ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ
ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 756ਵਾਂ ਜਨਮ ਦਿਹਾੜਾ ਮਨਾਇਆ
Publish Date: Wed, 25 Nov 2026 07:36 PM (IST)
Updated Date: Wed, 25 Nov 2026 07:37 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਕਸ਼ੱਤਰੀ ਟਾਂਕ ਸਭਾ ਜ਼ਿਲ੍ਹਾ ਜਲੰਧਰ ਵੱਲੋਂ ਸੰਤ ਨਾਮਦੇਵ ਭਵਨ ਮਾਡਲ ਹਾਊਸ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 756ਵਾਂ ਜਨਮ ਦਿਹਾੜਾ ਨਾਲ ਮਨਾਇਆ ਗਿਆ। ਜਿਸ ’ਚ ਭਾਈ ਅਮਰਜੀਤ ਸਿੰਘ ਮਹਿਤਾਬ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਮਹਾਮੰਡਲੇਸ਼ਵਰ ਸਵਾਮੀ ਸ਼ਾਂਤਾਨੰਦ ਨੇ ਭਗਤ ਨਾਮਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿਖਿਆਵਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਗਤ ਜੀ ਆਪਣੇ ਜੀਵਨ ਕਾਲ ’ਚ ਹੱਥੀ ਕਿਰਤ ਕਰਦਿਆਂ ਅਕਾਲ ਪੁਰਖ ਦਾ ਨਾਂ ਵੀ ਜਪਦੇ ਰਹੇ, ਇਸੇ ਤਰ੍ਹਾਂ ਮਨੁੱਖ ਨੂੰ ਘਰੇਲੂ ਕੰਮਕਾਜ ਕਰਦਿਆਂ ਆਪਣਾ ਚਿਤ ਉਸ ਪ੍ਰਮਾਤਮਾ ਨਾਲ ਜੋੜ ਕੇ ਰੱਖਣਾ ਚਾਹੀਦਾ। ਡਾ. ਮਿਹਰਬਾਨ ਸਿੰਘ ਨੇ ਸੰਤ ਨਾਮਦੇਵ ਜੀ ਦੀ ਰਚਨਾ ’ਤੇ ਚਾਨਣਾ ਪਾਇਆ। ਸਮਾਗਮ ’ਚ ਪੁੱਜੇ ਸਮਾਜ ਸੇਵੀ ਅਜੀਤ ਬੱਟੂ ਸੈਦੋਵਾਲੀਆ ਨੇ ਸੰਤ ਨਾਮਦੇਵ ਭਵਨ ਵਿਖੇ ਬਜ਼ੁਰਗਾਂ, ਲੋੜਵੰਦਾਂ ਤੇ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਚਾਰ ਮੰਜ਼ਲਾ ਇਮਾਰਤ ਵਿਚ ਲਾਈ ਗਈ ਲਿਫਟ ਦਾ ਉਦਘਾਟਨ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਮਨੋਹਰ ਲਾਲ, ਸੀਨੀ. ਮੀਤ ਪ੍ਰਧਾਨ ਆਰਪੀ ਗਾਂਧੀ, ਅਜੈ ਕੁਮਾਰ ਕੌਸ਼ਲ, ਮੀਤ ਪ੍ਰਧਾਨ ਇੰਜੀ. ਕਰਮਜੀਤ ਸਿੰਘ, ਹਰਅੰਮਿ੍ਰਤ ਅਮੋਲ ਸਿੰਘ, ਖਜ਼ਾਨਚੀ ਹਰੀਸ਼ ਚਿਤਰਾ, ਸਕੱਤਰ ਅਵਤਾਰ ਸਿੰਘ, ਸਚਿਨ ਗਾਂਧੀ, ਜਾਇੰਟ ਸਕੱਤਰ ਗੁਰਪ੍ਰੀਤ ਸਾਗਰ ਆਦਿ ਹਾਜ਼ਰ ਹੋਏ।