- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਾਇਆ ਦੇ ਪਿੰਡ ਕਮਾਲਪੁਰ ’ਚ ਅਣਪਛਾਤੇ ਲੋਕਾਂ ਵੱਲੋਂ ਕੀਤੀ ਹੋਈ ਚਾਰ ਦੁਵਾਰੀ ਨੂੰ ਢਾਇਆ

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਨਜ਼ਦੀਕੀ ਪਿੰਡ ਕਮਾਲਪੁਰ ਦੇ ਰਹਿਣ ਵਾਲੇ ਕੁਲਵੰਤ ਰਾਏ ਨੇ ਦੱਸਿਆ ਉਸ ਨੇ ਇਕ ਪਲਾਟ ਬੜਾ ਪਿੰਡ ਦੇ ਨੇੜੇ ਪੱਤੀ ਕਮਾਲਪੁਰ ਦੀ ਕਾਲੋਨੀ ’ਚ ਲਿਆ ਸੀ, ਜਿਸ ਦੀ ਉਹ ਉਸਾਰੀ ਕਰ ਰਹੇ ਸਨ। ਇਸ ਦੌਰਾਨ ਕੁਝ ਅਣਪਛਾਤੇ ਹਥਿਆਰਬੰਦ ਲੋਕ ਆਏ ਤੇ ਲੱਗੇ ਹੋਏ ਮਿਸਤਰੀ ਨੂੰ ਹਟਾ ਦਿੱਤਾ। ਇਸ ਸਬੰਧੀ ਥਾਣਾ ਗੁਰਾਇਆ ’ਚ ਦਰਖਾਸਤ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੁੰਡਾਗਰਦੀ ਇਕ ਬੀਬੀ ਦੇ ਆਦੇਸ਼ਾਂ ’ਤੇ ਕੀਤੀ ਗਈ। ਉਸ ਨੂੰ ਉਸ ਦੀ ਪਤਨੀ ਨੂੰ ਤੇ ਲੜਕੀ ਨੂੰ ਜਾਨ ਦਾ ਖਤਰਾ ਹੈ ਕਿਉਂਕਿ ਅਣਪਛਾਤਿਆਂ ਕੋਲ ਹਥਿਆਰ ਸਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਉਸ ਨੇ ਆਪਣੇ ਜਾਨ ਮਾਲ ਦੀ ਤੇ ਆਪਣੇ ਪਲਾਟ ਦੀ ਰੱਖਿਆ ਦੀ ਅਪੀਲ ਕੀਤੀ ਹੈ। ਦੋ ਦਿਨ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਕੁਲਵੰਤ ਰਾਏ ਜਦੋਂ ਆਪਣੀ ਲੜਕੀ ਨੂੰ ਗੁਰਾਇਆ ਤੋਂ ਕੰਮ ਤੋਂ ਲੈ ਕੇ ਵਾਪਸੀ ਆ ਰਿਹਾ ਸੀ ਤਾਂ ਪਿੰਡ ਪਹੁੰਚਿਆ ਤਾਂ ਦੇਖਿਆ ਤਾਂ ਚਾਰ ਦੀਵਾਰੀ ਢਾਹੀ ਹੋਈ ਸੀ। ਉਧਰ ਦੂਜੇ ਪਾਸੇ ਪਿੰਡ ਦੀ ਬੀਬੀ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਸਰਕਾਰੀ ਜ਼ਮੀਨ ’ਤੇ ਇਨ੍ਹਾਂ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਸੀ ਪੰਜ ਸਾਲ ਪਹਿਲਾਂ ਉਕਤ ਜਗ੍ਹਾ ’ਤੇ ਉਨ੍ਹਾਂ ਵੱਲੋਂ ਬੂਟੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਵਾਸੀਆਂ ਵੱਲੋਂ ਰੋਕ ਦਿੱਤਾ ਗਿਆ ਤੇ ਕਿਹਾ ਗਿਆ ਕਿ ਇਹ ਸ਼ਾਮਲਾਟ ਹੈ ਤੇ ਹੁਣ ਇਥੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ।