ਭਾਜਪਾ ਆਗੂਆਂ ਵੱਲੋਂ ਹਾਈਕਮਾਂਡ ਦਾ ਧੰਨਵਾਦ
ਭਾਜਪਾ ਆਗੂਆਂ ਵੱਲੋਂ ਰੈਲੀ ਇੰਚਾਰਜਾਂ ਦੀ ਸੂਚੀ ਵਾਪਸ ਲੈਣ ‘ਤੇ ਹਾਈਕਮਾਂਡ ਦਾ ਧੰਨਵਾਦ
Publish Date: Fri, 20 Feb 2026 07:56 PM (IST)
Updated Date: Fri, 20 Feb 2026 07:57 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਭਾਜਪਾ ਹਾਈਕਮਾਂਡ ਵੱਲੋਂ ਮੋਗਾ ਰੈਲੀ ਲਈ ਹਲਕਾ ਇੰਚਾਰਜਾਂ ਦੀ ਜਾਰੀ ਕੀਤੀ ਸੂਚੀ ਵਾਪਸ ਲੈਣ ‘ਤੇ ਸਥਾਨਕ ਭਾਜਪਾ ਆਗੂਆਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਸਟੇਟ ਕਮੇਟੀ ਮੈਂਬਰ ਰਾਜਿੰਦਰ ਸਿੰਘ ਲਾਟੀਆ, ਸੁਦਰਸ਼ਨ ਸੋਬਤੀ, ਕਿਸਾਨ ਮੋਰਚਾ ਦੇ ਆਗੂ ਕੰਵਰ ਸੰਧੂ ਤੇ ਬੀਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਥਿੰਦ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਪਾਰਟੀ ਨੇ ਜ਼ਮੀਨੀ ਪੱਧਰ ਦੇ ਵਰਕਰਾਂ ਦੀ ਆਵਾਜ਼ ਸੁਣਦੇ ਹੋਏ ਪਹਿਲੀ ਸੂਚੀ ਰੱਦ ਕਰ ਦਿੱਤੀ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਹੁਣ ਨਵੇਂ ਇੰਚਾਰਜ ਹਲਕੇ ਦੇ ਅੰਦਰੋਂ ਹੀ ਲਗਾਏ ਜਾਣਗੇ। ਆਗੂਆਂ ਨੇ ਦੱਸਿਆ ਕਿ ਹਲਕਾ ਸ਼ਾਹਕੋਟ ਦੇ ਅਧੀਨ ਸਿਰਫ਼ ਛੇ ਮੰਡਲ ਹੀ ਆਉਂਦੇ ਹਨ, ਜਿਨ੍ਹਾਂ ਵਿਚ ਸ਼ਾਹਕੋਟ, ਮਲਸੀਆਂ, ਲੋਹੀਆਂ ਖਾਸ, ਮਹਿਤਪੁਰ, ਸੰਗੋਵਾਲ ਤੇ ਪਰਜੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਕੋਈ ਵੀ ਮੰਡਲ ਇਸ ਹਲਕੇ ਦਾ ਹਿੱਸਾ ਨਹੀਂ ਹੈ। ਉਨ੍ਹਾਂ ਹਾਈਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਹਲਕੇ ਵਿਚ ਰਹਿਣ ਵਾਲੇ ਕਿਸੇ ਆਗੂ ਨੂੰ ਰੈਲੀ ਇੰਚਾਰਜ ਲਗਾਇਆ ਜਾਵੇ ਅਤੇ ਸਮੁੱਚੀ ਲੀਡਰਸ਼ਿਪ ਤੇ ਵਰਕਰ ਉਸ ਦਾ ਪੂਰਾ ਸਾਥ ਦੇਣਗੇ। ਇਸ ਮੌਕੇ ਮੰਡਲ ਪ੍ਰਧਾਨ ਪਰਜੀਆਂ ਰੋਬਿਨ ਸ਼ਰਮਾ, ਮੰਡਲ ਪ੍ਰਧਾਨ ਮਲਸੀਆਂ ਦਲਬੀਰ ਸਿੰਘ ਸੱਭਰਵਾਲ, ਮੰਡਲ ਪ੍ਰਧਾਨ ਮਹਿਤਪੁਰ ਸੁਨੀਲ ਕੁਮਾਰ ਅਨੇਜਾ, ਮੰਡਲ ਪ੍ਰਧਾਨ ਸ਼ਾਹਕੋਟ ਸੰਜਮ ਸਿੰਘ ਮੈਸਨ, ਜ਼ਿਲ੍ਹਾ ਪ੍ਰਧਾਨ ਐਸਸੀ ਮੋਰਚਾ ਪਿਆਰਾ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਐਸਸੀ ਮੋਰਚਾ ਸੁਰਿੰਦਰਪਾਲ ਸਿੰਘ ਫੌਜੀ, ਮੰਡਲ ਪ੍ਰਧਾਨ ਐਸਸੀ ਮੋਰਚਾ ਮਹਿਤਪੁਰ ਬੂਟਾ ਸਿੰਘ, ਸਤਨਾਮ ਸਿੰਘ ਵੇਹਰਾ, ਮਨਜੀਤ ਸਿੰਘ ਮੰਨਕੂ, ਸੁਖਦੇਵ ਸਿੰਘ ਲੋਹਗੜ੍ਹ, ਰਾਜਿੰਦਰ ਸਿੰਘ ਬਾਂਗੀਵਾਲ ਆਦਿ ਹਾਜ਼ਰ ਸਨ।