- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਨੂੰ ਭਾਜਪਾ ਨੇ “ਸੇਵਾ ਦਿਵਸ” ਵਜੋਂ ਮਨਾਇਆ : ਹਿੱਕੀ

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 77ਵੇਂ ਜਨਮ ਦਿਵਸ ਤੇ ਉਨ੍ਹਾਂ ਦੇ 25 ਸਾਲਾਂ ਦੇ ਜਨ ਸੇਵਾ ਕਾਰਜਕਾਲ ਦੇ ਉਪਲੱਖ ਵਿੱਚ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ ਪੂਰੇ ਜ਼ਿਲ੍ਹੇ ’ਚ ਸੇਵਾ, ਸਮਰਪਣ ਅਤੇ ਜਨ ਕਲਿਆਣ ਨੂੰ ਸਮਰਪਿਤ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤੇ ਗਏ। ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਤਿੰਨਾਂ ਵਿਧਾਨ ਸਭਾ ਖੇਤਰਾਂ ਅਤੇ ਸਾਰੇ 14 ਮੰਡਲਾਂ ਵਿੱਚ ਵਰਕਰਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਲਗਭਗ 21 ਹਜ਼ਾਰ “ਆਸ਼ੀਰਵਾਦ ਦੇ ਦੀਵੇ” ਜਗਾਏ। ਹਿੱਕੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਨੂੰ ਭਾਜਪਾ ਵਰਕਰਾਂ ਨੇ ਸਿਰਫ਼ ਇਕ ਤਿਉਹਾਰ ਵਜੋਂ ਨਹੀਂ, ਸਗੋਂ “ਸੇਵਾ ਦਿਵਸ” ਵਜੋਂ ਮਨਾਇਆ।
ਇਸ ਮੌਕੇ ਕੁਸ਼ਠ ਆਸ਼ਰਮਾਂ, ਅਪਾਹਜ ਆਸ਼ਰਮਾਂ, ਗੌਸ਼ਾਲਾਵਾਂ, ਅਨਾਥ ਆਸ਼ਰਮਾਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵਿੱਚ ਸੇਵਾ ਕਾਰਜ ਕੀਤੇ ਗਏ। ਲੋੜਵੰਦ ਬੱਚਿਆਂ ਨੂੰ ਸਕੂਲ ਬੈਗ ਅਤੇ ਸਿੱਖਿਆ ਸਮੱਗਰੀ ਵੰਡੀ ਗਈ। ਇਸ ਤੋਂ ਇਲਾਵਾ ਮੰਦਰਾਂ ਵਿੱਚ ਹਵਨ-ਯੱਗ, ਗੁਰਦੁਆਰਿਆਂ ਵਿੱਚ ਅਰਦਾਸਾਂ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਰਾਸ਼ਟਰ ਸੇਵਾ ਲਈ ਨਿਰੰਤਰ ਸਫਲ ਜੀਵਨ ਦੀ ਕਾਮਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜਲੰਧਰ ਕੇਂਦਰੀ ਵਿਧਾਨ ਸਭਾ ਖੇਤਰ ਵਿੱਚ ਅੰਮ੍ਰਿਤ ਭਾਰਤ ਯੋਜਨਾ ਅਧੀਨ ਵਿਕਸਿਤ ਕੀਤੇ ਗਏ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਆਸ਼ੀਰਵਾਦ ਦੇ ਦੀਵੇ ਜਗਾਏ। ਇਸੇ ਤਰ੍ਹਾਂ ਨੌਰਥ ਵਿਧਾਨ ਸਭਾ ਖੇਤਰ ਵਿੱਚ ਬਰਲਟਨ ਪਾਰਕ ਸਥਿਤ ਸਮਾਰਟ ਸਿਟੀ ਸਪੋਰਟਸ ਹੱਬ ਅਤੇ ਸਰਫੇਸ ਵਾਟਰ ਪ੍ਰੋਜੈਕਟ ਸਥਾਨ ’ਤੇ ਦੀਵਾ ਪ੍ਰਜਵਲਨ ਸਮਾਗਮ ਕਰਵਾਇਆ ਗਿਆ।
ਵੈਸਟ ਵਿਧਾਨ ਸਭਾ ਖੇਤਰ ’ਚ ਬਾਬੂ ਜਗਜੀਵਨ ਰਾਮ ਚੌਂਕ ਸਥਿਤ ਸਮਾਰਟ ਸਿਟੀ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਦੇ ਨੇੜੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਦੀਵੇ ਜਗਾ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਹੋਏ ਵਿਕਾਸ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਪ੍ਰਦੇਸ਼ ਉਪ ਪ੍ਰਧਾਨ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਸੀਨੀਅਰ ਭਾਜਪਾ ਆਗੂ ਦਿਨੇਸ਼ ਢੱਲ, ਪ੍ਰਦੇਸ਼ ਅਨੁਸੂਚਿਤ ਜਾਤੀ ਮੋਰਚਾ ਪ੍ਰਧਾਨ ਸ਼ੀਤਲ ਅੰਗੁਰਾਲ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਤੇਜਿੰਦਰ ਸਿੰਘ ਬਿੱਟੂ, ਸੁਸ਼ੀਲ ਸ਼ਰਮਾ, ਤੀਕਸ਼ਣ ਸੂਦ, ਰਾਜੇਸ਼ ਕਪੂਰ, ਸੁਭਾਸ਼ ਸੂਦ, ਰਮਨ ਪੱਬੀ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ ਆਦੀ ਹਾਜ਼ਰ ਸਨ।