- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸਤਾਰ ਸਤਿਕਾਰ ਮਿਸ਼ਨ ਤਹਿਤ ਗੁਰਮਤਿ ਕਲਾਸਾਂ ’ਚ ਬੱਚਿਆਂ ਨੂੰ ਕਿਤਾਬਾਂ ਭੇਟ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇਥੋਂ ਨਜ਼ਦੀਕੀ ਪਿੰਡ ਕੰਗ ਸਾਹਬੂ ਵਿਖੇ ਦਸਤਾਰ ਸਤਿਕਾਰ ਮਿਸ਼ਨ ਤਹਿਤ ਚੱਲ ਰਹੀਆਂ ਗੁਰਮਤਿ ਕਲਾਸਾਂ ’ਚ ਬੱਚਿਆਂ ਨੂੰ ਜਿੱਥੇ ਗੁਰਬਾਣੀ ਸੰਥਿਆ ਦਿੱਤੀ ਜਾਂਦੀ ਹੈ ਉੱਥੇ ਬੱਚਿਆਂ ਨੂੰ ਹਾਰਮੋਨੀਅਮ ਤੇ ਤਬਲੇ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਤੇ ਕੀਰਤਨ ਸਿਖਾਇਆ ਜਾਂਦਾ ਹੈ। ਇਸ ਸਬੰਧੀ ਮਾਸਟਰ ਰਵਿੰਦਰ ਸਿੰਘ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਲਾਸਾਂ ਬਿਲਕੁਲ ਮੁਫਤ ਲਗਾਈਆਂ ਜਾਂਦੀਆਂ ਹਨ। ਛੇ ਤੋਂ 18 ਸਾਲ ਦਾ ਬੱਚਾ ਇਨ੍ਹਾਂ ਕਲਾਸਾਂ ’ਚ ਹਿੱਸਾ ਲੈ ਸਕਦਾ ਹੈ। ਬੱਚਿਆਂ ਨੂੰ ਧਾਰਮਿਕ ਨੈਤਿਕ ਕਦਰਾਂ ਕੀਮਤਾਂ ਦੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਪੰਜਾਬੀ ਸਾਹਿਤ, ਪੰਜਾਬੀ ਵਿਰਸਾ ਅਪਣਾਉਣ ਲਈ ਪ੍ਰੇਰਤ ਕੀਤਾ ਜਾਂਦਾ ਹੈ।
ਇਹ ਉਪਰਾਲਾ ਐੱਨਆਰਆਈ ਬਲਜੀਤ ਸਿੰਘ ਯੂਕੇ, ਬਲਜਿੰਦਰ ਸਿੰਘ ਯੂਕੇ, ਅਵਤਾਰ ਸਿੰਘ ਸੋਢੀ ਕਨੇਡਾ ਕਵਲਜੀਤ ਸਿੰਘ, ਸਰਵਨ ਸਿੰਘ (ਜਲ ਸਪਲਾਈ ਵਾਲੇ) ਰਵਿੰਦਰ ਸਿੰਘ ਕੰਗ ਸਟੇਟ ਐਵਾਰਡੀ, ਕੇਸ਼ਵ ਮੀਡਾਰਾ ਤੇ ਹੋਰ ਨਗਰ ਨਿਵਾਸੀ ਵੀਰਾਂ -ਭੈਣਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਯਾਦਵਿੰਦਰ ਸਿੰਘ ਮਿਊਜ਼ਿਕ ਟੀਚਰ ਵੱਲੋਂ ਹਰ ਸ਼ਨਿਚਰਵਾਰ ਤੇ ਐਤਵਾਰ ਬੱਚਿਆਂ ਨੂੰ ਇੱਥੇ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ। ਪਹਿਲੇ ਗੇੜ ’ਚ 25 ਬੱਚਿਆਂ ਨੂੰ ਦਸਤਾਰ ਟ੍ਰੇਨਿੰਗ ਕੈਂਪ ’ਚ ਪੱਗਾਂ ਬੰਨ੍ਹਣ ਦੀ ਸਿਖਲਾਈ ਦਿੱਤੀ ਗਈ ਹੈ ਤੇ ਦੂਜਾ ਵੈਜ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਇਕ ਵਿਸ਼ੇਸ਼ ਸੰਖੇਪ ਸਮਾਗਮ ਕਰਾਇਆ ਗਿਆ, ਜਿਸ ’ਚ ਬਲਜੀਤ ਸਿੰਘ ਯੂਕੇ ਨੇ ਹੋਣਹਾਰ ਬੱਚਿਆਂ ਨੂੰ ਆਪਣੇ ਕਰ ਕਮਲਾਂ ਨਾਲ ਅਸ਼ੀਰਵਾਦ ਦਿੱਤਾ ਤੇ ਬੱਚਿਆਂ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਬੱਚਿਆਂ ’ਚ ਸਾਹਿਤਿਕ ਰੁਚੀ ਪੈਦਾ ਕਰਨ ਲਈ 60 ਕਿਤਾਬਾਂ ਵੀ ਭੇਟ ਕੀਤੀਆਂ ਤੇ ਬੱਚਿਆਂ ਨੂੰ ਧਾਰਮਿਕ ਰਚਨਾਵਾਂ ਵੀ ਪੇਸ਼ ਕੀਤੀਆਂ। ਇਸ ਮੌਕੇ ’ਤੇ ਰਵਿੰਦਰ ਸਿੰਘ ਕੰਗ, ਸਰਵਣ ਸਿੰਘ ਤੇ ਬਚਿਆਂ ਦੇ ਮਾਪੇ ਹਾਜ਼ਰ ਹਨ।