- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਕੋਦਰ ਦੇ ਰੇਲਵੇ ਰੋਡ ’ਤੇ ਕਰਿਆਨਾ ਸਟੋਰ ’ਚ ਵੱਡੀ ਚੋਰੀ, 20 ਹਜ਼ਾਰ ਦੀ ਨਕਦੀ ਤੇ ਹੋਰ ਸਾਮਾਨ ਚੋਰੀ

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਬੀਤੀ ਰਾਤ ਚੋਰਾਂ ਨੇ ਰੇਲਵੇ ਰੋਡ ’ਤੇ ਵਰਮਾ ਕਰਿਆਨਾ ਸਟੋਰ ਨੂੰ ਨਿਸ਼ਾਨਾ ਬਣਾਉਂਦਿਆਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਪਰਵੀਨ ਵਰਮਾ ਅਨੁਸਾਰ ਚੋਰ ਦੁਕਾਨ ਦੀ ਪਿਛਲੀ ਕੰਧ ਰਾਹੀਂ ਉੱਪਰਲੀ ਮੰਜ਼ਿਲ ’ਤੇ ਚੜ੍ਹੇ ਤੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ। ਅਲਮਾਰੀਆਂ ਤੇ ਗੱਲੇ ਦੇ ਦਰਾਜ ਤੋੜ ਕੇ ਸਾਮਾਨ ਖਿਲਾਰ ਦਿੱਤਾ। ਉਹ ਗੱਲੇ ’ਚ ਪਈ ਕਰੀਬ 20 ਹਜ਼ਾਰ ਦੀ ਨਕਦੀ, ਮੰਦਰ ਲਈ ਰੱਖੇ ਪੈਸੇ, ਗਊਸ਼ਾਲਾ ਦਾ ਦਾਨ-ਪਾਤਰ ਤੇ ਸਿਗਰਟਾਂ-ਬੀੜੀਆਂ ਦੇ ਡੱਬੇ ਵੀ ਲੈ ਗਏ। ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਨੇ ਵਾਰਦਾਤ ਤੋਂ ਪਹਿਲਾਂ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ ਸਨ। ਉਹ ਰਾਤ ਕਰੀਬ 8 ਵਜੇ ਦੁਕਾਨ ਬੰਦ ਕਰ ਕੇ ਘਰ ਗਏ ਸਨ ਤੇ ਸਵੇਰੇ ਆ ਕੇ ਚੋਰੀ ਦਾ ਪਤਾ ਲੱਗਾ। ਘਟਨਾ ਦੀ ਸੂਚਨਾ ਪੁਲਿਸ ਦੇ ਐਮਰਜੈਂਸੀ ਨੰਬਰ 112 ’ਤੇ ਦਿੱਤੀ ਗਈ। ਪਰਵੀਨ ਵਰਮਾ ਨੇ ਦੱਸਿਆ ਕਿ ਕਰੀਬ ਪੰਜ ਸਾਲ ਪਹਿਲਾਂ ਵੀ ਦੁਕਾਨ ’ਤੇ ਚੋਰੀ ਹੋਈ ਸੀ।