- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਿੰਡ ਬੁਰਜ ਹਸਨ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ

-ਕਮਲ ਮਲਟੀਸਪੈਸ਼ਲਿਟੀ ਬਲੱਡ ਸੈਂਟਰ ਤੇ ਡਾ. ਬੀ.ਆਰ. ਅੰਬੇਡਕਰ ਸੇਵਾ ਸੁਸਾਇਟੀ ਦਾ ਰਿਹਾ ਸਹਿਯੋਗ
ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਬੁਰਜ ਹਸਨ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡਾ. ਬੀ.ਆਰ. ਅੰਬੇਡਕਰ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਬਲਵਿੰਦਰ ਪਾਲ ਦਾਦਰਾ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਕਮਲ ਮਲਟੀਸਪੈਸ਼ਲਿਟੀ ਬਲੱਡ ਸੈਂਟਰ ਤੇ ਡਾ. ਬੀ.ਆਰ. ਅੰਬੇਡਕਰ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਾਇਆ ਗਿਆ। ਖੂਨਦਾਨ ਸਭ ਤੋਂ ਉੱਤਮ ਸਮਾਜ ਸੇਵਾ ਹੈ, ਕਿਉਂਕਿ ਸਾਡੇ ਵੱਲੋਂ ਦਾਨ ਕੀਤਾ ਖੂਨ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਉਣ ’ਚ ਸਹਾਈ ਹੋ ਸਕਦਾ ਹੈ। ਇਸ ਮੌਕੇ ਡਾ. ਅਨੁਭਵ ਗੁਪਤਾ, ਡਾ. ਸਤਪਾਲ, ਮਨਪ੍ਰੀਤ ਸਿੰਘ, ਪਿੰਡ ਬੁਰਜ ਹਸਨ ਦੇ ਸਰਪੰਚ ਪਰਮਜੀਤ ਸਿੰਘ, ਬਲਵਿੰਦਰ ਪਾਲ ਦਾਦਰਾ, ਬੂਟਾ ਰਾਮ ਜੱਸਲ ਵਾਈਸ ਪ੍ਰਧਾਨ, ਰਜਿੰਦਰ ਸਿੰਘ ਲੰਬੜਦਾਰ ਕੈਸ਼ੀਅਰ, ਸਤਨਾਮ ਸਿੰਘ ਖੋਖੇਵਾਲ ਜਨਰਲ ਸਕੱਤਰ, ਪ੍ਰੈੱਸ ਸਕੱਤਰ ਅਵਤਾਰ ਚੰਦ, ਅਮਰਜੀਤ ਤੱਗੜ ਮੈਂਬਰ, ਹਰਮਿੰਦਰ ਖੇਲਾ ਮੈਂਬਰ, ਪਰਮਜੀਤ ਥੰਮਣਵਾਲ ਮੈਂਬਰ, ਮੌਨੂ ਤਲਵਣ ਕੌਮੀ ਮੀਤ ਪ੍ਰਧਾਨ ਯੂਥ ਪੰਜਾਬ, ਅਮਰਜੀਤ ਸਰਪੰਚ ਹਰਦੋਸੰਘਾ ਸਮੇਤ ਸਮੂਹ ਕਮੇਟੀ ਮੈਂਬਰ ਤੇ ਪਿੰਡ ਬੁਰਜ ਹਸਨ ਦੀ ਸਮੁੱਚੀ ਪੰਚਾਇਤ ਮੌਜੂਦ ਰਹੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।