- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਕਰਾੜੀ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸ ਹੋਈ ਰਵਾਨਾ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਨਜ਼ਦੀਕੀ ਪਿੰਡ ਕਰਾੜੀ ਤੋਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਰਧਾਲੂਆਂ ਦਾ ਜੱਥਾ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਵਿਰਾਸਤੇ- ਏ -ਖਾਲਸਾ ਤੇ ਨੈਣਾਂ ਦੇਵੀ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ 44 ਸ਼ਰਧਾਲੂਆਂ ਸਮੇਤ ਬੱਸ ਰਵਾਨਾ ਹੋਈ। ਇਸ ਮੌਕੇ ’ਤੇ ਬੱਸ ਨੂੰ ਰਵਾਨਾ ਕਰਨ ਸਮੇਂ ਸਰਪੰਚ ਦੇ ਪਤੀ ਮੰਗਾ ਰਾਮ ਤੇ ਬਲਾਕ ਪ੍ਰਧਾਨ ਪਰਮਜੀਤ ਮਿਨਹਾਸ ਸਮੇਤ ਹੋਰ ਆਪ ਆਗੂਆਂ ਵੱਲੋਂ ਝੰਡੀ ਦਿੱਤੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਗਈ ਇਹ ਯਾਤਰਾ ਕਾਬਿਲੇ ਤਾਰੀਫ ਹੈ ਤੇ ਇਸ ’ਚ ਸੰਗਤਾਂ ਦੇ ਲਈ ਵਧੀਆ ਰਹਿਣ ਦੇ ਨਾਲ ਨਾਲ ਖਾਣ ਪੀਣ ਦਾ ਵੀ ਖਾਸ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਬਲਾਕ ਪ੍ਰਧਾਨ ਪਰਮਜੀਤ ਮਿਨਹਾਸ, ਸਰਪੰਚ ਸਰੋਜ ਬਾਲਾ, ਸੇਵਾ ਮੁਕਤ ਇੰਸਪੈਕਟਰ ਮੰਗਾਰਾਮ, ਸੈਕਟਰੀ ਸੂਬੇਦਾਰ ਕਰਨੈਲ ਚੰਦ, ਗੁਰਵਿੰਦਰ ਕੌਰ ਪੰਚ, ਪਲਵਿੰਦਰ ਕੌਰ, ਰੇਸ਼ਮ ਕੌਰ, ਗੁਲਜਾਰੀ ਲਾਲ, ਜਰਨੈਲ ਚੰਦ, ਦੁਨੀ ਚੰਦ, ਮਾਧੋ ਰਾਮ ਹਰਭਜ ਮਿਨਹਾਸ ਆਦਿ ਹਾਜ਼ਰ ਸਨ।