੀਤਾ ਜਾਏ, ਐੱਸਪੀ ਵਿਰੁੱਧ ਕਾਰਵਾਈ ਸੋਮਵਾਰ ਨੂੰ ਹੜਤਾਲ - ਚੰਦਨ ਗ੍ਰੇਵਾਲ

-ਲਾਠੀਚਾਰਜ ਦੇ ਵਿਰੋਧ ’ਚ ਸਾੜਿਆ ਪੁਤਲਾ
-ਜ਼ਖ਼ਮੀਆਂ ਦੇ ਇਲਾਜ ਲਈ ਫੰਡ ਇਕੱਠਾ ਕੀਤਾ ਜਾਏਗਾ, ਸਰਕਾਰੀ ਸਹਾਇਤਾ ਦਾ ਬਾਈਕਾਟ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਬਰਨਾਲਾ, ਧੂਰੀ ਤੇ ਸੰਗਰੂਰ ’ਚ ਸਫਾਈ ਸੇਵਕਾਂ ਤੇ ਹੋਏ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਜਿਥੇ ਬਰਨਾਲਾ ਦੇ ਡੀਐੱਸਪੀ ਡਿਸਮਿਸ ਕਰਨ ਤੇ ਐੱਸਪੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਸੋਮਵਾਰ ਨੂੰ ਪੰਜਾਬ ’ਚ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਬਰਨਾਲਾ ਲਾਠੀਚਾਰਜ ਨੂੰ ਲੈ ਚੰਦਨ ਗਰੇਵਾਲ ਦੀ ਅਗਵਾਈ ’ਚ ਕੰਪਨੀ ਬਾਗ ਚੌਕ ਵਿਖੇ ਸਰਕਾਰ ਦਾ ਪੁਤਲਾ ਸਾੜਿਆ ਗਿਆ ਤੇ ਪੰਜਾਬ ਪੁਲਿਸ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਵੀਰਵਾਰ ਨੂੰ ਨਗਰ ਨਿਗਮ ਦੇ ਟਾਊਨ ਹਾਲ ’ਚ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਤੇ ਪੰਜਾਬ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਆਏ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਰਨਾਲਾ ’ਚ ਡੀਐੱਸਪੀ ਵੱਲੋਂ ਬਜ਼ੁਰਗ ਔਰਤਾਂ ਤੇ ਸਫਾਈ ਸੇਵਕਾਂ ’ਤੇ ਲਾਠੀਚਾਰਜ ਕਰਨਾ ਗੈਰ ਮਨੁੱਖੀ ਕਾਰਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਹ ਚੇਅਰਮੈਨ ਹਾਂ ਪਰ ਇਹ ਉਹ ਕਦੇ ਸਹਿਨ ਨਹੀਂ ਕਰਨਗੇ ਕਿ ਵਾਲਮੀਕਿ ਸਮਾਜ ਤੇ ਅੱਤਿਆਚਾਰ ਹੋਵੇ ਤੇ ਉਸ ਨੂੰ ਬੇਇੱਜ਼ਤ ਕੀਤਾ ਜਾਏ। ਉਹ 14 ਸਾਲਾਂ ਤੋਂ ਆਪਣੇ ਸਮਾਜ ਲਈ ਸੰਘਰਸ਼ਸ਼ੀਲ ਹਨ। ਇਸ ਮੌਕੇ ’ਤੇ ਅਸ਼ਵਨੀ ਸਹੋਤਾ, ਅਜੇਪਾਲ, ਸੁਨੀਲ ਗਾਗਰ, ਪ੍ਰਦੀਪ ਸੂਦ ਕਰਮਕਾਂਤ ਤੇ ਵਿਜੇ ਦਾਨਵ ਨੇ ਵੀ ਸੰਬੋਧਨ ਕੀਤਾ।
-----
ਉੱਚੇ ਅਧਿਕਾਰੀਆਂ ਦੇ ਇਸ਼ਾਰੇ ’ਤੇ ਹੋਇਆ ਲਾਠੀਚਾਰਜ
ਉਨ੍ਹਾਂ ਮੁੱਖ ਮੰਤਰੀ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਉਹ ਅਜਿਹੇ ਵਿਅਕਤੀ ਨਹੀਂ ਹਨ। ਇਹ ਸਾਰਾ ਕੁਝ ਉੱਚੇ ਅਹੁਦਿਆਂ ’ਤੇ ਬੈਠੇ ਕੁਝ ਅਧਿਕਾਰੀਆਂ ਦੇ ਇਸ਼ਾਰੇ ’ਤੇ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਲਾਠੀਚਾਰਜ ਲਈ ਜ਼ਿੰਮੇਵਾਰ ਹਨ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਤੇ ਸਮਾਂ ਆਉਣ ’ਤੇ ਉਨ੍ਹਾਂ ਦੇ ਨਾਮ ਵੀ ਉਜਾਗਰ ਕੀਤੇ ਜਾਣਗੇ।
------
ਸਰਕਾਰੀ ਇਲਾਜ ਦਾ ਬਾਈਕਾਟ
ਇਸ ਦੌਰਾਨ ਚੰਦਨ ਗਰੇਵਾਲ ਨੇ ਲਾਠੀਚਾਰਜ ਦੇ ਜ਼ਖਮੀਆਂ ਦੇ ਸਰਕਾਰੀ ਇਲਾਜ ਦਾ ਬਾਈਕਾਟ ਕਰਦੇ ਹੋਏ ਕਿਹਾ ਕਿ ਅਸੀਂ ਖੁਦ ਫੰਡ ਇਠਕਾ ਕਰ ਕੇ ਉਨ੍ਹਾਂ ਦਾ ਇਲਾਜ ਕਰਾਵਾਂਗੇ। ਇਸ ਦੌਰਾਨ ਗਰੇਵਾਲ ਨੇ 11 ਹਜ਼ਾਰ ਰੁਪਏ ਦੇ ਫੰਡ ਦਾ ਐਲਾਨ ਕੀਤਾ ਤੇ ਕਿਹਾ ਕਿ ਸਾਨੂੰ ਸਭ ਨੂੰ ਇਸ ਲਈ ਖੁੱਲ੍ਹ ਕੇ ਫੰਡ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਜ਼ਖਮੀਆਂ ਨੂੰ ਦੇਖਣ ਲਈ ਬਰਨਾਲਾ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਜਿਹੜਾ ਜਲੰਧਰ ’ਚ 607 ਸਾਲਿਡ ਵੇਸਟ ਪ੍ਰਾਜੈਕਟ ਲਾਗਣ ਜਾ ਰਿਹਾ ਹੈ, ਉਹ ਵਿੱਤ ਤੇ ਠੇਕਾ ਕਮੇਟੀ ’ਚ ਪਾਸ ਨਹੀਂ ਹੋਵੇਗਾ ਤੇ ਨਾ ਹੀ ਲੱਗਣ ਦਿੱਤਾ ਜਾਏਗਾ।
------
ਬੰਟੂ ਸਭਰਵਾਲ ਵੱਲੋਂ ਹੜਤਾਲ ਅੱਜ
ਇਸ ਦੌਰਾਨ ਸਮੂਹ ਨਗਰ ਨਿਗਮ ਜਥੇਬੰਦੀਆਂ ਦੇ ਪ੍ਰਧਾਨ ਬੰਟੂ ਸਭਰਵਾਲ ਨੇ ਐਲਾਨ ਕੀਤਾ ਹੈ ਕਿ ਕੱਲ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਜਥੇਬੰਦੀ ਵੱਲੋਂ ਸਫਾਈ ਸੇਵਕ ਰੋਸ ਹੜਤਾਲ ’ਤੇ ਰਹਿਣਗੇ ਤੇ ਨਾ ਹੀ ਕੂੜੇ ਦੀ ਢੁਆਈ ਹੋਵੇਗੀ। ਇਸ ਦੌਰਾਨ ਮਿਊਂਸੀਪਲ ਕਰਮਚਾਰੀ ਸੰਘ ਪੰਜਾਬ ਦੇ ਚੇਅਰਮੈਨ ਅਸ਼ੋਕ ਭੀਲ ਨੇ ਵੀ ਬਰਨਾਲਾ, ਧੂਰੀ ਤੇ ਸੰਗਰੂਰ ’ਚ ਸਫਾਈ ਸੇਵਕਾਂ ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ।