ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਜ਼ਖ਼ਮੀ
ਕਾਰ ਤੇ ਮੋਟਰਸਾਈਕਲ ਦੀ ਟੱਕਰ, ਸਵਾਰ ਜਖਮੀ
Publish Date: Thu, 02 Apr 2026 08:12 PM (IST)
Updated Date: Thu, 02 Apr 2026 08:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਵੀਰਵਾਰ ਹਾਈਵੇ ’ਤੇ ਥਿੰਕ ਗੈਸ ਪੰਪ ਦੇ ਸਾਹਮਣੇ ਇਕ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪੁੱਜੀ। ਜਾਂਚ ਦੌਰਾਨ ਪਤਾ ਲੱਗਾ ਕਿ ਇਕ ਕਾਰ, ਜੋ ਗੈਸ ਪਵਾਉਣ ਲਈ ਥਿੰਕ ਗੈਸ ਪੰਪ ਵੱਲ ਜਾ ਰਹੀ ਸੀ, ਸਾਹਮਣੇ ਤੋਂ ਆ ਰਹੀ ਮੋਟਰਸਾਈਕਲ ਨਾਲ ਟਕਰਾ ਗਈ। ਹਾਦਸੇ ’ਚ ਮੋਟਰਸਾਈਕਲ ਸਵਾਰ ਫੌਜਾਂ ਸਿੰਘ ਪੁੱਤਰ ਜੀਤ ਸਿੰਘ, ਵਾਸੀ ਪਿੰਡ ਪੰਦਰਵਾੜਾ, ਜ਼ਿਲ੍ਹਾ ਐੱਸਬੀਐੱਸ ਨਗਰ ਜ਼ਖ਼ਮੀ ਹੋ ਗਿਆ। ਐੱਸਐੱਸਐੱਫ ਟੀਮ ਵੱਲੋਂ ਉਸ ਨੂੰ ਤੁਰੰਤ ਪਹਿਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਫਿਲੌਰ ’ਚ ਦਾਖਲ ਕਰਵਾਇਆ ਗਿਆ। ਕਾਰ ਚਾਲਕ ਦੀ ਪਛਾਣ ਕੀਰਤ ਨਰਾਇਣ ਪੁੱਤਰ ਰਾਮ ਪਾਦਾਰਥ, ਵਾਸੀ ਨਿਊ ਬੇਅੰਤ ਨਗਰ, ਜਲੰਧਰ ਵਜੋਂ ਹੋਈ ਹੈ। ਹਾਦਸੇ ਬਾਰੇ ਥਾਣਾ ਫਿਲੌਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।