- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਵਾਰਾ ਪਸ਼ੂ ਦੀ ਟੱਕਰ ਵੱਜਣ ਨਾਲ ਕਾਰ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਬੀਤੀ ਰਾਤ ਸਦਰ ਥਾਣਾ ਨਕੋਦਰ ਦੇ ਇਕ ਪਿੰਡ ਦੇ ਲਾਗੇ ਇਕ ਕਾਰ ਦੀ ਅਵਾਰਾ ਪਸ਼ੂ ਦੀ ਟੱਕਰ ਵੱਜਣ ਨਾਲ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਸੜ ਕੇ ਸੁਆਹ ਹੋ ਗਈ। ਕਾਰ ਮਾਲਕ ਹਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਹੁੰਦਲ ਢੱਡਾ ਨੇ ਪ੍ਰੈੱਸ ਨੂੰ ਦੱਸਿਆ ਕਿ ਉਹ ਲੋਹੀਆਂ ਖਾਸ ਤੋਂ ਅਪਣੇ ਪਿੰਡ ਹੁੰਦਲ ਢੱਡਾ ਆ ਰਿਹਾ ਸੀ ਪਿੰਡ ਤੋਂ ਥੋੜ੍ਹਾ ਪਿੱਛੇ ਹੀ ਡਰੇਨ ਦੇ ਲਾਗੇ ਅਚਾਨਕ ਹੀ ਬੇਸਹਾਰਾ ਗਾਂ ਕਾਰ ਦੇ ਅੱਗੇ ਆ ਗਈ, ਜਿਸ ਨਾਲ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਸੜਕ ਕੰਢੇ ’ਤੇ ਲੱਗੇ ਦਰੱਖਤ ਵਿੱਚ ਜਾ ਵੱਜੀ, ਜਿਸ ਨਾਲ ਗੱਡੀ ਦੇ ਇੰਜਣ ਨੂੰ ਅੱਗ ਲੱਗ ਗਈ। ਵੇਖਦਿਆਂ-ਵੇਖਦਿਆਂ ਹੀ ਅੱਗ ਨੇ ਤੇਜ਼ੀ ਨਾਲ ਵੱਧਦੇ ਹੋਏ ਕਾਰ ਨੂੰ ਅੱਗ ਨੇ ਲਪੇਟ ’ਚ ਲੈ ਲਿਆ। ਚਾਲਕ ਨੇ ਗੱਡੀ ’ਚੋਂ ਨਿਕਲ ਕੇ ਜਾਨ ਬਚਾਈ। ਫਾਇਰ ਬ੍ਰਿਗੇਡ ਪੁੱਜਣ ਤੋਂ ਪਹਿਲਾ ਪਹਿਲਾ ਕਾਰ ਸੜ ਕੇ ਸੁਆਹ ਹੋ ਗਈ। ਪੀੜਤ ਵੱਲੋਂ ਘਟਨਾ ਦੀ ਸੂਚਨਾ ਸਦਰ ਥਾਣਾ ਨਕੋਦਰ ਨੂੰ ਵੀ ਕਰ ਦਿੱਤੀ ਗਈ ਹੈ।