ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਨਵ-ਵਿਆਹੇ ਛੇ ਜੋੜਿਆਂ ਨੂੰ ਦਿੱਤਾ ਆਸ਼ੀਰਵਾਦ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਛੇ ਲੋੜਵੰਦ ਜੋੜਿਆਂ ਦੇ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਕੇ ਨਵ-ਵਿਆਹੇ ਜੋੜਿਆਂ ਨੂੰ ਦਿੱਤਾ ਆਸ਼ੀਰਵਾਦ
Publish Date: Sun, 18 Oct 2026 07:24 PM (IST)
Updated Date: Mon, 19 Oct 2026 04:06 AM (IST)
- ਸ੍ਰੀ ਪੰਚਵਟੀ ਮੰਦਰ ਗਊਸ਼ਾਲਾ ਕਮੇਟੀ ਤੇ ਭਾਵਿਪ ਜਲੰਧਰ ਦੱਖਣ ਦੀ ਸਾਂਝੀ ਪਹਿਲ ਦੀ ਕੀਤੀ ਸ਼ਲਾਘਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼੍ਰੀ ਪੰਚਵਟੀ ਮੰਦਰ ਧਰਮਸ਼ਾਲਾ ਗਊਸ਼ਾਲਾ ਕਮੇਟੀ, ਮੇਨ ਬਾਜ਼ਾਰ ਬਸਤੀ ਗੁਜਾਂ ਤੇ ਭਾਰਤ ਵਿਕਾਸ ਪ੍ਰੀਸ਼ਦ ਜਲੰਧਰ ਦੱਖਣ ਦੇ ਸਾਂਝੇ ਉਪਰਾਲੇ ਨਾਲ 18 ਅਕਤੂਬਰ ਨੂੰ ਛੇ ਜੋੜਿਆਂ ਦੇ ਵਿਆਹ ਸਮਾਗਮ ਸ਼੍ਰੀ ਪੰਚਵਟੀ ਮੰਦਰ ਧਰਮਸ਼ਾਲਾ ਗਊਸ਼ਾਲਾ ਦੇ ਏਅਰ ਕੰਡੀਸ਼ਨਡ ਹਾਲ ’ਚ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਉਨ੍ਹਾਂ ਦੇ ਸੁਖਮਈ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਦੋਵਾਂ ਸੰਸਥਾਵਾਂ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣ ਅਤੇ ਨਵ-ਵਿਆਹੇ ਜੋੜਿਆਂ ਨੂੰ ਗ੍ਰਹਿਸਥੀ ਜੀਵਨ ਸ਼ੁਰੂ ਕਰਨ ਲਈ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਵਿਆਹ ਸਮਾਗਮ ਦੌਰਾਨ ਛੇ ਨਵ-ਵਿਆਹੇ ਜੋੜਿਆਂ ਨੂੰ ਗ੍ਰਹਿਸਥੀ ਜੀਵਨ ਦੀ ਸ਼ੁਰੂਆਤ ਕਰਨ ਲਈ ਘਰੇਲੂ ਵਰਤੋਂ ਦੀਆਂ ਵੱਖ-ਵੱਖ ਵਸਤਾਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ। ਇਨ੍ਹਾਂ ’ਚ ਡਬਲ ਬੈੱਡ, ਗੱਦੇ, ਬੈੱਡਸ਼ੀਟਾਂ, ਕੰਬਲ, ਬਰਤਨਾਂ ਦੇ ਪੂਰੇ ਸੈੱਟ, ਛੱਤ ਵਾਲੇ ਪੱਖੇ, ਪ੍ਰੈੱਸ ਅਤੇ ਅਲਮਾਰੀ ਸਮੇਤ ਹੋਰ ਜ਼ਰੂਰੀ ਸਾਮਾਨ ਸ਼ਾਮਲ ਸੀ। ਇਸ ਤੋਂ ਇਲਾਵਾ ਲਾੜੇ ਅਤੇ ਲਾੜੀ ਲਈ ਗਰਮ ਸਵੈਟਰ, ਲੜਕੀ ਲਈ ਸੂਟ ਅਤੇ ਸਾੜੀਆਂ ਅਤੇ ਲੜਕੇ ਲਈ ਪੈਂਟ ਤੇ ਰੈਡੀਮੇਡ ਕਮੀਜ਼ ਵੀ ਭੇਟ ਕੀਤੀ ਗਈ। ਸ਼੍ਰੀ ਪੰਚਵਟੀ ਮੰਦਰ ਧਰਮਸ਼ਾਲਾ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਲੱਕੀ ਮਲਹੋਤਰਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਜਲੰਧਰ ਦੱਖਣ ਦੇ ਪ੍ਰਧਾਨ ਐਡਵੋਕੇਟ ਚੰਦਰ ਮੋਹਨ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੀਆਂ ਤਿਆਰੀਆਂ ਦੋਵਾਂ ਸੰਸਥਾਵਾਂ ਦੇ ਮੈਂਬਰਾਂ ਨੇ ਮਿਲ ਕੇ ਸੰਭਾਲੀਆਂ। ਇਸ ਮੌਕੇ ਲੱਕੀ ਮਲਹੋਤਰਾ, ਐਡਵੋਕੇਟ ਚੰਦਰ ਮੋਹਨ ਸ਼ਰਮਾ, ਡਾ. ਰਾਜੇਸ਼ ਮਨਨ, ਰਮੇਸ਼ ਵਿਜ, ਦਵਿੰਦਰ ਅਰੋੜਾ, ਸਤਨਾਮ ਅਰੋੜਾ, ਰਵੀ ਮਹਾਜਨ, ਨਵੀਨ ਗੋਸਵਾਮੀ, ਕੇ.ਐੱਲ. ਅਰੋੜਾ, ਅਸ਼ੋਕ ਸਾਰੰਗਲ, ਚਮਨ ਲਾਲ ਸਾਰੰਗਲ, ਅਸ਼ੋਕ ਅਰੋੜਾ, ਯਸ਼ਪਾਲ ਸਿੰਗਲਾ, ਅਰੁਣ ਓਬਰਾਏ ਸਮੇਤ ਦੋਵਾਂ ਸੰਸਥਾਵਾਂ ਦੇ ਕਈ ਮੈਂਬਰ ਹਾਜ਼ਰ ਸਨ।