- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਦਮਪੁਰ ’ਚ ‘ਸੇਵਾ ਜੋਤੀ ਯਾਤਰਾ’ ਤੇ ‘ਵਿਕਸਿਤ ਭਾਰਤ ਸੰਕਲਪ ਸਭਾ’ ਦੌਰਾਨ ਭਾਜਪਾ ਆਗੂਆਂ ਤੇ ਲੋਕਾਂ ਨੇ ਸੁਣਿਆ ਪ੍ਰਧਾਨ ਮੰਤਰੀ ਦਾ ਸੰਬੋਧਨ

‘ਸੇਵਾ ਜੋਤੀ ਯਾਤਰਾ’ ਤੇ ‘ਵਿਕਸਿਤ ਭਾਰਤ ਸੰਕਲਪ ਸਭਾ’ ਤਹਿਤ ਕਰਵਾਇਆ ਸਮਾਗਮ
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਆਦਮਪੁਰ ਵਿਖੇ ‘ਸੇਵਾ ਜੋਤੀ ਯਾਤਰਾ’ ਤੇ ‘ਵਿਕਸਿਤ ਭਾਰਤ ਸੰਕਲਪ ਸਭਾ’ ਤਹਿਤ ਕਰਵਾਏ ਗਏ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਭਾਜਪਾ ਵਰਕਰਾਂ ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸੁਣਿਆ। ਇਸ ਮੌਕੇ ਭਾਜਪਾ ਦੇ ਯੂਥ ਆਗੂ ਮਨੋਜ ਭੱਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਦੇ 25 ਸਾਲ ਪੂਰੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਿਆਸੀ ਸਫ਼ਰ ਨਹੀਂ, ਸਗੋਂ ਸੰਕਲਪ, ਸੇਵਾ ਤੇ ਸਮਰਪਣ ਨਾਲ ਜੁੜਿਆ ਸਫ਼ਰ ਹੈ। ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਤਰੱਕੀ ਲਈ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਜਪਾ ਵਰਕਰ ਇਸ ਸਫ਼ਰ ਨੂੰ ਸਮਰਪਣ ਦੀ ਭਾਵਨਾ ਨਾਲ ਦੇਖਦੇ ਹਨ। ਮਨੋਜ ਭੱਟੀ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਨੂੰ ਮਾਵਾਂ, ਬਜ਼ੁਰਗਾਂ ਤੇ ਨੌਜਵਾਨਾਂ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਟੀਚਾ ਨਸ਼ਾ ਮੁਕਤ, ਸਿਹਤਮੰਦ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨਾ ਹੈ। ਇਸ ਮੌਕੇ ਜੀਵਨ ਗੁਪਤਾ, ਮੈਂਬਰ ਕੋਰ ਕਮੇਟੀ ਪੰਜਾਬ, ਮਨਮੀਤ ਸਿੰਘ ਵਿੱਕੀ, ਜ਼ਿਲ੍ਹਾ ਪ੍ਰਧਾਨ ਦਿਹਾਤੀ, ਜੀਤ ਲਾਲ ਭੱਟੀ, ਸੀਨੀਅਰ ਆਗੂ ਭਾਜਪਾ, ਅਰੁਣ ਸ਼ਰਮਾ, ਸੀਨੀਅਰ ਆਗੂ, ਮੰਡਲ ਪ੍ਰਧਾਨ ਪਰਮਿੰਦਰ ਰਾਣਾ, ਮੰਡਲ ਪ੍ਰਧਾਨ ਤਰਸੇਮ ਲਾਲ, ਮੰਡਲ ਪ੍ਰਧਾਨ ਸਵਤੰਤਰ ਜੁਲਕਾ, ਮਨਜੀਤ ਸਿੰਘ ਬਿੱਲਾ, ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਲੰਬੜਦਾਰ ਰਾਕੇਸ਼ ਕਪੂਰ ਪਿੰਕਾ, ਜੋਗੀ ਤੱਲ੍ਹਣ, ਸਾਬਕਾ ਮੰਡਲ ਪ੍ਰਧਾਨ, ਰਵਿੰਦਰ ਕੁਮਾਰ, ਅਮਿਤ ਕੁਮਾਰ, ਯੂਥ ਆਗੂ, ਨੀਰਜ ਸ਼ਰਮਾ, ਦੀਪਕ ਮਾਣਕ, ਹਨੀ ਸ਼ਰਮਾ, ਮੋਹਿਤ ਖੁਰਾਣਾ, ਸੋਨਾਲੀ, ਪੂਨਮ, ਸ਼ਿਵ ਕੁਮਾਰ ਗੋਰਾ, ਪ੍ਰਧਾਨ ਐੱਸਸੀ ਮੋਰਚਾ, ਕੁਲਵਿੰਦਰ ਕੁਮਾਰ, ਪ੍ਰਧਾਨ ਐੱਸਸੀ ਮੋਰਚਾ, ਵਿਸ਼ਨ ਕੁਮਾਰ, ਪ੍ਰਧਾਨ ਮਾਈਨੋਰਿਟੀ ਸੈੱਲ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।