
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਇਓਸਟੈਡ ਇੰਡੀਆ ਲਿਮਿਟਡ ਵੱਲੋਂ ‘ਬਾਇਓਜਾਈਮ ਪ੍ਰਗਤੀ ਸਕਾਲਰਸ਼ਿਪ’ ਸਬੰਧੀ ਕੈਂਪ

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸਰਕਾਰੀ ਹਾਈ ਸਕੂਲ ’ਚ ਬਾਇਓਸਟੈਡ ਇੰਡੀਆ ਲਿਮਟਿਡ ਕੰਪਨੀ ਵੱਲੋਂ ‘ਬਾਇਓਜਾਈਮ ਪ੍ਰਗਤੀ ਸਕਾਲਰਸ਼ਿਪ’ ਸਬੰਧੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਕੰਪਨੀ ਵੱਲੋਂ 40 ਸਾਲ ਦੀ ਸਫਲਤਾ ਪੂਰਵਕ ਯਾਤਰਾ ਪੂਰੀ ਕਰਨ ਦੀ ਖੁਸ਼ੀ ’ਚ ਕਰਵਾਇਆ। ਕੰਪਨੀ ਦੇ ਰੀਜਨਲ ਸੇਲਜ਼ ਮੈਨੇਜਰ ਪੰਕਜ ਗੁਪਤਾ, ਏਰੀਆ ਸੇਲਜ਼ ਮੈਨੇਜਰ ਅਨਿਲ ਚੱਕਰਵਰਤੀ ਤੇ ਗੁਪਤਾ ਸੀਡ ਸਟੋਰ ਅੱਪਰਾ ਤੋਂ ਮਨੀਸ਼ ਗੁਪਤਾ ਖਾਸ ਤੌਰ ’ਤੇ ਹਾਜ਼ਰ ਹੋਏ। ‘ਬਾਇਓਜਾਈਮ ਪ੍ਰਗਤੀ ਸਕਾਲਰਸ਼ਿਪ’ ਯੋਜਨਾ ਤਹਿਤ 10ਵੀਂ ਦੇ 10 ਹੋਣਹਾਰ ਵਿਦਿਆਰਥੀਆਂ ਨੂੰ 3-3 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਣੀ ਹੈ। ਇਸ ਮੌਕੇ ਪੰਕਜ ਗੁਪਤਾ ਨੇ ਦੱਸਿਆ ਕਿ ਕੰਪਨੀ ਵੱਲੋਂ ਹਰ ਸਾਲ ਸਿੱਖਿਆ ਦੇ ਪ੍ਰਸਾਰ ਤੇ ਲੋੜਵੰਦ ਤੇ ਹੋਣਹਾਰ ਬੱਚਿਆਂ ਦੀ ਪੜ੍ਹਾਈ ਲਈ ਵੱਡੀ ਰਕਮ ਖਰਚ ਕੀਤੀ ਜਾਂਦੀ ਹੈ। ਸਕੂਲ ਮੁਖੀ ਜਸਪਾਲ ਸੰਧੂ ਨੇ ਕੰਪਨੀ ਦੇ ਅਧਿਕਾਰੀਆਂ ਤੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ। ਇਸ ਦੌਰਾਨ ਕੰਪਨੀ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਹਰਜੀਤ ਸਿੰਘ, ਮਨਦੀਪ ਸਿੰਘ, ਨੀਰੂ ਬਾਲਾ, ਚੇਅਰਮੈਨ ਕਮਲ ਕੁਮਾਰ, ਮੈਂਬਰ ਪੰਚਾਇਤ ਮੋਹਣ ਲਾਲ, ਗੁਰਲੀਨ ਕੌਰ, ਅਮਨਦੀਪ ਕੌਰ ਤੇ ਗੁਰਨਾਮ ਸਿੰਘ ਸਮੇਤ ਸਕੂਲ ਸਟਾਫ ਆਦਿ ਹਾਜ਼ਰ ਸੀ।