ਗ੍ਰੇਨੇਡ ਹਮਲਿਆਂ ਤੇ ਪ੍ਰਤਿਮਾ ਦੀ ਬੇਅਦਬੀ ਖ਼ਿਲਾਫ਼ ਭਾਜਪਾ ਨੇ ਕੱਢਿਆ ਰੋਸ ਮਾਰਚ
ਜਾਗਰਣ ਸੰਵਾਦਦਾਤਾ, ਜਾਲੰਧਰ
Publish Date: Thu, 02 Apr 2026 11:33 PM (IST)
Updated Date: Thu, 02 Apr 2026 11:37 PM (IST)

ਜਾਗਰਣ ਸੰਵਾਦਦਾਤਾ, ਜਲੰਧਰ : ਭਾਜਪਾ ਸ਼ਹਿਰੀ ਨੇ ਵੀਰਵਾਰ ਨੂੰ ਸ਼੍ਰੀ ਰਾਮ ਚੌਕ ਕੰਪਨੀ ਬਾਗ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਕ ਤੱਕ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ। ਇਸ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਫੇਲ੍ਹ ਹੋ ਚੁੱਕੀ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਇਹ ਮਾਰਚ ਪਹਿਲੀ ਅਪ੍ਰੈਲ ਨੂੰ ਸੈਕਟਰ 37 ਚੰਡੀਗੜ੍ਹ ਸਥਿਤ ਭਾਜਪਾ ਦੇ ਪ੍ਰਦੇਸ਼ ਦਫਤਰ ’ਚ ਲਗਪਗ ਸ਼ਾਮ 5 ਵਜੇ ਗ੍ਰੇਨੇਡ ਦਾ ਧਮਾਕਾ ਖ਼ਿਲਾਫ਼ ਕੱਢਿਆ ਗਿਆ। ਗ੍ਰੇਨੇਡ ਦਫਤਰ ਦੇ ਬਾਹਰੀ ਕੰਧ ਨਾਲ ਟਕਰਾ ਕੇ ਉੱਥੇ ਹੀ ਫਟ ਹੋਇਆ ਤੇ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ। ਪਾਰਕਿੰਗ ਵਿਚ ਖੜ੍ਹੇ ਵਾਹਨਾਂ ਨੂੰ ਨੁਕਸਾਨ ਹੋਇਆ। ਇਸ ਮੌਕੇ 'ਤੇ ਕੌਮੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ, ਪ੍ਰਦੇਸ਼ ਮਹਾਮੰਤਰੀ ਰਾਕੇਸ਼ ਰਾਠੌਰ, ਸਾਬਕਾ ਸੀਪੀਐੱਸ ਕ੍ਰਿਸ਼ਨ ਦੇਵ ਭੰਡਾਰੀ ਤੇ ਅਵਿਨਾਸ਼ ਚੰਦਰ ਕਲੇਰ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਜਗਬੀਰ ਬਰਾੜ ਤੇ ਸਰਬਜੀਤ ਮੱਕੜ, ਕਰਮਜੀਤ ਕੌਰ ਚੌਧਰੀ, ਅਨਿਲ ਸੱਚਰ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਵਿਪਨ ਸੱਭਰਵਾਲ, ਜ਼ਿਲ੍ਹਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ, ਕੌਂਸਲਰ ਰਾਜੀਵ ਢੀਂਗਰਾ ਹਾਜ਼ਰ ਸਨ। ਪ੍ਰਦਰਸ਼ਨ ’ਚ ਮਨੋਰੰਜਨ ਕਾਲੀਆ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਥਾਣਿਆਂ 'ਤੇ ਲਗਾਤਾਰ ਗ੍ਰੇਨੇਡ ਹਮਲੇ ਹੋ ਰਹੇ ਹਨ, ਫਿਰ ਪਿਛਲੇ ਦਿਨ ਹੁਸ਼ਿਆਰਪੁਰ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਬੀਤੇ ਕੱਲ੍ਹ ਚੰਡੀਗੜ੍ਹ ’ਚ ਭਾਜਪਾ ਦੇ ਮੁੱਖ ਦਫਤਰ 'ਤੇ ਹਮਲਾ ਹੋਇਆ ਹੈ। ਇਹ ਘਟਨਾਵਾਂ ਸੂਬੇ ’ਚ ਆਪਸੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ਾਂ ਦਾ ਸੰਕੇਤ ਹੈ। ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਸਭ ਨੂੰ ਰੋਕਣ ’ਚ ਅਸਫਲ ਸਾਬਤ ਹੋ ਰਹੀ ਹੈ। ਇਸ ਕਾਰਨ ਹੁਣ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦਾ ਅਸਰ ਚੰਡੀਗੜ੍ਹ ਤੱਕ ਪੁੱਜਣ ਲੱਗਾ ਹੈ। ਕ੍ਰਿਸ਼ਨ ਦੇਵ ਭੰਡਾਰੀ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦੇ ਤੇਜ਼ੀ ਨਾਲ ਵੱਧ ਰਹੇ ਗ੍ਰਾਫ ਨੂੰ ਦੇਖ ਕੇ ਵੰਡਪਾਊ ਸ਼ਕਤੀਆਂ ਘਬਰਾਈਆਂ ਹੋਈਆਂ ਹਨ।
ਰੋਸ ਮਾਰਚ ’ਚ ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਅਸ਼ਵਨੀ ਭੰਡਾਰੀ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਰਵਿੰਦਰ ਧੀਰ, ਸੰਦੀਪ ਕੁਮਾਰ, ਸ਼ਾਮ ਸ਼ਰਮਾ, ਕਰਨ ਸ਼ਰਮਾ, ਪ੍ਰਦੀਪ ਖੁੱਲ੍ਹਰ, ਰਾਮ ਲੁਭਾਇਆ, ਪ੍ਰਦੀਪ ਕੁਮਾਰ, ਮੀਨੂ ਸ਼ਰਮਾ, ਬ੍ਰਿਜੇਸ਼ ਸ਼ਰਮਾ, ਹਿਮਾਂਸ਼ੂ ਸ਼ਰਮਾ, ਸ਼ੈਲੀ ਖੰਨਾ, ਸ਼ਾਲੂ ਮਹਾਮੰਤਰੀ, ਅਨੀਤਾ ਕਪੂਰ, ਰਜਨੀ ਬਾਲਾ, ਅਸ਼ੋਕ ਚੱਡਾ, ਵਸੁ ਛਿੱਬਰ ਤੇ ਹੋਰ ਹਾਜ਼ਰ ਸਨ।