ਭਾਜਪਾ ਮੰਡਲ ਪ੍ਰਧਾਨਾਂ ਨੂੰ ਟੀਮਾਂ ਦੇ ਛੇਤੀ ਐਲਾਨ ਦੇ ਨਿਰਦੇਸ਼ ਭਾਜਪਾ ਜਲੰਧਰ ਵੈਸਟ ’ਚ ਸੰਗਠਨਾਤਮਕ ਕੰਮਾਂ ਸਬੰਧੀ ਮੀਟਿੰਗ, ਮੰਡਲ ਪ੍ਰਧਾਨਾਂ ਨੂੰ ਟੀਮਾਂ ਦੀ ਜਲਦ ਘੋਸ਼ਣਾ ਕਰਨ ਦੇ ਨਿਰਦੇਸ਼
Publish Date: Mon, 17 Aug 2026 09:32 PM (IST)
Updated Date: Mon, 17 Aug 2026 09:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ ਜਲੰਧਰ ਵੈਸਟ ਵੱਲੋਂ ਆਉਣ ਵਾਲੇ ਸੰਗਠਨਾਤਮਕ ਕੰਮਾਂ ਨੂੰ ਲੈ ਕੇ ਇਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਭਾਜਪਾ ਨੇਤਾ ਰਵੀ ਮਹਿੰਦਰੂ ਤੇ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਕੀਤੀ। ਇਸ ਦੌਰਾਨ ਜਲੰਧਰ ਵੈਸਟ ਦੇ ਸਾਰੇ ਮੰਡਲ ਪ੍ਰਧਾਨਾਂ ਨੂੰ ਸੰਗਠਨਾਤਮਕ ਗਤੀਵਿਧੀਆਂ ’ਚ ਤੇਜ਼ੀ ਲਿਆਉਣ ਤੇ ਆਪੋ-ਆਪਣੀਆਂ ਟੀਮਾਂ ਦੇ ਐਲਾਨ ਜਲਦ ਤੋਂ ਜਲਦ ਕਰਨ ਦੀ ਅਪੀਲ ਕੀਤੀ ਗਈ। ਨਾਲ ਹੀ ਐੱਸਆਈਆਰ ਨਾਲ ਸਬੰਧਤ ਕੰਮਾਂ ਨੂੰ ਵੀ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਮੰਡਲ ਪੱਧਰ ਤੇ ਸਰਗਰਮੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਭਾਜਪਾ ਦਾ ਸੰਗਠਨ ਹੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ। ਹਰ ਕਾਰਕੁੰਨ ਨੂੰ ਜ਼ਿੰਮੇਵਾਰੀ ਤੇ ਸਮਰਪਣ ਨਾਲ ਸੰਗਠਨ ਦੇ ਵਿਸਥਾਰ ਤੇ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ। ਰਵੀ ਮਹਿੰਦਰੂ ਨੇ ਕਿਹਾ ਕਿ ਭਾਜਪਾ ਦਾ ਹਰ ਕਾਰਕੁੰਨ ਸੰਗਠਨ ਦੀ ਰੀੜ੍ਹ ਦੀ ਹੱਡੀ ਹੈ। ਆਉਣ ਵਾਲੇ ਸਮੇਂ ’ਚ ਸੰਗਠਨਾਤਮਕ ਕੰਮਾਂ ਨੂੰ ਹੋਰ ਗਤੀ ਦੇਣ ਦੀ ਲੋੜ ਹੈ। ਮੀਟਿੰਗ ’ਚ ਭਾਜਪਾ ਦੇ ਮੰਡਲ ਪ੍ਰਧਾਨਾਂ ਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਨੇ ਵੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਆਪਣੇ ਸੁਝਾਅ ਦਿੱਤੇ ਤੇ ਆਉਣ ਵਾਲੇ ਕੰਮਾਂ ਸਬੰਧੀ ਰਣਨੀਤੀ ਤੇ ਚਰਚਾ ਕੀਤੀ। ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਦਵਿੰਦਰ ਭਾਰਦਵਾਜ, ਮੰਡਲ ਪ੍ਰਧਾਨ ਪ੍ਰਦੀਪ ਖੁੱਲਰ, ਮੁਨੀਸ਼ ਬੱਲ, ਰਿਸ਼ੀ ਬਹਿਲ, ਸੋਨੂ ਚੌਹਾਨ, ਗੋਲਡੀ ਭਗਤ, ਅਜੈ ਠਾਕੁਰ ਤੇ ਹੋਰ ਅਹੁਦੇਦਾਰ ਹਾਜ਼ਰ ਸਨ।