- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗਣੇਸ਼ ਜੀ ਦਾ ਉਤਸਵ ਮਨਾਇਆ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ੍ਰੀ ਗਣੇਸ਼ ਚਤੁਰਥੀ ਮਨਾਈ ਗਈ, ਜਿਸ ਵਿਚ ਨਗਰ ਦੇ ਸਨਾਤਨ ਧਰਮ ਦੇ ਅਨੁਆਈਆਂ ਨੇ ਆਪਣੇ ਸਾਰੇ ਪਰਿਵਾਰਾਂ ਨਾਲ ਮਿਲ ਜੁਲ ਕੇ ਉਤਸਵ ਵਿਚ ਸ਼ਮੂਲੀਅਤ ਕੀਤੀ ਗਈ। ਅੱਜ ਸਵੇਰ ਤੋਂ ਹੀ ਸ਼ਿਵ ਮੰਦਿਰ ਵਿਖੇ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਵੱਲੋਂ ਭਜਨ ਗਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਬਾਅਦ ਦੁਪਹਿਰ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਫੁੱਲਾਂ ਲੱਦੀ ਗੱਡੀ ’ਚ ਬਿਰਾਜਮਾਨ ਕਰਵਾਇਆ ਗਿਆ। ਮੰਦਿਰ ਦੇ ਮਹੰਤ ਸ੍ਰੀ ਜੈ ਰਾਮ ਗਿਰਿ ਜੀ ਦੀ ਅਗਵਾਈ ’ਚ ਸ਼ਿਵ ਮੰਦਰ ਤੋਂ ਸ਼ੋਭਾ ਯਾਤਰਾ ਸਜਾਈ ਗਈ, ਜੋ ਨਗਰ ਦੇ ਬਾਜ਼ਾਰਾਂ ’ਚੋਂ ਦੀ ਲੰਘਦੀ ਹੋਈ ਮੁੜ ਸ਼ਿਵ ਮੰਦਿਰ ਵਿਖੇ ਪੁੱਜ ਕੇ ਸੰਪੰਨ ਹੋਈ। ਸਾਰੇ ਰਸਤੇ ’ਤੇ ਸ਼ੋਭਾ ਯਾਤਰਾ ਦੌਰਾਨ ਔਰਤਾਂ ਵੱਲੋਂ ਭਜਨ ਬੰਦਗੀ ਕੀਤੀ ਗਈ। ਦੁਕਾਨਦਾਰਾਂ ਵੱਲੋਂ ਕਈ ਥਾਵਾਂ ਤੇ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਸਾਰੇ ਰਸਤੇ ’ਚ ਦੁਕਾਨਦਾਰਾਂ ਤੇ ਲੋਕਾਂ ਵੱਲੋਂ ਸ਼ਰਧਾਲੂਆਂ ਵਾਸਤੇ ਠੰਢਾ ਜਲ, ਚਾਹ ਬਿਸਕੁਟ, ਫਲਾਂ ਤੇ ਮਠਿਆਈਆਂ ਦੇ ਲੰਗਰ ਲਗਾਏ ਗਏ।