ਭਾਜਪਾ ਨੇ ਗਿੱਲ ਨੂੰ ਥਾਪਿਆ ਮੰਡਲ ਪ੍ਰਧਾਨ
ਭਾਜਪਾ ਨੇ ਸਰਬਜੀਤ ਗਿੱਲ ਨੂੰ ਫਿਰ ਥਾਪਿਆ ਭੋਗਪੁਰ ਮੰਡਲ ਦਾ ਪ੍ਰਧਾਨ
Publish Date: Wed, 21 Jan 2026 06:35 PM (IST)
Updated Date: Wed, 21 Jan 2026 06:39 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭਾਰਤੀ ਜਨਤਾ ਪਾਰਟੀ ਵੱਲੋਂ ਸਰਬਜੀਤ ਗਿੱਲ ਨੂੰ ਦੁਬਾਰਾ ਮੰਡਲ ਭੋਗਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਗਿੱਲ ਦੇ ਦੁਬਾਰਾ ਮੰਡਲ ਪ੍ਰਧਾਨ ਬਣਨ ’ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਗਿੱਲ ਨੇ ਚੋਣ ਇੰਚਾਰਜ ਜੀਵਨ ਗਰਗ ਤੇ ਪੰਜਾਬ ਭਾਜਪਾ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਹਮੇਸ਼ਾ ਰਿਣੀ ਰਹਿਣਗੇ ਤੇ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਪ੍ਰਧਾਨ ਉਪਰੰਤ ਸਰਬਜੀਤ ਗਿੱਲ ਨੇ ਭਾਜਪਾ ਹਲਕਾ ਇੰਚਾਰਜ ਹਰਵਿੰਦਰ ਸਿੰਘ ਡੱਲੀ ਨਾਲ ਮੁਲਾਕਾਤ ਕੀਤੀ ਤੇ ਆਸ਼ੀਰਵਾਦ ਲਿਆ। ਇਸ ਮੌਕੇ ਡੱਲੀ ਨੇ ਨਵੇਂ ਬਣੇ ਮੰਡਲ ਪ੍ਰਧਾਨ ਸਰਬਜੀਤ ਗਿੱਲ ਨੂੰ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗਿੱਲ ਨੇ ਪਹਿਲਾਂ ਪਾਰਟੀ ਲਈ ਵਧੀਆ ਕਾਰਜਗੁਜ਼ਾਰੀ ਕੀਤੀ ਹੈ, ਉਸੇ ਤਰ੍ਹਾਂ ਹੀ ਪਾਰਟੀ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰ ਕੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ।