- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਦੀ ਧੱਕੇਸ਼ਾਹੀ ਖ਼ਿਲਾਫ਼ ਬਸਪਾ ਵੱਲੋਂ ਥਾਣਾ ਨੂਰਮਹਿਲ ਅੱਗੇ ਰੋਸ ਪ੍ਰਦਰਸ਼ਨ,

ਐੱਸਐੱਚਓ ਖ਼ਿਲਾਫ਼ ਲਾਏ ਨਾਅਰੇ, ਡੀਐੱਸਪੀ ਦੇ ਭਰੋਸੇ ਮਗਰੋਂ ਧਰਨਾ ਸਮਾਪਤ
ਰੇਸ਼ਮ ਲਾਲ, ਪੰਜਾਬੀ ਜਾਗਰਣ, ਨੂਰਮਹਿਲ
ਬਹੁਜਨ ਸਮਾਜ ਪਾਰਟੀ (ਬਸਪਾ) ਹਲਕਾ ਨਕੋਦਰ ਵੱਲੋਂ ਪੰਜਾਬ ਪੁਲਿਸ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ ਦੀ ਅਗਵਾਈ ਹੇਠ ਥਾਣਾ ਨੂਰਮਹਿਲ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਐੱਸਐੱਚਓ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਪਿੰਡ ਚੂਹੇਕੀ ਦੇ ਸੁਰਜੀਤ ਰਾਮ ਦੇ ਪਰਿਵਾਰ ਨਾਲ ਹੋਈ ਕੁੱਟਮਾਰ ਤੋਂ ਬਾਅਦ ਉਲਟਾ ਪੀੜਤਾਂ 'ਤੇ ਹੀ ਦਰਜ ਕੀਤੇ ਝੂਠੇ ਪਰਚੇ ਨੂੰ ਰੱਦ ਕਰਨ, ਪਿੰਡ ਗੋਰਸੀਆਂ ਪੀਰਾਂ ਦੇ ਦਾਜ ਐਕਟ ਮਾਮਲੇ ’ਚ 6 ਮਹੀਨਿਆਂ ਤੋਂ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ, ਸਿੱਧਮ ਹਰੀ ਸਿੰਘ ਦੀ ਧਰਮਸ਼ਾਲਾ ਮਾਮਲੇ ’ਚ ਕਾਰਵਾਈ ਤੇ ਪਿੰਡ ਗੋਰਸੀਆਂ ਨਿਹਾਲ ਦੇ ਪੀੜਤ ਗੁਰਮੀਤ ਸਿੰਘ ਦੇ ਮਾਮਲੇ (ਪਰਚਾ ਨੰਬਰ 108/2022) ’ਚ ਨਾਮਜ਼ਦ ਟਰੈਵਲ ਏਜੰਟਾਂ ਸੁਖਜਿੰਦਰ ਸਿੰਘ ਧੰਜਲ ਤੇ ਸੰਜੀਵ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਬਸਪਾ ਲੀਡਰਸ਼ਿਪ ਵੱਲੋਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦੇਣ ਉਪਰੰਤ ਮੌਕੇ 'ਤੇ ਪਹੁੰਚੇ ਡੀਐੱਸਪੀ ਨਕੋਦਰ ਓਂਕਾਰ ਸਿੰਘ ਬਰਾੜ ਨੇ ਸਾਰੇ ਮਾਮਲੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਕੁਝ ਮਾਮਲਿਆਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਵਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਵਿਧਾਨ ਸਭਾ ਪ੍ਰਧਾਨ ਵਿਪਨ ਮਹਿਮੀ, ਕੋਆਰਡੀਨੇਟਰ ਮੰਗਤ ਸਿੰਘ ਮੈਂਟੀ, ਸਾਬਕਾ ਪ੍ਰਧਾਨ ਦੇਵਰਾਜ ਸੁਮਨ, ਵਾਈਸ ਪ੍ਰਧਾਨ ਨਗਰ ਕੌਂਸਲ ਨਕੋਦਰ ਵਿਜੈ ਮੜਾਸ, ਵਾਈਸ ਪ੍ਰਧਾਨ ਨਗਰ ਕੌਂਸਲ ਨੂਰਮਹਿਲ ਕੁਲਦੀਪ ਦੀਪਾ, ਹੰਸਰਾਜ ਸਿੱਧੂ, ਸਾਬਕਾ ਸਰਪੰਚ ਕਸ਼ਮੀਰੀ ਲਾਲ, ਸੀਨੀਅਰ ਆਗੂ ਰਵੀ ਮਹਿਰਾ, ਸੁਰਜੀਤ ਰਾਮ ਚੂਹੇਕੀ, ਰਾਮਦਾਸ ਸਰਪੰਚ, ਸੰਦੀਪ ਨਕੋਦਰ, ਸ਼ਰਨਜੀਤ, ਸਰਬਜੀਤ ਸਿੰਘ ਸੋਹੀ, ਸੋਮ ਲਾਲ ਥਾਣਾ, ਰਾਣਾ ਤਲਵਣ, ਭਾਗ ਰਾਮ, ਕੁਲਵਿੰਦਰ ਚੁੰਬਰ, ਦੀਸ਼ਾ ਚੂਹੇਕੀ, ਚਮਨ ਲਾਲ ਮਾਖਾ, ਮਨਜੀਤ ਸਿੱਧਮ, ਸਤਨਾਮ ਸਿੱਧਮ, ਕੇ. ਦੀਪ, ਹੁਸਨ ਲਾਲ ਗੁਪਤਾ, ਸ਼ਿੰਦਾ ਚਾਨੀਆਂ, ਸੁਰਿੰਦਰ ਸੁੰਨੜ, ਜਸਵਿੰਦਰ ਜੱਸੀ, ਸ਼ਿਵਾ ਨੂਰਮਹਿਲ, ਨਛੱਤਰ ਸਿੰਘ, ਹੰਨੀ ਵਿਰਦੀ, ਬਲਬੀਰ ਬੱਬੂ ਅਤੇ ਘੋਨਾ ਸ਼ੇਰਪੁਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।