- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਮੰਡਲ ਘਾ ਮੰਡੀ ਦੀ ਨਵੀਂ ਕਾਰਜਕਾਰਣੀ ਦਾ ਗਠਨ,

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ ਮੰਡਲ ਘਾਹ ਮੰਡੀ ਦੀ ਨਵੀਂ ਕਾਰਜਕਾਰਨੀ ਦਾ ਗਠਨ ਮੰਡਲ ਪ੍ਰਧਾਨ ਅਜੈ ਠਾਕੁਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਤੇ ਕਾਰਜਕਾਰਨੀ ਮੈਂਬਰਾਂ ਨੂੰ ਸੰਗਠਨ ਦੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਉਪ ਪ੍ਰਧਾਨ ਦੇ ਅਹੁਦੇ ਲਈ ਐੱਮ.ਪੀ. ਸ਼ਰਮਾ, ਦੀਪਕ ਤਨੇਜਾ, ਅਸ਼ੋਕ ਭਗਤ, ਦਵਾਰਕਾ ਦਾਸ ਅਤੇ ਅਰੁਣ ਨਾਰੰਗ ਨੂੰ ਨਿਯੁਕਤ ਕੀਤਾ ਗਿਆ ਹੈ। ਮਹਾਂਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਦਿਨੇਸ਼ ਕੁਮਾਰ ਬਬਲੂ ਅਤੇ ਪਰਮਿੰਦਰ ਪਾਲ ਸਿੰਘ ਨੂੰ ਸੌਂਪੀ ਗਈ ਹੈ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਮਲਕੀਤ ਸਿੰਘ, ਜੈ ਕਿਸ਼ੋਰ, ਸਾਧਨਾ ਚਾਵਲਾ, ਰੋਹਿਤ ਕੁਮਾਰ ਅਤੇ ਜਤਿੰਦਰ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ।
ਖਜ਼ਾਨਚੀ ਦੀ ਜ਼ਿੰਮੇਵਾਰੀ ਡਾ. ਨਰੇਸ਼ ਠਾਕੁਰ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਭਾਜਪਾ ਯੁਵਾ ਮੋਰਚਾ ਮੰਡਲ ਪ੍ਰਧਾਨ ਵਜੋਂ ਸੁਰੇਸ਼ ਖੁਰਾਨਾ, ਮਹਿਲਾ ਮੋਰਚਾ ਮੰਡਲ ਪ੍ਰਧਾਨ ਵਜੋਂ ਡਾ. ਸਵਿਤਾ ਅਤੇ ਐੱਸ.ਸੀ. ਮੋਰਚਾ ਮੰਡਲ ਪ੍ਰਧਾਨ ਵਜੋਂ ਗਗਨ ਭਗਤ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਮੋਹਿਤ ਕੁਮਾਰ, ਦਫ਼ਤਰ ਸਕੱਤਰ ਦੀ ਜ਼ਿੰਮੇਵਾਰੀ ਅਨਿਲ ਮਹਾਜਨ, ਸਹਾਇਕ ਦਫ਼ਤਰ ਸਕੱਤਰ ਦੀ ਜ਼ਿੰਮੇਵਾਰੀ ਤਾਰਾ ਚੰਦ ਅਤੇ ਸੋਸ਼ਲ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਵਰੁਣ ਸ਼ਰਮਾ ਨੂੰ ਦਿੱਤੀ ਗਈ ਹੈ। ਕਾਰਜਕਾਰਨੀ ਮੈਂਬਰਾਂ ਵਜੋਂ ਰਾਮ ਸਰੂਪ, ਵਿਜੈ ਭਗਤ, ਰਾਕੇਸ਼ ਕੁਮਾਰ, ਤ੍ਰਿਪਾਠੀ, ਸੰਜੀਵ, ਬੌਬੀ ਭਗਤ, ਰਾਜੇਸ਼ ਕੁਮਾਰ (ਰਾਮ), ਵਿਨੋਦ ਕੁਮਾਰ, ਸੁਭਾਸ਼ ਭਗਤ ਤੇ ਸਾਹਿਲ ਭਾਟੀਆ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਮੰਡਲ ਪ੍ਰਧਾਨ ਅਜੈ ਠਾਕੁਰ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਜਪਾ ਦਾ ਸੰਗਠਨ ਕਾਰਕੁਨਾਂ ਦੀ ਮਿਹਨਤ, ਸਮਰਪਣ ਅਤੇ ਅਨੁਸ਼ਾਸਨ ਦੇ ਬਲ 'ਤੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ।