- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਵਦੀਪ ਬੈਂਸ, ਪਤਾਰਾ/ਜਲੰਧਰ ਕੈਂਟ : ਸਵੱਛਤਾ ਹੀ ਸੇਵਾ ਪੰਦਰਵਾੜਾ ਤਹਿਤ 22 ਸਤੰਬਰ ਤੋਂ 2 ਅਕਤੂਬਰ ਤੱਕ ਕੰਟੋਨਮੈਂਟ ਬੋਰਡ ਜਲੰਧਰ ਕੈਂਟ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਮਾਗਮ ਕਰਵਾਏ ਗਏ, ਜਿਸ 'ਚ ਕੈਂਟ ਨੂੰ ਸਾਫ਼ ਸੁਥਰਾ ਬਣਾਉਣ ਲਈ ਸਕੂਲੀ ਬੱਚਿਆਂ, ਬੋਰਡ ਮੁਲਾਜ਼ਮਾਂ, ਅਧਿਕਾਰੀਆਂ ਤੇ ਸਕੂਲ ਅਧਿਆਪਕਾਂ ਵੱਲੋਂ ਰੈਲੀਆਂ ਕੱਢ ਕੇ ਤੇ ਨੁੱਕੜ ਨਾਟਕਾਂ ਰਾਹੀਂ ਆਮ ਲੋਕਾਂ ਨੂੰ ਵੱਖ-ਵੱਖ ਸੁਨੇਹੇ ਦਿੰਦਿਆਂ ਸਫ਼ਾਈ ਨੂੰ ਪਹਿਲੀ ਤਰਜੀਹ ਦੇਣ ਲਈ ਪੇ੍ਰਿਤ ਕੀਤਾ ਗਿਆ।

ਲਵਦੀਪ ਬੈਂਸ, ਪਤਾਰਾ/ਜਲੰਧਰ ਕੈਂਟ : ਸਵੱਛਤਾ ਹੀ ਸੇਵਾ ਪੰਦਰਵਾੜਾ ਤਹਿਤ 22 ਸਤੰਬਰ ਤੋਂ 2 ਅਕਤੂਬਰ ਤੱਕ ਕੰਟੋਨਮੈਂਟ ਬੋਰਡ ਜਲੰਧਰ ਕੈਂਟ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਮਾਗਮ ਕਰਵਾਏ ਗਏ, ਜਿਸ 'ਚ ਕੈਂਟ ਨੂੰ ਸਾਫ਼ ਸੁਥਰਾ ਬਣਾਉਣ ਲਈ ਸਕੂਲੀ ਬੱਚਿਆਂ, ਬੋਰਡ ਮੁਲਾਜ਼ਮਾਂ, ਅਧਿਕਾਰੀਆਂ ਤੇ ਸਕੂਲ ਅਧਿਆਪਕਾਂ ਵੱਲੋਂ ਰੈਲੀਆਂ ਕੱਢ ਕੇ ਤੇ ਨੁੱਕੜ ਨਾਟਕਾਂ ਰਾਹੀਂ ਆਮ ਲੋਕਾਂ ਨੂੰ ਵੱਖ-ਵੱਖ ਸੁਨੇਹੇ ਦਿੰਦਿਆਂ ਸਫ਼ਾਈ ਨੂੰ ਪਹਿਲੀ ਤਰਜੀਹ ਦੇਣ ਲਈ ਪੇ੍ਰਿਤ ਕੀਤਾ ਗਿਆ। ਬੋਰਡ ਦਫ਼ਤਰ 'ਚ ਕਰਵਾਏ ਗਏ ਸਵੱਛਤਾ ਪੰਦਰਵਾੜੇ ਦੇ ਸਮਾਪਤੀ ਸਮਾਗਮ ਦੌਰਾਨ ਸਾਬਕਾ ਡਾਇਰੈਕਟਰ ਪੱਛਮੀ ਕਮਾਂਡ ਪੁਰਸ਼ੋਤਮ ਲਾਲ ਨੇ ਮੁੱਖ ਮਹਿਮਾਨ ਵਜੋਂ ਤੇ ਰਾਜੇਸ਼ ਬਾਘਾ (ਸਾਬਕਾ ਚੇਅਰਮੈਨ ਐੱਸਸੀ ਕਮਿਸ਼ਨ ਪੰਜਾਬ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਸਿਵਲ ਮੈਂਬਰ ਪੁਨੀਤ ਭਾਰਤੀ ਸ਼ੁਕਲਾ ਤੇ ਸੀਈਓ ਕੈਂਟ ਬੋਰਡ ਰਾਮਸਵਰੂਪ ਹਰਿਤਵਾਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਕੈਂਟ ਬੋਰਡ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਵੱਛਤਾ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਸਾਫ-ਸਫ਼ਾਈ ਲਈ ਪੇ੍ਰਿਤ ਕੀਤਾ ਗਿਆ। ਇਸ ਮੌਕੇ ਵਿਕਟਰ ਮਾਡਲ ਸਕੂਲ, ਆਰਮੀ ਸਕੂਲ, ਐੱਨਸੀ ਮਾਡਲ ਸਕੂਲ, ਸੇਂਟ ਜੋਸਫ਼ ਗਰਲਜ਼ ਸਕੂਲ ਸਵੱਛਤਾ ਨੂੰ ਯੋਗਦਾਨ ਲਈ ਤੇ ਡਾ. ਅਵਤਾਰ ਚੰਦ ਨੂੰ ਸ਼ਾਨਦਾਰ ਸਿਹਤ ਸੇਵਾਵਾਂ ਲਈ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਿਵਲ ਮੈਂਬਰ ਪੁਨੀਤ ਭਾਰਤੀ ਸ਼ੁਕਲਾ ਤੇ ਸੀਈਓ ਕੈਂਟ ਬੋਰਡ ਰਾਮਸਵਰੂਪ ਹਰਿਤਵਾਲ ਵੱਲੋਂ ਆਏ ਮਹਿਮਾਨਾਂ ਪੁਰਸ਼ੋਤਮ ਕੁਮਾਰ ਤੇ ਰਾਜੇਸ਼ ਬਾਘਾ ਨੂੰ ਦੁਸ਼ਾਲਾ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਨੁਰਾਧਾ ਸ਼ੁਕਲਾ, ਪਿੰ੍ਸੀਪਲ ਊਸ਼ਾ ਸ਼ਰਮਾ, ਪਿੰ੍ਸੀਪਲ ਰਵੀ ਭਾਰਦਵਾਜ, ਡਾ. ਅਵਤਾਰ ਚੰਦ, ਰਾਮ ਅਵਤਾਰ ਅਗਰਵਾਲ (ਸਾਬਕਾ ਮੀਤ ਪ੍ਰਧਾਨ), ਸੰਜੇ ਕਨੌਜੀਆ, ਸ਼ਵਿ ਦਰਸ਼ਨ ਅੱਬੀ ਭਾਜਪਾ ਮੰਡਲ ਪ੍ਰਧਾਨ, ਰਾਜੇਸ਼ ਅਟਵਾਲ, ਵਿਨੋਦ ਵਰਮਾ, ਦਰਸ਼ਨ ਲਾਲ ਲੇਖਾ ਸ਼ਾਖਾ, ਇੰਸਪੈਕਟਰ ਸੁਨੀਲ ਕੁਮਾਰ, ਪੰਕਜ, ਸ਼ਿਆਮ ਸੁੰਦਰ, ਸੁਰਜੀਤ ਰਾਮ, ਪਿੰ੍ਸੀਪਲ ਭੂਸ਼ਣ ਸੇਕਰੀ, ਮਾਸਟਰ ਸੁਰਿੰਦਰ ਸ਼ਰਮਾ, ਰਾਖੀ ਅਗਰਵਾਲ, ਡਾ. ਗੀਤਿਕਾ ਅੱਬੀ, ਰਜਿੰਦਰ ਬਾਂਸਲ, ਕਨਿਸ਼ਕ ਅਗਰਵਾਲ, ਪੰਡਿਤ ਮਧੂਸੂਦਨ ਸ਼ਰਮਾ ਤੋਂ ਇਲਾਵਾ ਛਾਉਣੀ ਦੇ ਬਹੁਤ ਸਾਰੇ ਲੋਕ ਹਾਜ਼ਰ ਸਨ।