ਭਾਵਿਪ ਤੇ ਲਾਜ ਡੇਵਿਨ ਸਿੱਖ ਯੂਨੀਅਨ ਯੂਕੇ ਦੇ ਕੈਂਪ ’ਚ 65 ਦਿਵਿਆਂਗਾਂ ਦੇ ਮਾਪ ਲਏ
ਭਾਰਤ ਵਿਕਾਸ ਪ੍ਰੀਸ਼ਦ ਤੇ ਲਾਜ ਡੇਵਿਨ ਸਿੱਖ ਯੂਨੀਅਨ ਯੂਕੇ ਦੇ ਕੈਂਪ ’ਚ 65ਦਿਵਿਆਂਗਾਂ ਦੇ ਮ੍ਰਾਪ ਲਏ ਗਏ
Publish Date: Sun, 22 Feb 2026 07:53 PM (IST)
Updated Date: Mon, 23 Feb 2026 04:13 AM (IST)

- 15 ਮਾਰਚ ਨੂੰ ਕੈਂਟ ਵਿਖੇ ਹੀ ਕੈਂਪ ’ਚ ਬਨਾਉਟੀ ਅੰਗ ਦਿੰਤੇ ਜਾਣਗੇ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਭਾਰਤ ਵਿਕਾਸ ਪ੍ਰੀਸ਼ਦ ਜਲੰਧਰ ਦੱਖਣ ਤੇ ਲਾਜ ਡੈਵਿਨ ਸਿੱਖ ਯੂਨੀਅਨ, ਕਵੈਂਟਰੀ (ਯੂਕੇ) ਦੇ ਸਹਿਯੋਗ ਨਾਲ ਕੈਂਟ ਦੇ ਤੋਪਖਾਨਾ ਬਾਜ਼ਾਰ ਦੇ ਫਰੀਮੇਸਨੰਜ ਹਾਲ ’ਚ ਦਿਵਿਆਂਗਾਂ ਲਈ ਲਾਏ ਗਏ ਕੈਂਪ ’ਚ 65 ਦਿਵਿਆਂਗਾਂ ਦੇ ਮਾਪ ਲਏ ਗਏ, ਜਿਨ੍ਹਾਂ ਨੂੰ ਮੁਫਤ ਬਨਾਉਟੀ ਅੰਗ ਦਿੱਤੇ ਜਾਣਗੇ। ਇਹ ਮਾਪ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਮਾਹਿਰਾਂ ਦੀ ਟੀਮ ਨੇ ਬਨਾਉਟੀ ਟੰਗ, ਬਾਜੂ, ਕੈਲਬੁੀ, ਵ੍ਹੀਲ ਚੇਅਰ, ਟਰਾਈ ਸਾਈਕਲ, ਕੰਨਾਂ ਦੀ ਮਸ਼ੀਨ ਦੇਣ ਲਈ ਲਏ ਗਏ। ਇਹ ਜਾਣਕਾਰੀ ਦਿੰਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਜਲੰਧਰ ਦੱਖਣ ਦੇ ਸੰਸਥਾਪਕ ਪ੍ਰਧਾਨ ਡਾ. ਰਾਜੇਸ਼ ਮਨਨ ਨੇ ਦੱਸਿਆ ਕਿ ਜਿਨ੍ਹਾਂ ਦਿਵਿਆਂਗਾਂ ਦੇ ਮਾਪ ਲਏ ਗਏ ਹਨ ਉਨ੍ਹਾਂ ਨੂੰ ਅਗਲੇ ਮਹੀਨੇ 15 ਮਾਰਚ ਨੂੰ ਲਗਾਏ ਜਾਣ ਵਾਲੇ ਵਿਸ਼ਾਲ ਮੈਡੀਕਲ ਕੈਂਪ ’ਚ ਬਨਾਉਟੀ ਅੰਗ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮੈਂਡੀਕਲ ਕੈਂਪ ਵੀ ਲਗਾਇਆ ਜਾਏਗਾ ਜਿਸ ’ਚ ਅੱਖਾਂ ਦੀ ਜਾਂਚ,। ਕੈਂਸਰ ਦੀ ਜਾਂਚ, ਲੀਵਰ ਦੀ ਜਾਂਚ ਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਟੈਸਟ ਆਦਿ ਮੁਫਤ ਕੀਤੇ ਜਾਣਗੇ। ਇਸ ਮੌਕੇ ’ਤੇ ਲਾਜ ਡੈਵਿਨ ਦੇ ਮੈਂਬਰ ਮਨਜੀਤ ਸਿੰਘ ਠੁਕਰਾਲ, ਵਰਿੰਦਰ ਗੁਪਤਾ ਤੇ ਅਵਿਨਾਸ਼ ਕਪੂਰ ਆਦਿ ਨੇ ਦੱਸਿਆ ਕਿ ਉਕਤ ਕੈਂਪ ’ਚ ਆਉਣ ਵਾਲੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਤੋਂ ਇਲਾਵਾ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਐਤਵਾਰ ਦੇ ਕੈਂਪ ’ਚ ਸ਼ਾਖਾ ਪ੍ਰਧਾਨ ਡਾ: ਜੋਗਿੰਦਰ ਅਰੋੜਾ ਨੇ ਆਏ ਮਹਿਮਾਨਾਂ ਰਮੇਸ਼ ਵਿਜ, ਰਵਿ ਮਹਾਜਨ, ਚੰਦਰ ਸ਼ਰਮਾ, ਕੇਐੱਲ ਅਰੋੜਾ, ਐੱਚਐੱਲ ਕੋਹਲੀ, ਨਵੀਨ ਗੋਸਵਾਮੀ, ਸਤਨਾਮ ਅਰੋੜਾ, ਗੋਪਾਲ ਕ੍ਰਿਸ਼ਨ, ਸੁਭਾਸ਼ ਜੋਸ਼, ਵਿਵੇਕ ਜੋਸ਼ੀ ਆਦਿ ਦਾ ਧਨਵਾਦ ਕੀਤਾ।