- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਰਾਮਗੜ੍ਹੀਆ ਸਭਾ ਲੋਹੀਆਂ ਖਾਸ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਨਾਇਆ ਗਿਆ। ਇਸ ਮੌਕੇ ’ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਕੁਲਬੀਰ ਸਿੰਘ ਹੈੱਡ ਗ੍ਰੰਥੀ ਗੁ. ਗਿਆਨ ਸਾਗਰ ਸਾਹਿਬ ਲੋਹੀਆਂ ਖ਼ਾਸ ਦੇ ਰਾਗੀ ਜਥੇ ਤੇ ਛੋਟੀਆਂ ਬੱਚੀਆਂ ਨਵਰਤਨ ਕੌਰ, ਗਜ਼ਲਪ੍ਰੀਤ ਕੌਰ, ਹਰਲੀਨ ਕੌਰ ਤੇ ਗੁਰਨੂਰਪ੍ਰੀਤ ਸਿੰਘ ਦੇ ਕੀਰਤਨੀ ਜੱਥਿਆਂ ਵੱਲੋਂ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵੱਡੀ ਗਿਣਤੀ ’ਚ ਸੰਗਤਾਂ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਮੱਥਾ ਟੇਕਿਆ। ਸਮਾਗਮ ਦੌਰਾਨ ਹਲਕਾ ਸ਼ਾਹਕੋਟ ਤੋਂ ਐੱਮਐੱਲਏ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਉੱਰਫ਼ ਪਾਲਾ ਜਲਾਲਪੁਰੀਆ, ਹਲਕਾ ਇੰਚਾਰਜ ਅਕਾਲੀ ਪਾਰਟੀ ਐਡ.ਬਚਿੱਤਰ ਸਿੰਘ ਕੋਹਾੜ, ਚੇਅਰਮੈਨ ਬੈਂਕਫਿੰਕੋ ਹਰਜਿੰਦਰ ਸਿੰਘ ਸੀਚੇਵਾਲ ਵੱਲੋਂ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਰਾਮਗੜ੍ਹੀਆ ਸਭਾ ਦੇ ਪ੍ਰਧਾਨ ਮੁਖਤਿਆਰ ਸਿੰਘ ਧੰਜਲ, ਜਗਜੀਤ ਸਿੰਘ ਨੋਨੀ ਮੀਤ ਪ੍ਰਧਾਨ, ਗੁਰਨਾਮ ਸਿੰਘ ਖਾਲਸਾ ਜਨਰਲ ਸਕੱਤਰ, ਕੁਲਵੰਤ ਸਿੰਘ ਪਨੇਸਰ ਕੈਸ਼ੀਅਰ ਅਤੇ ਸਮੂਹ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਵਿਸ਼ਵਕਰਮਾ ਭਵਨ ਦੀ ਉਸਾਰੀ ਸ਼ੁਰੂ ਕੀਤੀ ਜਾਵੇਗੀ। ਮਾ. ਪਰਮਿੰਦਰ ਸਿੰਘ ਪਨੇਸਰ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ ਗਈ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ’ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਣਾਉਣਾ ਚਾਹੀਦਾ ਹੈ। ਸਮਾਗਮ ਦੇ ਅੰਤ ’ਚ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ। ਮੌਕੇ ’ਤੇ ਰਾਮਗੜ੍ਹੀਆ ਸਭਾ ਦੇ ਮੈਂਬਰਾਂ ’ਚੋਂ ਗੁਰਮੁੱਖ ਸਿੰਘ-ਸਹਿ ਕੈਸ਼ੀਅਰ, ਅਮਨ ਪਨੇਸਰ ਸਹਿਯੋਗੀ ,ਮਨਜੀਤ ਸਿੰਘ ਨਿਹਾਲੂਵਾਲ,ਮਨਜੀਤ ਸਿੰਘ ਰਾਈਵਾਲ, ਇੰਦਰਜੀਤ ਸਿੰਘ ਮਠਾੜੂ , ਦਵਿੰਦਰ ਸਿੰਘ ਦੇਵਗਣ, ਜਸਵੰਤ ਸਿੰਘ ਮਸ਼ੀਨਾਂ ਵਾਲੇ, ਕੁਲਵੰਤ ਸਿੰਘ ਪਲਾਹਾ, ਕੁਲਵੰਤ ਸਿੰਘ ਮਠਾੜੂ, ਮੱਖਣ ਸਿੰਘ ਪਨੇਸਰ ਰਿਟਾ ਮੈਨੇਜਰ, ਸਰਬਜੀਤ ਸਿੰਘ ਜੀਤੀ ਜਦ’ਕਿ ਸੋਮਨਾਥ ਭੱਟੀ ਪ੍ਰਧਾਨ ਨਗਰ ਪੰਚਾਇਤ, ਵਾ. ਪ੍ਰਧਾਨ ਬਲਵਿੰਦਰ ਸਿੰਘ ਕੁਮਰਾ,ਲੈਂਹਬਰ ਭੱਟੀ ,ਸੁਭਾਸ਼ ਸੱਦੀ (ਦੋਵੇਂ ਕੌਂਸਲਰ ਪਤੀ) ਮੱਖਣ ਸਿੰਘ ਠੇਕੇਦਾਰ, ਲਖਵੀਰ ਕੌਰ ਨੰਡਾ, ਕੁਲਵਿੰਦਰ ਸਿੰਘ ਕਿੰਦੀ, ਸੰਤੋਖ ਸਿੰਘ , ਹਰਜਿੰਦਰ ਕੌਰ ਸੈਂਹਬੀ, ਸਾਹਿਬ ਸਿੰਘ ਸਾਰੇ ਕੌਂਸਲਰ ਹਾਜ਼ਰ ਸਨ। ਉਚੇਚੇ ਤੌਰ ’ਤੇ ਹਾਜ਼ਰ ਹੋਣ ਵਾਲਿਆਂ ’ਚੋਂ ਨਿਰਮਲ ਸਿੰਘ ਬੀਪੀਈਓ, ਸੁਖਬੀਰ ਸਿੰਘ ਤਲਵਾੜ, ਜਸਵੀਰ ਸਿੰਘ ਸਰਪੰਚ, ਕੁਲਵੰਤ ਰਾਏ ਸ਼ਰਮਾ, ਰਿਟਾ. ਕਾਨੂੰਨ ਗੋ ਬਲਕਾਰ ਸਿੰਘ ਪੂਨੀ, ਦਰਬਾਰਾ ਸਿੰਘ ਬਰਾੜ, ਇੰਦਰਜੀਤ ਗੁਪਤਾ, ਅਜੈ ਕੁਮਾਰ ਗੁਪਤਾ, ਇੰਜ ਪਰਮਪਾਲ ਸਿੰਘ ਨਵਾਂ ਪਿੰਡ ਖ਼ਾਲੇਵਾਲ, ਡਾ. ਸਤਨਾਮ ਸਿੰਘ, ਚਰਨ ਸਿੰਘ ਚੰਦੀ ਦੇ ਨਾਮ ਵਿਸ਼ੇਸ਼ ਵਰਨਣਯੋਗ ਹਨ।