ਪਿੰਡ ਨੌਗੱਜਾ 'ਚ ਵੱਡਾ ਘਪਲਾ : ਕੋ-ਆਪਰੇਟਿਵ ਸੁਸਾਇਟੀ ਦੇ ਕਰਮਚਾਰੀਆਂ 'ਤੇ ਕਰੋੜਾਂ ਰੁਪਏ ਦੇ ਗਬਨ ਦੇ ਗੰਭੀਰ ਦੋਸ਼ ਨਜ਼ਦੀਕੀ ਪਿੰਡ ਨੌਗੱਜਾ ਵਿਖੇ ਸਥਿਤ 'ਦੀ ਨੌਗੱਜਾ ਕੋ-ਆਪ ਐਗਰੀਕਲਚਰ ਬਹੁਮੰਤਵੀ ਸਰਵਿਸ ਸੋਸਾਇਟੀ ਲਿਮਿਟਡ' ਜੋ ਕਿ ਤਿੰਨ ਪਿੰਡਾਂ ਨੌਗੱਜਾ,ਕਾਲਾ ਬਾਹੀਆਂ ਤੇ ਮੰਡ ਮੌੜ ਦੀ ਸਾਂਝੀ ਸਹਿਕਾਰੀ ਸਭਾ ਹੈ। ਜਿੱਥੇ ਕਿਸਾਨ ਤੇ ਆਮ ਲੋਕ ਇਸ ਸੋਸਾਇਟੀ ਵਿੱਚ ਆਪਣੇ ਬੱਚਤ ਖਾਤਾ ਐਫਡੀ, ਲਿਮਟਾਂ ਆਦਿ ਦਾ ਲੈਣ ਦੇਣ ਪਿਛਲੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਸਨ। ਸਹਿਕਾਰੀ ਸਭਾ ਵਿੱਚ ਆਮ ਲੋਕਾਂ ਤੇ ਕਿਸਾਨਾਂ ਨੇ ਆਪਣੀਆਂ ਰਕਮਾਂ ਦੀਆਂ ਐਫਡੀਆਂ ਬਣਾਈਆਂ ਹੋਈਆਂ ਸਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਪੈਸੇ ਉਹਨਾਂ ਦੇ ਔਖੇ ਸਮੇਂ ਕੰਮ ਆਉਣਗੇ। ਅਚਾਨਕ ਕਰੀਬ ਦੋ ਮਹੀਨੇ ਪਹਿਲਾਂ ਜਦੋ ਸਹਿਕਾਰੀ ਸਭਾ ਦਾ ਸਕੱਤਰ ਜਦ ਦਫਤਰ ਵਿੱਚੋ ਗੈਰ ਹਾਜ਼ਰ ਰਹਿਣ
Publish Date: Tue, 01 Sep 2026 04:29 PM (IST)
Updated Date: Tue, 01 Sep 2026 04:30 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ - ਨਜ਼ਦੀਕੀ ਪਿੰਡ ਨੌਗੱਜਾ ਵਿਖੇ ਸਥਿਤ 'ਦੀ ਨੌਗੱਜਾ ਕੋ-ਆਪ ਐਗਰੀਕਲਚਰ ਬਹੁਮੰਤਵੀ ਸਰਵਿਸ ਸੋਸਾਇਟੀ ਲਿਮਿਟਡ' ਜੋ ਕਿ ਤਿੰਨ ਪਿੰਡਾਂ ਨੌਗੱਜਾ,ਕਾਲਾ ਬਾਹੀਆਂ ਤੇ ਮੰਡ ਮੌੜ ਦੀ ਸਾਂਝੀ ਸਹਿਕਾਰੀ ਸਭਾ ਹੈ। ਜਿੱਥੇ ਕਿਸਾਨ ਤੇ ਆਮ ਲੋਕ ਇਸ ਸੋਸਾਇਟੀ ਵਿੱਚ ਆਪਣੇ ਬੱਚਤ ਖਾਤਾ ਐਫਡੀ, ਲਿਮਟਾਂ ਆਦਿ ਦਾ ਲੈਣ ਦੇਣ ਪਿਛਲੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਸਨ। ਸਹਿਕਾਰੀ ਸਭਾ ਵਿੱਚ ਆਮ ਲੋਕਾਂ ਤੇ ਕਿਸਾਨਾਂ ਨੇ ਆਪਣੀਆਂ ਰਕਮਾਂ ਦੀਆਂ ਐਫਡੀਆਂ ਬਣਾਈਆਂ ਹੋਈਆਂ ਸਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਪੈਸੇ ਉਹਨਾਂ ਦੇ ਔਖੇ ਸਮੇਂ ਕੰਮ ਆਉਣਗੇ। ਅਚਾਨਕ ਕਰੀਬ ਦੋ ਮਹੀਨੇ ਪਹਿਲਾਂ ਜਦੋ ਸਹਿਕਾਰੀ ਸਭਾ ਦਾ ਸਕੱਤਰ ਜਦ ਦਫਤਰ ਵਿੱਚੋ ਗੈਰ ਹਾਜ਼ਰ ਰਹਿਣ ਲੱਗਾ ਤਾਂ ਲੋਕਾਂ ਨੂੰ ਸ਼ੱਕ ਪੈਣ ਤੇ ਉਹਨਾਂ ਆਪਣੀਆਂ ਐਫ. ਡੀ ਤੇ ਬੈਂਕ ਖਾਤੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਤੇ ਤਿੰਨਾਂ ਪਿੰਡਾਂ ਦੇ ਖਾਤਾ ਧਾਰਕ ਕਿਸਾਨਾਂ ਦੇ ਮੋਹਤਵਾਰਾਂ ਨੇ ਇਸ ਸਬੰਧੀ ਜਦੋਂ ਇਹ ਮਾਮਲਾ ਚੁੱਕਿਆ ਤਾਂ ਬਾਅਦ ਵਿੱਚ ਵਿਭਾਗ ਦੇ ਇੰਸਪੈਕਟਰ ਵੱਲੋਂ ਸਭਾ ਦੇ ਦਫਤਰ 'ਚ ਪਹੁੰਚ ਕੇ ਰਿਕਾਰਡ ਚੈੱਕ ਕਰਨਾ ਸ਼ੁਰੂ ਕੀਤਾ ਤਾਂ ਉਸ ਵਿੱਚ ਘਪਲਾ ਹੋਣ ਦੀ ਸ਼ੰਕਾ ਪੈਦਾ ਹੋ ਗਈ।
ਪਿਛਲੇ ਦਿਨਾਂ ਤੋਂ ਵਿਭਾਗ ਦੀ ਚੱਲ ਰਹੀ ਜਾਂਚ ਉਪਰੰਤ ਕੁਛ ਖਾਤਾ ਧਾਰਕਾਂ ਦੀ ਸ਼ਿਕਾਇਤ 'ਤੇ ਸਹਿਕਾਰੀ ਸਭਾ ਦੇ ਸਕੱਤਰ ਰਣਜੀਤ ਸਿੰਘ, ਸੇਲਜਮੈਨ ਕੁਲਦੀਪ ਕੁਮਾਰ ਤੇ ਪ੍ਰਧਾਨ ਗੁਰਮੀਤ ਸਿੰਘ, ਵਾਈਸ ਪ੍ਰਧਾਨ ਨਿਰਮਲ ਸਿੰਘ ਆਦਿ 'ਤੇ ਪੁਲਿਸ ਵਲੋਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸਹਿਕਾਰਤਾ ਵਿਭਾਗ ਵੱਲੋਂ ਲੋਕਾਂ ਦੇ ਪੈਸਿਆਂ ਦੀ ਅਦਾਇਗੀ ਕਰਨ ਲਈ ਦੋਸ਼ੀਆਂ ਦੀਆਂ ਜਾਇਦਾਦਾਂ ਅਟੈਚ ਕਰਨ ਦੀ ਤਿਆਰੀ ਕੀਤੀ ਜਾ ਰਹੀ। ਇਸ ਸਬੰਧੀ ਅੱਜ ਸਹਿਕਾਰਤਾ ਵਿਭਾਗ ਵੱਲੋਂ ਸਹਿਕਾਰੀ ਸਭਾ ਨੌਗੱਜਾ 'ਚ ਆਮ ਇਜਲਾਸ ਸੱਦਿਆ ਗਿਆ ਸੀ। ਜਿਸ ਵਿੱਚ ਵਿਭਾਗ ਦੇ ਇੰਸਪੈਕਟਰ ਰੋਹਿਨ ਜੋਨ ਆਪਣੀ ਟੀਮ ਸਮੇਤ ਪੁੱਜੇ ਜਿੱਥੇ ਭਾਰੀ ਗਿਣਤੀ 'ਚ ਤਿੰਨਾਂ ਪਿੰਡਾਂ ਦੇ ਖਾਤਾ ਧਾਰਕਾਂ ਵੱਲੋਂ ਆਪਣੀਆਂ ਬੈਂਕ ਕਾਪੀਆਂ ਤੇ ਐਫਡੀਆਂ ਲੈ ਕੇ ਪਹੁੰਚੇ! ਜਿਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਸਾਰੇ ਵੇਰਵੇ ਨੋਟ ਕਰਵਾਏ ਗਏ ਹਨ। ਇਸ ਮੌਕੇ 'ਤੇ ਪੰਜ ਮੈਂਬਰੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਹਿਕਾਰੀ ਸਭਾ ਨੂੰ ਮੁੜ ਤੋਂ ਚਾਲੂ ਕੀਤਾ ਜਾ ਸਕੇ ਕਿਉਂਕਿ ਫਸਲੀ ਸੀਜ਼ਨ ਹੋਣ ਕਾਰਨ ਕਿਸਾਨਾਂ ਨੂੰ ਦਵਾਈਆਂ ਤੇ ਖਾਦਾਂ ਦੀ ਜਰੂਰਤ ਪਵੇਗੀ ਅਤੇ ਸਹਿਕਾਰੀ ਸਭਾ ਤੋਂ ਲਿਮਟਾਂ ਬਣਾ ਕੇ ਡਿਫਾਲਟਰ ਹੋ ਚੁੱਕੇ ਖਾਤਾ ਧਾਰਕਾਂ ਤੋਂ ਵੀ ਵਸੂਲੀ ਕੀਤੀ ਜਾ ਸਕੇ! ਜਿਸ ਨਾਲ ਜਿਨਾਂ ਖਾਤਾ ਧਾਰਕਾਂ ਨੂੰ ਪੈਸਿਆਂ ਦੀ ਜਰੂਰਤ ਹੈ ਉਹਨਾਂ ਨੂੰ ਦਿੱਤੇ ਜਾ ਸਕਣ।
ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਖਾਤਾ ਧਾਰਕ ਜਿਨਾਂ ਵਿੱਚ ਕੁਲਵੰਤ ਸਿੰਘ ਪੁੱਤਰ ਕਰਮ ਸਿੰਘ ਨਿਵਾਸੀ ਨੌਗੱਜਾ ਜਿਸ ਦੀ 34 ਲੱਖ ਰੁਪਏ ਦੀ ਐਫਡੀ, ਤਰਲੋਕ ਸਿੰਘ ਪੁੱਤਰ ਕਾਬਲ ਸਿੰਘ ਨਿਵਾਸੀ ਮੰਡ ਮੌੜ ਦੀ 29 ਲੱਖ ਰੁਪਏ ਦੀ ਐਫਡੀ, ਸੁਖਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਨਿਵਾਸੀ ਮੰਡ ਮੌੜ ਦੇ 11 ਲੱਖ ਰੁਪਏ, ਅਵਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਜਿਸ਼ਦੀ ਇਕ ਕਰੋੜ 62 ਲੱਖ ਰੁਪਏ ਦੀ ਐਫਡੀ, ਹਰਬੰਸ ਕੌਰ ਪਤਨੀ ਅਵਤਾਰ ਸਿੰਘ ਨਿਵਾਸੀ ਨੌਗੱਜਾ ਜਿਸ ਦੀ ਇਕ ਕਰੋੜ 25 ਲੱਖ ਰੁਪਏ ਦੀ ਐਫਡੀ, ਕੁਲਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਮੰਡ ਮੌੜ 5 ਲੱਖ ਰੁਪਏ, ਭਜਨ ਸਿੰਘ ਪੁੱਤਰ ਅਮਰ ਸਿੰਘ ਨਿਵਾਸੀ ਮੰਡ ਮੌੜ 12 ਲੱਖ ਰੁਪਏ, ਕੁਲਦੀਪ ਸਿੰਘ ਪੁੱਤਰ ਭਜਨ ਸਿੰਘ ਨਿਵਾਸੀ ਮੰਡ ਮੌੜ 2 ਲੱਖ, ਕਸ਼ਮੀਰ ਸਿੰਘ ਪੁੱਤਰ ਤੇਜਾ ਸਿੰਘ ਨਿਵਾਸੀ ਮੰਡ ਮੌੜ 2 ਲੱਖ ਰੁਪਏ, ਸਰਬਜੀਤ ਕੁਮਾਰ ਪੁੱਤਰ ਰਾਮ ਸ਼ਰਨ ਨੌਗੱਜਾ ਇਕ ਲੱਖ ਰੁਪਏ,ਰਘਵੀਰ ਸਿੰਘ ਪੁੱਤਰ ਸਾਧੂ ਸਿੰਘ ਨਿਵਾਸੀ ਨੌਗੱਜਾ 19 ਲੱਖ, ਗੁਰਦੁਆਰਾ ਰਾਮਗੜੀਆ ਸਾਹਿਬ ਨੌਗੱਜਾ ਦੇ 2 ਲੱਖ 65 ਹਜਾਰ ਰੁਪਏ, ਗੁਰਪਾਲ ਸਿੰਘ ਪੁੱਤਰ ਤਰਸੇਮ ਸਿੰਘ ਨਿਵਾਸੀ ਕਾਲਾ ਬਾਹੀਆਂ 10 ਲੱਖ ਰੁਪਏ ਆਦਿ ਤੋਂ ਇਲਾਵਾ ਹੋਰ ਵੀ ਖਾਤਾ ਧਾਰਕਾਂ ਦੀਆਂ ਐਫਡੀਆਂ ਤੇ ਬੱਚਤ ਖਾਤਿਆਂ ਦਾ ਵੇਰਵਾ ਹੈ ਜੋ ਕਿ ਆਪਣੀ ਮਿਹਨਤ ਦੀ ਕਮਾਈ ਲਈ ਹੱਥਾਂ ਚ ਐਫਡੀਆਂ ਤੇ ਬੈਂਕ ਕਾਪੀਆਂ ਲੈ ਕੇ ਭਟਕ ਰਹੇ ਹਨ। ਮੌਕੇ ਤੇ ਹਾਜ਼ਰੀਨ ਵਿੱਚੋਂ ਕੁਝ ਵਿਅਕਤੀਆਂ ਨੇ ਦੱਸਿਆ ਕਿ ਕਰੀਬ ਲੋਕਾਂ ਦੀਆਂ 12 ਕਰੋੜ ਰੁਪਏ ਦੀਆਂ ਐਫਡੀਆਂ ਹਨ ਜੋ ਉਹਨਾਂ ਨੇ ਸਹਿਕਾਰੀ ਸਭਾ ਵਿੱਚ ਪੈਸੇ ਜਮਾ ਕਰਵਾ ਕੇ ਬਣਵਾਈਆਂ ਹਨ ਅਤੇ ਪੰਜ ਕਰੋੜ ਦੇ ਕਰੀਬ ਸਹਿਕਾਰੀ ਸਭਾ ਦਾ ਕਿਸਾਨਾਂ ਵੱਲ ਲਿਮਟਾਂ ਦੇ ਰੂਪ ਵਿੱਚ ਵਿਆਜ ਹੋਇਆ ਹੈ। ਉਹਨਾਂ ਕਿਹਾ ਕਿ ਅੱਠ ਕਰੋੜ ਰੁਪਏ ਤੋਂ ਵੱਧ ਦਾ ਗਬਨ ਹੋਣ ਦੀ ਸ਼ੰਕਾ ਹੈ।
ਇਸ ਮੌਕੇ 'ਤੇ ਕਿਸਾਨਾਂ ਨੇ ਕਿਹਾ ਕਿ 21 ਅਗਸਤ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਲੇਕਿਨ ਅਜੇ ਤੱਕ ਕੋਈ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ। ਇਸ ਸਾਰੇ ਮਾਮਲੇ ਸਬੰਧੀ ਜਦੋਂ ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਰੋਹਨ ਜੋਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਹੁਣ ਤੱਕ ਪੰਜ ਕਰੋੜ 78 ਲੱਖ ਰੁਪਏ ਦਾ ਗਬਨ ਸਾਹਮਣੇ ਆ ਚੁੱਕਾ ਹੈ ਤੇ ਜਾਂਚ ਚੱਲ ਰਹੀ ਹੈ ਤੇ ਗਬਨ ਦੀ ਰਕਮ ਹੋਰ ਵੀ ਵੱਧ ਸਕਦੀ ਹੈ। ਉਹਨਾਂ ਅੱਗੇ ਕਿਹਾ ਕਿ ਦੋਸ਼ੀਆਂ ਦੀਆਂ ਜਾਇਦਾਦਾਂ ਨੂੰ ਵੀ ਅਟੈਚ ਕੀਤਾ ਜਾ ਰਿਹਾ ਹੈ। ਜਿਸ ਤੋਂ ਜਿਹੜੇ ਖਾਤਾ ਧਾਰਕਾਂ ਦਾ ਰਿਕਾਰਡ ਵਿਭਾਗ ਦੇ ਖਾਤੇ ਨਾਲ ਮੇਲ ਖਾ ਰਿਹਾ ਹੈ ਉਹਨਾਂ ਨੂੰ ਇੱਕ ਇੱਕ ਪੈਸਾ ਵਾਪਸ ਕਰਾਉਣ ਲਈ ਉਹ ਯਤਨਸ਼ੀਲ ਹਨ। ਜਦੋਂ ਸਹਿਕਾਰੀ ਸਭਾ ਨੌਗੱਜਾ ਦੇ ਪ੍ਰਧਾਨ ਤੇ ਸਕੱਤਰ ਦਾ ਪੱਖ ਜਾਨਣ ਲਈ ਫੋਨ ਕੀਤਾ ਗਿਆ ਤਾਂ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ, ਕਰਤਾਰਪੁਰ ਪੁਲਿਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ 'ਤੇ ਕਾਰਵਾਈ ਕਰਦਿਆਂ, ਇੱਕ ਨਵੇਂ ਮਾਮਲੇ ਵਿੱਚ ਚਾਰ ਮੁਲਜ਼ਮਾਂ ਵਿਰੁੱਧ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਦਰਜ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਅਪਰਾਧੀਆਂ 'ਤੇ ਲਗਾਤਾਰ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ, ਅਤੇ ਇਸ ਕਾਰਵਾਈ ਨੂੰ ਉਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਇੰਚਾਰਜ ਗੁਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਪੁਲਿਸ ਇਲਾਕੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਅਪਰਾਧ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮਾਮਲੇ ਦੀ ਜਾਂਚ ਡਿਊਟੀ ਅਫਸਰ ਹਰਦੀਪ ਸਿੰਘ ਨੂੰ ਸੌਂਪੀ ਗਈ ਹੈ। ਹਰਦੀਪ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਪੁਲਿਸ ਟੀਮਾਂ ਚਾਰ ਨਾਮਜ਼ਦ ਮੁਲਜ਼ਮਾਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।