- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਆਗੂ ਗੋਇਲ ਨੇ ਬਾਬਾ ਖਾਟੂ ਸ਼ਿਆਮ ਜੀ ਦੇ ਜਨਮ ਦਿਹਾੜੇ 'ਤੇ ਦਿੱਤੀ ਵਧਾਈ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕਲਯੁੱਗ ਦੇ ਅਵਤਾਰ ਬਾਬਾ ਖਾਟੂ ਸ਼ਿਆਮ ਜੀ ਦੇ ਜਨਮ ਦਿਹਾੜੇ ਅਤੇ ‘ਦੇਵ ਉੱਠਣੀ ਇਕਾਦਸ਼ੀ' ਦੇ ਸ਼ੁਭ ਅਵਸਰ 'ਤੇ ਭਾਜਪਾ ਦੇ ਯੂਥ ਆਗੂ ਰਵੀਸ਼ ਗੋਇਲ ਵੱਲੋਂ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ ਗਈ। ਗੋਇਲ ਨੇ ਕਿਹਾ ਕਿ ਬਾਬਾ ਖਾਟੂ ਸ਼ਿਆਮ ਜੀ ਆਪਣੇ ਸੱਚੇ ਸ਼ਰਧਾਲੂਆਂ ਦੀ ਹਰ ਅਰਦਾਸ ਸੁਣਦੇ ਹਨ ਤੇ ਜੀਵਨ ਦੀ ਹਰ ਮੁਸ਼ਕਲ ਘੜੀ ਵਿਚ ਉਨ੍ਹਾਂ ਦੀ ਬਾਂਹ ਫੜ ਕੇ ਸਹਾਰਾ ਬਣਦੇ ਹਨ। ਦੇਵ ਉੱਠਣੀ ਇਕਾਦਸ਼ੀ ਦਾ ਦਿਨ ਸਨਾਤਨ ਸੰਸਕ੍ਰਿਤੀ ਵਿੱਚ ਬੇਹੱਦ ਪਵਿੱਤਰ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਿਨ ਤੋਂ ਹੀ ਸਾਰੇ ਸ਼ੁਭ ਤੇ ਮੰਗਲ ਕਾਰਜਾਂ ਦਾ ਆਗਾਜ਼ ਹੁੰਦਾ ਹੈ। ਅਜਿਹੇ ਪਾਵਨ ਧਾਰਮਿਕ ਉਤਸਵ ਸਮਾਜ ਵਿਚ ਆਪਸੀ ਪਿਆਰ, ਭਾਈਚਾਰਕ ਸਾਂਝ, ਸਦਭਾਵਨਾ ਅਤੇ ਸੱਚਾਈ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਮੀਰ ਧਾਰਮਿਕ ਵਿਰਸੇ ਤੇ ਸੱਭਿਆਚਾਰ ਨਾਲ ਜੁੜ ਕੇ ਬਾਬਾ ਖਾਟੂ ਸ਼ਿਆਮ ਜੀ ਦੇ ਦਿਖਾਏ ਮਾਰਗ 'ਤੇ ਚੱਲਣ ਅਤੇ ਸਮਾਜ ਸੇਵਾ ਤੇ ਲੋਕ ਭਲਾਈ ਦੇ ਕਾਰਜਾਂ ਵਿਚ ਵਧ-ਚੜ੍ਹ ਕੇ ਯੋਗਦਾਨ ਪਾਉਣ। ਅੰਤ ’ਚ ਉਨ੍ਹਾਂ ਬਾਬਾ ਸ਼ਿਆਮ ਜੀ ਦੇ ਚਰਨਾਂ ’ਚ ਸਮੂਹ ਇਲਾਕਾ ਨਿਵਾਸੀਆਂ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ।