- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਗਰੁੱਪ ਸ਼ਾਹਪੁਰ ਵਿਖੇ ਓਬਰਾਏ ਸੁਖਵਿਲਾਸ ਵੱਲੋਂ ਕੈਂਪਸ ਪਲੇਸਮੈਂਟ ਡਰਾਈਵ

-25 ਵਿਦਿਆਰਥੀ ਅਗਲੇ ਚੋਣ ਪੜਾਅ ਲਈ ਸ਼ਾਰਟਲਿਸਟ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕਰੀਅਰ ਕਾਊਂਸਲਿੰਗ ਐਂਡ ਪਲੇਸਮੈਂਟ ਸੈੱਲ ਵੱਲੋਂ ਸੀਟੀ ਇੰਸਟੀਚਿਊਟ ਆਫ਼ ਹਾਸਪਿਟੈਲਿਟੀ ਮੈਨੇਜਮੈਂਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਓਬਰਾਏ ਲੀਡਰਸ਼ਿਪ ਐਂਡ ਕੈਂਪਸ ਡਿਵੈਲਪਮੈਂਟ ਪਲੇਸਮੈਂਟ ਡਰਾਈਵ ਕਰਵਾਈ ਗਈ। ਇਸ ਦੌਰਾਨ ਓਬਰਾਏ ਸੁਖਵਿਲਾਸ ਸਪਾ ਰਿਜ਼ੌਰਟ, ਚੰਡੀਗੜ੍ਹ ਦੀ ਭਰਤੀ ਟੀਮ ਨੇ ਕੈਂਪਸ ਪਹੁੰਚ ਕੇ ਵਿਦਿਆਰਥੀਆਂ ਦੇ ਇੰਟਰਵਿਊ ਲਏ। ਭਰਤੀ ਪੈਨਲ ’ਚ ਪ੍ਰਤਾਪ ਸ਼ਰਮਾ, ਸੀਨੀਅਰ ਮੈਨੇਜਰ–ਐੱਚਆਰ ਰਿਸ਼ਭ ਨਾਇਰ, ਡਿਪਟੀ ਮੈਨੇਜਰ–ਲਰਨਿੰਗ ਐਂਡ ਡਿਵੈਲਪਮੈਂਟ ਨਿਖਿਲ ਨੈਯਨ, ਫਰੰਟ ਆਫਿਸ ਮੈਨੇਜਰ ਤੇ ਅਗ੍ਰਿਮ ਕੰਵਰ, ਸੁਪਰਵਾਈਜ਼ਰ–ਹਿਊਮਨ ਰਿਸੋਰਸਿਜ਼ ਸ਼ਾਮਲ ਸਨ। ਇੰਟਰਵਿਊ ਦੇ ਵੱਖ-ਵੱਖ ਪੜਾਵਾਂ ਤੋਂ ਬਾਅਦ 25 ਵਿਦਿਆਰਥੀਆਂ ਨੂੰ ਅੰਤਿਮ ਚੋਣ ਪੜਾਅ ਲਈ ਸ਼ਾਰਟਲਿਸਟ ਕੀਤਾ ਗਿਆ। ਇਹ ਪੜਾਅ ਓਬਰਾਏ ਸੁਖਵਿਲਾਸ ਸਪਾ ਰਿਜ਼ੌਰਟ, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਾਇਰੈਕਟਰ ਕੈਂਪਸ ਡਾ. ਜਯਾਸ਼ਿਸ਼ ਸੇਠੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਫਲ ਕਰੀਅਰ ਲਈ ਤਿਆਰ ਕਰਨ ’ਚ ਉਦਯੋਗ ਨਾਲ ਜੁੜਿਆ ਵਿਹਾਰਕ ਤਜਰਬਾ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਸ਼ਾਰਟਲਿਸਟ ਕੀਤੇ ਵਿਦਿਆਰਥੀਆਂ ਨੂੰ ਅਗਲੇ ਪੜਾਅ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਪ੍ਰਬੰਧਨ ਨੇ ਭਰਤੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ਼ਾਰਟਲਿਸਟ ਕੀਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।