- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਨੇ 4 ਐਸਈਜ਼ ਦੇ ਤਬਾਦਲੇ ਕੀਤੇ ਰੱਦ

ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ : ਸਥਾਨਕ ਸਰਕਾਰਾਂ ਨੇ ਦੋ ਦਿਨ ਪਹਿਲਾਂ ਜਿਹੜੀਆਂ ਅਧਿਕਾਰੀ ਪੱਧਰ ਦੀਆਂ ਬਦਲੀਆਂ ਕੀਤੀਆਂ ਸਨ, ਉਨ੍ਹਾਂ ’ਚੋਂ 4 ਸਿਵਲ ਦੇ ਐੱਸਈਜ਼ ਦੀਆਂ ਬਦਲੀਆਂ ਰੱਦ ਕਰ ਦਿੱਤੀਆਂ ਹਨ। ਇਸ ਸਬੰਧੀ ਪੰਜਾਬ ਸਰਵਾਰ ਵੱਲੋਂ ਜਦੋਂ ਬਦਲੀਆਂ ਕੀਤੀਆਂ ਗਈਆਂ ਸਨ, ਉਸ ਦੇ ਬਾਅਦ ਨਾਲੋਂ ਨਾਲ ਹੀ ਬੀਤੀ 11 ਨਵੰਬਰ ਨੂੰ ਹੀ ਹੁਕਮ ਜਾਰੀ ਕਰ ਦਿੱਤੇ ਗਏ ਸਨ। ਭਾਵੇਂ ਸਰਕਾਰ ਨੇ ਬਦਲੀਆਂ ਰੱਦ ਕਰਨ ਦੇ ਕਾਰਨ ਬਾਰੇ ਕੁਝ ਨਹੀਂ ਦੱਸਿਆ ਹੈ, ਪਰ ਸਮਝਿਆ ਜਾਂਦਾ ਹੈ ਕਿ ਜਿਹੜੇ ਮੌਜੂਦਾ ਸਮੇਂ ਵਿਕਾਸ ਕੰਮ ਚੱਲ ਰਹੇ ਸਨ, ਉਹ ਪ੍ਰਭਾਵਿਤ ਹੋ ਸਕਦੇ ਸਨ। ਜਿਸ ਕਾਰਨ ਉਕਤ 4 ਅਧਿਕਾਰੀਆਂ ਦੀਆਂ ਬਦਲੀਆਂ ਨੂੰ ਰੱਦ ਕੀਤਾ ਗਿਆ ਹੈ, ਜਿਨ੍ਹਾਂ ਅਧਿਕਾਰੀਆਂ ਦੀਆਂ ਬਦਲੀਆਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ’ਚ ਨਗਰ ਨਿਗਮ ਦੀ ਬੀਐਂਡਆਰ ਬ੍ਰਾਂਚ ਦੇ ਐੱਸਈ ਰਜਨੀਸ਼ ਡੋਗਰਾ, ਲੁਧਿਆਣਾ ਦੇ ਐੱਸਈ ਪ੍ਰਵੀਨ ਸੰਗਲਾ, ਰਣਜੀਤ ਸਿੰਘ ਅਤੇ ਸ਼ਾਮ ਲਾਲ ਗੁਪਤਾ ਸ਼ਾਮਲ ਹਨ। ਇਹ ਵੀ ਐੱਸਈ ਪੱਧਰ ਦੇ ਅਧਿਕਾਰੀ ਹਨ ਅਤੇ ਇਨ੍ਹਾਂ ਦਾ ਕ੍ਰਮਵਾਰ ਲੁਧਿਆਣਾ ਤੋਂ ਪਟਿਆਲਾ ਤੇ ਜਲੰਧਰ ਤਬਾਦਲਾ ਕੀਤਾ ਗਿਆ ਸੀ। ਇਹ ਵਰਨਣਯੋਗ ਹੈ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਵਡੀ ਪੱਧਰ ’ਤੇ ਅਧਿਕਾਰੀਆਂ ਦੇ ਤਬਾਦਲੇ ਬੀਤੇ ਦਿਨੀਂ ਕੀਤੇ ਸਨ।