- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਹਿੰਦੀ ਅਧਿਆਪਕਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਵਿਖੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਹਿੰਦੀ ਅਧਿਆਪਕਾਂ ਲਈ ‘ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ’ ਕਰਵਾਇਆ ਗਿਆ। ਡੀਏਵੀ ਸੀਏਈ ਅਧੀਨ ਜਲੰਧਰ ਜ਼ੋਨ ਦੇ ਖੇਤਰੀ ਅਧਿਕਾਰੀ ਡਾ. ਯੋਗੇਸ਼ ਗੰਭੀਰ ਦੀ ਅਗਵਾਈ ਤੇ ਸਕੂਲ ਦੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ। ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਵਿਸ਼ਾ ਮਾਹਿਰਾਂ ਤੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਸਿਖਲਾਈ ਦੌਰਾਨ ਸਿੱਖੀਆਂ ਆਧੁਨਿਕ ਤਕਨੀਕਾਂ ਨੂੰ ਰੋਜ਼ਾਨਾ ਅਧਿਆਪਨ ’ਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ’ਚ ਜਲੰਧਰ ਜ਼ੋਨ ਦੇ 9 ਸਕੂਲਾਂ ਦੇ 22 ਹਿੰਦੀ ਅਧਿਆਪਕਾਂ ਨੇ ਭਾਗ ਲਿਆ। ਵਿਸ਼ਾ ਮਾਹਿਰ ਮਨੀਸ਼ਾ ਕਪੂਰ ਤੇ ਰਿਤੂ ਗਰਗ ਨੇ ਵੀਡੀਓ, ਪੀਪੀਟੀ ਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ। ਉਨ੍ਹਾਂ ਹਿੰਦੀ ਵਿਸ਼ੇ ਨੂੰ ਰੋਚਕ ਬਣਾਉਣ, ਵਿਦਿਆਰਥੀਆਂ ਦੀਆਂ ਉਚਾਰਨ ਸਬੰਧੀ ਗਲਤੀਆਂ ਦੂਰ ਕਰਨ ਤੇ ਪੜ੍ਹਨ, ਸੁਣਨ ਤੇ ਲਿਖਣ ਦੇ ਹੁਨਰ ਵਿਕਸਤ ਕਰਨ ਲਈ ਪ੍ਰਭਾਵਸ਼ਾਲੀ ਤਰੀਕੇ ਸਾਂਝੇ ਕੀਤੇ। ਇਸ ਤੋਂ ਇਲਾਵਾ ਕਲਾਸਰੂਮ ਅਧਿਆਪਨ ਨੂੰ ਦਿਲਚਸਪ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਮਾਪਤੀ ਮੌਕੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਪ੍ਰਿੰਸੀਪਲ ਵੱਲੋਂ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਪਰਵਾਈਜ਼ਰ ਸੋਨੀਆ ਕੁਕਰੇਜਾ ਵੀ ਹਾਜ਼ਰ ਸਨ।