ਰਿਸ਼ਤੇ ਹੋਏ ਤਾਰ-ਤਾਰ: ਵਿਦੇਸ਼ ਤੋਂ ਆਈ ਨਾਬਾਲਗ ਭਤੀਜੀ ਨਾਲ ਚਾਚੇ ਨੇ ਕੀਤੀ ਅਸ਼ਲੀਲ ਹਰਕਤ, ਪੁਲਿਸ ਨੇ ਕੀਤਾ ਮਾਮਲਾ ਦਰਜ
ਥਾਣਾ ਟਾਂਡਾ ਪੁਲਿਸ ਨੇ ਵਿਦੇਸ਼ ਤੋਂ ਆਪਣੇ ਮਾਤਾ-ਪਿਤਾ ਨਾਲ ਇੰਡੀਆ ਘੁੰਮਣ ਆਈ ਇੱਕ ਨਬਾਲਿਗ ਲੜਕੀ ਨਾਲ ਉਸਦੇ ਚਾਚੇ ਵਲੋਂ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕਰਨ ’ਤੇ ਉਸਦੇ ਚਾਚੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸੌਰਵ ਵੜੈਚ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਸਬੰਧੀ ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਨਬਾਲਿਗਾ ਦੇ ਪਿਤਾ ਨੇ ਦੱਸਿਆ ਕਿ ਉਹ ਵਿਦੇਸ਼ ’ਚ ਪੱਕੇ ਤੌਰ ’ਤੇ ਵਸਿਆ ਹੋਇਆ ਹੈ।
Publish Date: Sat, 09 May 2026 03:55 PM (IST)
Updated Date: Sat, 09 May 2026 03:59 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ। ਥਾਣਾ ਟਾਂਡਾ ਪੁਲਿਸ ਨੇ ਵਿਦੇਸ਼ ਤੋਂ ਆਪਣੇ ਮਾਤਾ-ਪਿਤਾ ਨਾਲ ਇੰਡੀਆ ਘੁੰਮਣ ਆਈ ਇੱਕ ਨਬਾਲਿਗ ਲੜਕੀ ਨਾਲ ਉਸਦੇ ਚਾਚੇ ਵਲੋਂ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕਰਨ ’ਤੇ ਉਸਦੇ ਚਾਚੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸੌਰਵ ਵੜੈਚ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਸਬੰਧੀ ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਨਬਾਲਿਗਾ ਦੇ ਪਿਤਾ ਨੇ ਦੱਸਿਆ ਕਿ ਉਹ ਵਿਦੇਸ਼ ’ਚ ਪੱਕੇ ਤੌਰ ’ਤੇ ਵਸਿਆ ਹੋਇਆ ਹੈ।
ਉਸਨੇ ਬਿਆਨਾਂ ’ਚ ਦੱਸਿਆ ਕਿ ਸਾਲ ਨਵੰਬਰ 2024 ਉਹ ਆਪਣੇ ਦੋ ਬੱਚਿਆਂ ਲੜਕਾ 8 ਸਾਲ ਤੇ ਬੇਟੀ 13 ਸਾਲ ਸਮੇਤ ਇੰਡੀਆ ਆਪਣੇ ਪਿੰਡ ਘੁੰਮਣ ਲਈ ਆਇਆ ਸੀ, ਜਿੱਥੇ ਉਹ ਇੱਕ ਸਾਂਝੇ ਪਰਿਵਾਰ ਵਿੱਚ ਰਹਿੰਦਾ ਸੀ। ਉਸਨੇ ਦੱਸਿਆ ਕਿ ਉਸਦੀ ਬੇਟੀ ਨੇ ਫੇਸਬੁੱਕ ਆਈ. ਡੀ. ਬਣਾਈ ਹੋਈ ਹੈ, ਜਿਸ ਵਿਚ ਉਸਦਾ ਚਾਚਾ ਸੌਰਵ ਵੀ ਐਡ ਹੋ ਗਿਆ। ਲੜਕੀ ਦੇ ਪਿਤਾ ਨੇ ਬਿਆਨਾਂ ’ਚ ਦੱਸਿਆ ਕਿ ਜਦੋਂ ਉਹ ਪਰਿਵਾਰ ਸਮੇਤ ਇੰਡੀਆ ਆਇਆ ਤਾਂ ਸੌਰਵ ਉਸਦੀ ਨਬਾਲਿਗ ਬੱਚੀ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਦਾ ਰਿਹਾ ਪਰ ਉਸਨੂੰ ਕਦੇ ਸ਼ੱਕ ਨਹੀਂ ਹੋਇਆ।
ਇੰਡੀਆ ਆਉਣ ਤੋਂ ਕੁਝ ਸਮੇਂ ਬਾਅਦ ਉਹ ਦੋਵੇਂ ਬੱਚਿਆਂ ਸਮੇਤ ਆਪਣੀ ਭੂਆ ਨੂੰ ਮਿਲਣ ਉਸਦੇ ਪਿੰਡ ਆ ਗਿਆ ਅਤੇ ਸੌਰਵ ਵੀ ਮਗਰ ਭੂਆ ਪਿੰਡ ਆ ਗਿਆ। ਅਗਲੇ ਦਿਨ ਭੂਆ ਨੇ ਦੱਸਿਆ ਕਿ ਬੇਟੀ ਪ੍ਰਤੀ ਸੌਰਵ ਦੀਆਂ ਕਥਿਤ ਹਰਕਤਾਂ ਠੀਕ ਨਹੀਂ ਹਨ ਪਰ ਉਸਨੇ ਭੂਆ ਦੀ ਗੱਲ ਨੂੰ ਅਣਗੌਲਿਆਂ ਕਰ ਦਿੱਤਾ। ਪਰ ਕੁੱਝ ਦਿਨਾ ਬਾਅਦ ਉਸਨੇ ਬੇਟੀ ਦੇ ਮੋਬਾਈਲ ਫੋਨ ਤੇ ਸੌਰਵ ਵਲੋਂ ਭੇਜੇ ਕਥਿਤ ਅਸ਼ਲੀਲ ਮੈਸੇਜ ਵੇਖੇ, ਜਿਸ ਤੋਂ ਬਾਅਦ ਸੌਰਵ ਨੇ ਪਿੰਡ ਦੀ ਪੰਚਾਇਤ ’ਚ ਮੁਆਫੀ ਮੰਗ ਲਈ ਅਤੇ ਪੰਚਾਇਤੀ ਤੌਰ ’ਤੇ ਲਿਖ਼ਤੀ ਰਾਜ਼ੀਨਾਮਾ ਲਿਖਿਆ ਗਿਆ।
ਨਬਾਲਿਗਾ ਦੇ ਪਿਤਾ ਨੇ ਦੱਸਿਆ ਕਿ ਸਾਲ ਫਰਵਰੀ 2025 ਵਿੱਚ ਉਸਦੀ ਪਤਨੀ ਇੰਡੀਆ ਆਈ ਅਤੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਵਿਦੇਸ਼ ਚਲੀ ਗਈ ਪਰ ਕੁਝ ਜ਼ਰੂਰੀ ਕੰਮ ਕਰਕੇ ਉਹ ਇੰਡੀਆ ਰੁਕ ਗਿਆ। ਸੌਰਵ ਇਸ ਦੌਰਾਨ ਉਸਦੀ ਨਬਾਲਿਗ ਬੇਟੀ ਨੂੰ ਕਥਿਤ ਤੌਰ ’ਤੇ ਅਸ਼ਲੀਲ ਮੈਸੇਜ ਭੇਜਣ ਤੋਂ ਬਾਜ਼ ਨਹੀਂ ਆਇਆ। ਫਿਰ ਕੁੱਝ ਸਮੇਂ ਬਾਅਦ ਪੀੜਤ ਬੇਟੀ ਦਾ ਪਿਤਾ ਵੀ ਵਿਦੇਸ਼ ਚਲਾ ਗਿਆ। ਇਸ ਦੌਰਾਨ ਸੌਰਵ ਉਸਦੀ ਬੇਟੀ ਨੂੰ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਵੱਖ-ਵੱਖ ਆਈ. ਡੀ. ਬਣਾ ਕੇ ਲਗਾਤਾਰ ਕਥਿਤ ਤੌਰ ’ਤੇ ਅਸ਼ਲੀਲ ਮੈਸੇਜ ਭੇਜਦਾ ਰਿਹਾ।
ਜਦੋਂ ਇਸ ਸਬੰਧੀ ਲੜਕੀ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਹ ਫਿਰ ਇੰਡੀਆ ਆ ਗਿਆ। ਇਸ ਸਬੰਧੀ ਥਾਣਾ ਟਾਂਡਾ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਟਾਂਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।