- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਅਰਜਨਾ ਕੰਬੋਜ ਦੀ ਅਦਾਲਤ ਨੇ ਚਾਰ ਸਾਲ ਦੀ ਨਾਬਾਲਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਚ ਦੋਸ਼ ਸਾਬਤ ਨਾ ਹੋਣ ਤੇ ਜੋਗਿੰਦਰ ਉਰਫ ਬੁੱਗੇ ਭਈਆ ਅਤੇ ਉਸ ਨਾਲ ਸਬੰਧ ਰੱਖਣ ਵਾਲੀ ਬੱਚੀ ਦੀ ਮਾਂ ਪ੍ਰਿਆ ਬਾਂਸਲ ਨੂੰ ਬਰੀ ਕੀਤਾ ਜਾਣ ਦਾ ਹੁਕਮ ਦਿੱਤਾ ਹੈ।

ਕਾਨੂੰਨ ਪ੍ਰਤੀਨਿਧ, ਪੰਜਾਬੀ ਜਾਗਰਣ, ਜਲੰਧਰ : ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਅਰਜਨਾ ਕੰਬੋਜ ਦੀ ਅਦਾਲਤ ਨੇ ਚਾਰ ਸਾਲ ਦੀ ਨਾਬਾਲਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਚ ਦੋਸ਼ ਸਾਬਤ ਨਾ ਹੋਣ ਤੇ ਜੋਗਿੰਦਰ ਉਰਫ ਬੁੱਗੇ ਭਈਆ ਅਤੇ ਉਸ ਨਾਲ ਸਬੰਧ ਰੱਖਣ ਵਾਲੀ ਬੱਚੀ ਦੀ ਮਾਂ ਪ੍ਰਿਆ ਬਾਂਸਲ ਨੂੰ ਬਰੀ ਕੀਤਾ ਜਾਣ ਦਾ ਹੁਕਮ ਦਿੱਤਾ ਹੈ।
ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਚਾਰ ਅਪ੍ਰੈਲ 2025 ਥਾਣਾ ਰਾਮਾ ਮੰਡੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਸ਼ਿਕਾਇਤ ਚ ਕਿਹਾ ਸੀ ਕਿ ਉਸ ਦੀ ਪਤਨੀ ਪ੍ਰਿਆ ਜੋ ਕਿ ਗ਼ਲਤ ਧੰਦੇ 'ਚ ਪਈ ਹੋਈ ਸੀ ਤੇ ਜਿਆਦਾਤਰ ਆਪਣੇ ਮਾਪਿਆਂ ਘਰ ਰਹਿੰਦੀ ਸੀ ਤੇ ਗ਼ਲਤ ਲੋਕਾਂ ਕੋਲ ਜਾਂਦੀ ਸੀ ਉਹ ਆਪਣੇ ਨਾਲ ਚਾਰ ਸਾਲ ਦੀ ਬੱਚੀ ਨੂੰ ਵੀ ਲੈ ਜਾਂਦੀ ਸੀ।
ਬੱਚੀ ਨੇ ਦੱਸਿਆ ਸੀ ਕਿ ਬੁੱਗੇ ਭਈਆ ਆ ਕੇ ਉਸ ਨਾਲ ਗ਼ਲਤ ਹਰਕਤਾਂ ਕਰਦੇ ਸਨ ਤੇ ਉਸ ਦੀ ਮਾਂ ਨਾਲ ਵੀ ਉਸ ਦੇ ਸਾਹਮਣੇ ਹੀ ਗੰਦੇ ਕੰਮ ਕਰਦਾ ਸੀ ਪਰ ਅੱਜ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ਤੇ ਇਨ੍ਹਾਂ ਦੋਵਾਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ।