ਖੋ-ਖੋ ਚੈਂਪੀਅਨਸ਼ਿਪ ਸਾਨੋ ਸੌਕਤ ਨਾਲ ਸੰਪੰਨ ਜਲੰਧਰ ਦੇ ਲੜਕੇ ਖੋ-ਖੋ ’ਚ ਪੰਜਾਬ ਪੱਧਰ ’ਤੇ ਬਣੇ, ਚੈਂਪੀਅਨ ਲੜਕੀਆਂ ਤੀਸਰੇ ਸਥਾਨ ’ਤੇ ਰਹੀਆਂ
Publish Date: Sun, 01 Nov 2026 08:32 PM (IST)
Updated Date: Sun, 01 Nov 2026 08:35 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ ਜੂਨੀਅਰ ਪੰਜਾਬ ਸਟੇਟ ਖੋ-ਖੋ ਚੈਂਪੀਅਨਸ਼ਿਪ ਜੋ ਕਿ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਐਤਵਾਰ ਨੂੰ ਪੂਰੀ ਸ਼ਾਨੋ ਸੌਕਤ ਨਾਲ ਸੰਪੰਨ ਹੋਈ। ਇਸ ਚੈਂਪੀਅਨਸ਼ਿਪ ਵਿਚ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਗੁਰਭੇਜ ਸਿੰਘ ਮੈਂਬਰ ਇੰਚਾਰਜ ਪ੍ਰਬੰਧਕ ਕਮੇਟੀ ਹਰਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਨੇ ਆਪਣੇ ਕਰ ਕਮਲਾਂ ਨਾਲ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਬਿੰਦਰ ਪਾਲ ਜਨਰਲ ਸਕੱਤਰ ਜਲੰਧਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਨੇ ਦੱਸਿਆ ਕਿ ਲੜਕਿਆਂ ਦੀ ਜ਼ਿਲ੍ਹਾ ਜਲੰਧਰ ਦੀ ਟੀਮ ਨੇ ਕਪਤਾਨ ਵਨੀਤ ਕੁਮਾਰ ਦੀ ਅਗਵਾਈ ’ਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਪੱਧਰ ’ਤੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਉਪ ਜੇਤੂ ਜ਼ਿਲ੍ਹਾ ਪਟਿਆਲਾ ਤੇ ਤੀਸਰੇ ਸਥਾਨ ’ਤੇ ਜ਼ਿਲ੍ਹਾ ਮੁਕਤਸਰ ਤੇ ਜਿਲ੍ਹਾ ਕਪੂਰਥਲਾ ਦੀਆਂ ਟੀਮਾਂ ਰਹੀਆਂ। ਇਸੇ ਤਰ੍ਹਾਂ ਲੜਕੀਆਂ ਵਰਗ ’ਚ ਜ਼ਿਲ੍ਹਾ ਪਟਿਆਲਾ ਜੇਤੂ, ਜ਼ਿਲ੍ਹਾ ਮੁਕਤਸਰ ਉਪ-ਜੇਤੂ, ਜ਼ਿਲ੍ਹਾ ਜਲੰਧਰ ਤੇ ਜ਼ਿਲ੍ਹਾ ਸੰਗਰੂਰ ਦੀਆਂ ਲੜਕੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਜਲੰਧਰ ਦੇ ਲੜਕੇ ਟੀਮ ਦੇ ਕੋਚ ਸੁਰੇਸ਼ ਕੁਮਾਰ ਤੇ ਮੈਨੇਜਰ ਜਗਜੀਤ ਸਿੰਘ ਸਨ। ਜ਼ਿਲ੍ਹਾ ਜਲੰਧਰ ਲੜਕੀਆਂ ਦੀ ਟੀਮ ਦੇ ਕੋਚ ਰਜਿੰਦਰ ਕੁਮਾਰ ਤੇ ਮੈਨੇਜਰ ਸੁਮਨ ਸਨ। ਜ਼ਿਲ੍ਹਾ ਜਲੰਧਰ ਦੀਆਂ ਦੋਵੇਂ ਜੇਤੂ ਟੀਮਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਤੇ ਗੁਰਦੇਵ ਸਿੰਘ ਕੰਬੋਜ ਜ਼ਿਲ੍ਹਾ ਪ੍ਰਧਾਨ, ਸੌਰਵ ਰਾਜ ਸ਼ਰਮਾ ਉਪ ਪ੍ਰਧਾਨ, ਨਵੀਨ ਸੋਰੀ ਵਿਤ ਸਕੱਤਰ, ਗੁਰਚਰਨ ਸਿੰਘ ਹਲਕਾ ਇੰਚਾਰਜ ਐਜੂਕੇਸ਼ਨ ਵਿੰਗ ਆਦਮਪੁਰ, ਜਤਿੰਦਰ ਕੁਮਾਰ, ਸੰਦੀਪ ਕੁਮਾਰ, ਨਿਰਮਲ ਸੈਣੀ, ਅਸ਼ਵਨੀ ਕੁਮਾਰ, ਅਵਤਾਰ ਰਾਮ, ਦਿਨੇਸ਼ ਕੁਮਾਰ ਸ਼ਰਮਾ ਜਨਰਲ ਸਕੱਤਰ ਖੋ-ਖੋ ਐਸੋਸੀਏਸ਼ਨ ਕਪੂਰਥਲਾ, ਦੀਪਕ ਕੁਮਾਰ ਤੇ ਸੁਰਿੰਦਰ ਕੁਮਾਰ ਨੇ ਮੁਬਾਰਕਬਾਦ ਦਿੱਤੀ।