- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
- ਸੋਢਲ ਰੋਡ ਦੇ

- ਸੋਢਲ ਰੋਡ ਦੇ ਸ਼ਿਵ ਨਗਰ ’ਚ ਵਾਪਰੀ ਘਟਨਾ, ਚਲਾਨ ਹੋਣ ਤੇ ਪਲੇਟਾਂ ਦੀ ਦੁਰਵਰਤੋਂ ਦਾ ਡਰ
ਜਾਸ, ਜਲੰਧਰ : ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਦਰਮਿਆਨ ਹੁਣ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਵੀ ਸੁਰੱਖਿਅਤ ਨਹੀਂ ਰਹੀਆਂ। ਸੋਢਲ ਰੋਡ ਸਥਿਤ ਸ਼ਿਵ ਨਗਰ ’ਚ ਚੋਰ ਘਰ ਦੇ ਬਾਹਰ ਖੜ੍ਹੀ ਕਾਰ ਦੀਆਂ ਦੋਵੇਂ ਨੰਬਰ ਪਲੇਟਾਂ ਚੋਰੀ ਕਰ ਲੈ ਗਏ। ਸਵੇਰੇ ਕਾਰ ਮਾਲਕ ਨੇ ਪਲੇਟਾਂ ਗਾਇਬ ਦੇਖੀਆਂ ਤਾਂ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸ਼ਿਵ ਨਗਰ ਵਾਸੀ ਜੀਵਨ ਨੇ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਸਵੇਰੇ ਜਦੋਂ ਉਹ ਕਾਰ ਕੋਲ ਪੁੱਜੇ ਤਾਂ ਅੱਗੇ ਤੇ ਪਿੱਛੇ ਦੀਆਂ ਦੋਵੇਂ ਨੰਬਰ ਪਲੇਟਾਂ ਗਾਇਬ ਸਨ। ਉਨ੍ਹਾਂ ਨੇ ਆਲੇ-ਦੁਆਲੇ ਭਾਲ ਕੀਤੀ ਪਰ ਪਲੇਟਾਂ ਦਾ ਕੋਈ ਦਾ ਕੁਝ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਡਿਵੀਜ਼ਨ ਨੰਬਰ ਇਕ ਦੀ ਪੁਲਿਸ ਨੂੰ ਸੂਚਨਾ ਦਿੱਤੀ। ਕਾਰ ਮਾਲਕ ਜੀਵਨ ਨੇ ਪੁਲਿਸ ਨੂੰ ਚੋਰਾਂ ਦਾ ਜਲਦ ਪਤਾ ਲਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੂੰ ਚਿੰਤਾ ਹੈ ਕਿ ਜੇ ਚੋਰੀ ਕੀਤੀਆਂ ਨੰਬਰ ਪਲੇਟਾਂ ਕਿਸੇ ਹੋਰ ਵਾਹਨ ’ਤੇ ਵਰਤੀਆਂ ਗਈਆਂ ਜਾਂ ਉਨ੍ਹਾਂ ਦੇ ਨੰਬਰ ’ਤੇ ਕੋਈ ਟ੍ਰੈਫਿਕ ਚਲਾਨ ਕੱਟਿਆ ਗਿਆ ਤਾਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਪੁਲਿਸ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਨੰਬਰ ਪਲੇਟਾਂ ਦੀ ਸੰਭਾਵੀ ਦੁਰਵਰਤੋਂ ਰੋਕੀ ਜਾ ਸਕੇ।