
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਨਪੀਈਪੀ ਤਹਿਤ ਬਲਾਕ ਪੱਧਰੀ ਮੁਕਾਬਲੇ ਕਰਵਾਏ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ (ਜਲੰਧਰ) ’ਚ ਨੈਸ਼ਨਲ ਪੀਪਲ ਐਜੂਕੇਸ਼ਨ ਪ੍ਰੋਗਰਾਮ (ਐੱਨਪੀਈਪੀ) ਤਹਿਤ ਰੋਲ ਪਲੇਅ ਤੇ ਫੋਕ ਡਾਂਸ ਮੁਕਾਬਲੇ ਕਰਵਾਏ। ਰੋਲ ਪਲੇਅ ਮੁਕਾਬਲੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ ਨੇ ਪਹਿਲਾ ਸਥਾਨ ਤੇ ਪੀਐੱਮ ਸ਼੍ਰੀ ਸ ਸ ਸ ਸ ਭੋਗਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਿਨਪਾਲਕੇ ਟੀਮ ਦੇ ਇੰਚਾਰਜ ਧੀਰਜ ਕਲਸੀ ਤੇ ਭੋਗਪੁਰ ਸਕੂਲ ਦੇ ਟੀਮ ਇੰਚਾਰਜ ਸੰਦੀਪ ਕੌਰ ਤੇ ਮਨਜੋਤ ਕੌਰ ਸਨ। ਇਸ ਮੁਕਾਬਲੇ ’ਚ ਜੱਜ ਦੀ ਭੂਮਿਕਾ ਪ੍ਰਮਿੰਦਰਜੀਤ ਕੌਰ, ਨੀਰੂ ਬਾਲਾ ਤੇ ਰੀਟਾ ਰਾਣੀ ਨੇ ਨਿਭਾਈ। ਫ਼ੋਕ ਡਾਂਸ ’ਚ ਸਰਕਾਰੀ ਹਾਈ ਸਕੂਲ ਗੀਗਨਵਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਦੇ ਇੰਚਾਰਜ ਹਰਸਿਮਰਨ ਕੌਰ ਸਨ। ਪੀਐੱਮ ਸ਼੍ਰੀ ਸ ਸ ਸ ਸ ਭੋਗਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ’ਚ ਜੱਜ ਦੀ ਭੂਮਿਕਾ ਪ੍ਰਮਿੰਦਰਜੀਤ ਕੌਰ, ਸੰਦੀਪ ਕੌਰ ਤੇ ਹਰਸਿਮਰਨ ਕੌਰ ਨੇ ਨਿਭਾਈ। ਬਲਾਕ ਨੋਡਲ ਅਫ਼ਸਰ ਸੁਰਿੰਦਰ ਕੁਮਾਰ ਰਾਣਾ ਨੇ ਜੇਤੂ ਟੀਮਾਂ ਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਸਟੇਜ ਸਕੱਤਰ ਦੀ ਭੂਮਿਕਾ ਗਗਨਦੀਪ ਕੌਰ ਨੇ ਨਿਭਾਈ।