- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ 'ਸਮਰੱਥਾ ਨਿਰਮਾਣ ਪ੍ਰੋਗਰਾਮ'

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ 'ਸਮਰੱਥਾ ਨਿਰਮਾਣ ਪ੍ਰੋਗਰਾਮ' ਤਹਿਤ ਹੁਨਰ ਵਿਕਾਸ ਵਰਕਸ਼ਾਪ ਕਰਵਾਈ ਗਈ। ਇਸ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸ਼ਬਦ ਗਾਇਨ ਕੀਤਾ। ਵਰਕਸ਼ਾਪ ’ਚ ਜਲੰਧਰ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ, ਜਿਸ ਵਿਚ ਪ੍ਰਿੰਸੀਪਲ ਡਾ: ਸੰਤੋਸ਼ ਕੁਮਾਰ ਗੌਤਮ ਡੀ.ਐੱਮ. ਐੱਸ. ਸਕੂਲ ਦਇਆ ਨੰਦ ਨਗਰ ਜਲੰਧਰ ਅਤੇ ਸਾਕਸ਼ੀ ਚੋਪੜਾ ਗੁਰੂ ਅਮਰਦਾਸ ਪਬਲਿਕ ਸਕੂਲ ਗੋਇੰਦਵਾਲ ਰੋਡ ਕਪੂਰਥਲਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀ ਜੀਵਨ ਵਿੱਚ ਹੁਨਰ ਵਿਕਾਸ ਦੀ ਮਹੱਤਤਾ ਨੂੰ ਦੱਸਦੇ ਹੋਏ ਵਿਦਿਆਰਥੀਆਂ ਵਿੱਚ ਤਕਨੀਕੀ ਯੋਗਤਾ ਅਤੇ ਪੇਸ਼ੇਵਰ ਤਰੀਕਿਆਂ ਨੂੰ ਨਿਖਾਰਨ ਅਤੇ ਜ਼ਿੰਦਗੀ ਵਿੱਚ ਵਧੀਆ ਰੁਜ਼ਗਾਰ ਪ੍ਰਾਪਤ ਕਰਨ ਦੀ ਅਹਿਮੀਅਤ ਨੂੰ ਸਮਝਾਇਆ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਅਤੇ ਮੈਂਬਰ ਜਸਪ੍ਰੀਤ ਸਿੰਘ ਸੇਠੀ ਤੇ ਕੰਵਲਜੀਤ ਸਿੰਘ ਕੋਛੜ ਵੱਲੋਂ ਮੁੱਖ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ: ਅਪਰਨਾ ਮਹਿਤਾ ਨੇ 'ਸਮਰੱਥਾ ਨਿਰਮਾਣ ਪ੍ਰੋਗਰਾਮ' ਦੀ ਹੁਨਰ ਵਿਕਾਸ ਕਾਰਜਸ਼ਾਲਾ ਵਿੱਚ ਪਹੁੰਚੇ ਪ੍ਰਿੰਸੀਪਲ ਬੁਲਾਰੇ ਅਤੇ ਅਧਿਆਪਕਾਂ ਨੂੰ ਜੀ ਆਇਆ ਆਖਿਆ।