- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟੇਸ਼ਨ ਤੋਂਂ ਦੋ ਹਫਤਿਆਂ ਅੰਦਰ ਡਾਕਖਾਨਾ ਹੋਵੇਗਾ ਤਬਦੀਲ - ਸੁਪਰਡੈਂਟ

ਸਟੇਸ਼ਨ ਦੇ ਨਵੀਨੀਕਰਨ ਨੂੰ ਲੈ ਕੇ ਰੇਲਵੇ ਦਾ ਕੰਸਟ੍ਰਕਸ਼ਨ ਵਿੰਗ ਪਹਿਲਾਂ ਹੀ ਡਾਕਖਾਨੇ ਨੂੰ ਨੋਟਿਸ ਜਾਰੀ ਕਰ ਚੁੱਕਾ ਹੈ
ਮਦਨ ਭਾਰਦਵਾਜ, ਪੰਜਾਬੀ ਜਾਗਰਣ,
ਜਲੰਧਰ : ਆਉਂਦੇ ਦੋ ਹਫ਼ਤਿਆਂ ’ਚ ਰੇਲਵੇ ਸਟੇਸ਼ਨ ਅੰਦਰ ਡਾਕਖਾਨੇ ਦੀ ਇਤਾਰਤ ਖਾਲ਼ੀ ਹੋ ਜਾਏਗੀ ਤੇ ਇਹ ਡਾਕਖਾਨਾ ਪਠਾਨਕੋਟ ਬਾਈਪਾਸ ਤਬਦੀਲ ਹੋਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਦਿੰਦੇ ਹੋਏ ਰੇਲ ਮੇਲ ਸਰਵਿਸ\ਆਰਐੱਮਐੱਸ\ਦੇ ਸੁਪਰਡੈਂਟ ਜਤਿੰਦਰ ਕਪੂਰ ਨੇ ਦੱਸਿਆ ਕਿ ਰੇਲ ਮੇਲ ਸਰਵਿਸ ਦਾ ਕੰਮ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਹੋ ਚੁੱਕਾ ਹੈ ਤੇ ਹੁਣ ਇਥੇ ਕੋਈ-ਕੋਈ ਕੰਮ ਸੀ ਕਿਉਂਕਿ ਆਰਐੱਮਐੱਸ ਸੇਵਾ ਜੋ ਕਿ ਵੱਖ-ਵੱਖ ਰੇਲ ਗੱਡੀਆਂ ਨਾਲ ਅਟੈਚ ਸੀ ਤੇ ਉਨ੍ਹਾਂ ਗੱਡੀਆਂ ਰਾਹੀਂ ਡਾਕ ਵੱਖ-ਵੱਖ ਸ਼ਹਿਰਾਂ ਨੂੰ ਜਾਂਦੀ ਸੀ, ਹੁਣ ਬੰਦ ਹੋ ਚੁੱਕੀ ਹੈ।
------------------
ਰੇਲਵੇ ਪਹਿਲਾਂ ਹੀ ਜਾਰੀ ਕਰ ਚੁੱਕਾ ਹੈ ਨੋਟਿਸ
ਰੇਲਵੇ ਦੇ ਕੰਸਟ੍ਰਕਸ਼ਨ ਵਿੰਗ ਨੇ ਸਿਟੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਨੂੰ ਲੈ ਕੇ ਡਾਕਖਾਨੇ ਦੀ ਇਮਾਰਤ ਨੂੰ ਖਾਲ਼ੀ ਕਰਨ ਲਈ 3 ਨੋਟਿਸ ਜਾਰੀ ਕੀਤੇ ਸਨ ਕਿਉਂਕਿ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਤਾਂ ਸ਼ੁਰੂ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਡਾਕਖਾਨੇ ਦੀ ਇਮਾਰਤ ਖਾਲ਼ੀ ਨਾ ਹੋਣ ਕਾਰਨ ਕੰਮ ’ਚ ਰੁਕਾਵਟ ਆ ਰਹੀ ਸੀ। ਜਦੋਂ ਡਾਕਖਾਨੇ ਦੀ ਇਮਾਰਤ ਖਾਲ਼ੀ ਹੋ ਗਈ ਤਾਂ ਫਿਰ ਸਿਟੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੇ ਕੰਮ ਦੀ ਰਫ਼ਤਾਰ ਤੇਜ਼ ਹੋ ਜਾਏਗੀ ਤੇ ਕੰਸਟ੍ਰਕਸ਼ਨ ਵਿਭਾਗ ਵੀ ਕੰਮ ਕਰਨ ’ਚ ਸਰਗਰਮ ਹੋ ਜਾਏਗਾ।
----------------------
400 ਕਰੋੜ ਦਾ ਹੈ ਪ੍ਰਾਜੈਕਟ
ਕੈਂਟ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਖ਼ਤਮ ਹੋਣ ਤੇ ਉਸ ਦਾ ਉਦਘਾਟਨ ਹੋਣ ਦੇ ਬਾਅਦ ਹੁਣ ਸਿਟੀ ਸਟੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਇਹ ਕੰਮ ਜੀਆਰਪੀ ਥਾਣੇ ਦੇ ਪਿਛਲੇ ਪਾਸੇ ਤੋਂ ਚੱਲ ਰਿਹਾ ਹੈ। ਜਿਥੇ ਰੇਲਵੇ ਦੇ ਕੰਡਮ ਕਵਾਟਰਾਂ ਨੂੰ ਢਾਹ ਦਿੱਤਾ ਗਿਆ ਹੈ ਤੇ ਹੁਣ ਡਾਕਖਾਨੇ ਦੀ ਇਮਾਰਤ ਖਾਲ਼ੀ ਹੋਣ ਦੇ ਬਾਅਦ ਪੁਰਾਣੀ ਇਮਾਰਤ ਦੀ ਢਾਹ-ਢੁਆਈ ਦਾ ਕੰਮ ਸ਼ੁਰੂ ਹੋ ਜਾਏਗਾ। ਜਲੰਧਰ ਸਿਟੀ ਸਟੇਸ਼ਨ ਦਾ 400 ਕਰੋੜ ਦਾ ਪ੍ਰਾਜੈਕਟ ਹੈ ਤੇ ਪਹਿਲੇ ਪੜਾਅ ’ਚ 95.05 ਕਰੋੜ ਦਾ ਕੰਮ ਹੋਣ ਜਾ ਰਿਹਾਅ ਹੈ। ਜਿਸ ’ਚ ਵੇਟਿੰਗ ਹਾਲ ਦੀ ਪੁਰਾਣੀ ਇਮਾਰਤ ਰਹੇਗੀ ਜਦੋਂਕਿ ਬਾਕੀ ਟਿਕਟ ਬੁਕਿੰਗ ਤੇ ਰਿਜ਼ਰਵੇਸ਼ਨ ਦਫ਼ਤਰ ਬਾਹਰ ਚਲੇ ਜਾਣਗੇ। ਜਦੋਂਕਿ ਦੂਜੇ ਪੜਾਅ ’ਚ ਸੈਕਿੰਡ ਐਂਟਰੀ ਗੇਟ ਦਾ ਕੰਮ ਸ਼ੁਰੂ ਹੋਵੇਗਾ ਜਿਸ ਨਾਲ ਕਾਜ਼ੀ ਮੰਡੀ ਤੇ ਇਸੇ ਦੇ ਆਸ-ਪਾਸ ਦੀਆਂ ਕਾਲੋਨੀਆਂ ਸੂਰਿਯਾ ਇਨਕਲੇਵ ਤੇ ਇਸ ਦੇ ਆਸ-ਪਾਸ ਦੇ ਲੋਕਾਂ ਨੂੰ ਵਧੇਰੇ ਲਾਭ ਹੋਵੇਗਾ।