- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ’ਚ ਇਕ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 274 ਡੀਐੱਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ’ਚ ਇਕ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 274 ਡੀਐੱਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਵੱਡੇ ਪੱਧਰ ਦੇ ਪੁਨਰਗਠਨ ਦਾ ਅਸਰ ਜਲੰਧਰ ਪੁਲਿਸ ਕਮਿਸ਼ਨਰੇਟ ਤੇ ਜਲੰਧਰ ਦਿਹਾਤੀ ਪੁਲਿਸ ਦੋਵਾਂ 'ਤੇ ਪਿਆ ਹੈ। ਸ਼ਹਿਰ ਦੇ ਪ੍ਰਮੁੱਖ ਉਪ-ਮੰਡਲਾਂ ’ਚ ਤਾਇਨਾਤ ਕਈ ਏਸੀਪੀ ਤੇ ਡੀਐੱਸਪੀ ਅਧਿਕਾਰੀਆਂ ਨੂੰ ਬਦਲਿਆ ਗਿਆ ਹੈ। ਇਸ ਤੋਂ ਇਲਾਵਾ ਕਈ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਜਦਕਿ ਕੁਝ ਹੋਰਾਂ ਨੂੰ ਤਰੱਕੀ ਮਿਲਣ ਤੋਂ ਬਾਅਦ ਨਵੀਆਂ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਕੀਤੀ ਗਈ ਤਬਾਦਲਾ ਸੂਚੀ ਅਨੁਸਾਰ, ਜਲੰਧਰ ’ਚ ਏਸੀਪੀ ਪੱਛਮੀ, ਏਸੀਪੀ ਸੈਂਟਰਲ, ਏਸੀਪੀ ਉੱਤਰੀ, ਏਸੀਪੀ ਕੈਂਟ, ਏਸੀਪੀ ਮਾਡਲ ਟਾਊਨ, ਏਸੀਪੀ ਸੁਰੱਖਿਆ, ਏਸੀਪੀ ਟ੍ਰੈਫਿਕ ਤੇ ਹੋਰ ਕਈ ਵਿਸ਼ੇਸ਼ ਸ਼ਾਖਾਵਾਂ ’ਚ ਅਹਿਮ ਬਦਲਾਅ ਕੀਤੇ ਗਏ ਹਨ। ਇਸ ਦੇ ਨਾਲ ਹੀ ਜਲੰਧਰ ਦਿਹਾਤੀ ਪੁਲਿਸ ਦੇ ਨਕੋਦਰ, ਸ਼ਾਹਕੋਟ, ਫਿਲੌਰ ਤੇ ਆਦਮਪੁਰ ਉਪ-ਮੰਡਲਾਂ ’ਚ ਵੀ ਅਧਿਕਾਰੀਆਂ ਦੀਆਂ ਤਾਇਨਾਤੀਆਂ ਬਦਲੀਆਂ ਗਈਆਂ ਹਨ। ਜਲੰਧਰ ’ਚ ਅਤਿਸ਼ ਭਾਟੀਆ ਏਸੀਪੀ ਪੱਛਮੀ ਤੋਂ ਡੀਐੱਸਪੀ ਦਸੂਹਾ ਹੁਸ਼ਿਆਰਪੁਰ, ਮੋਹਿਤ ਕੁਮਾਰ ਏਸੀਪੀ ਪੱਛਮੀ ਜਲੰਧਰ, ਸੁਰਿੰਦਰ ਸਿੰਘ ਏਸੀਪੀ ਡਿਟੈਕਟਿਵ, ਜਲੰਧਰ, ਰਾਜੇਸ਼ ਠਾਕੁਰ ਏਸੀਪੀ ਸੈਂਟਰਲ, ਜਲੰਧਰ ਤੋਂ ਏਸੀਪੀ ਨੌਰਥ, ਜਲੰਧਰ, ਸਰਵਣ ਸਿੰਘ ਡੀਐੇੱਸਪੀ ਸ਼ਾਹਕੋਟ ਤੋਂ ਡੀਐੱਸਪੀ ਨਕੋਦਰ, ਜਲੰਧਰ ਦਿਹਾਤੀ, ਬਿੱਟਨ ਕੁਮਾਰ ਡੀਐੱਸਪੀ ਹੈੱਡਕੁਆਰਟਰ ਫ਼ਿਰੋਜ਼ਪੁਰ ਤੋਂ ਡੀਐੱਸਪੀ ਫਿਲੌਰ, ਜਲੰਧਰ ਦਿਹਾਤੀ, ਭਰਤ ਮਸੀਹ ਡੀਐੱਸਪੀ ਫਿਲੌਰ ਤੋਂ ਡੀਐੱਸਪੀ ਐੱਨਆਰਆਈ ਵਿੰਗ, ਜਲੰਧਰ, ਰਾਜੇਸ਼ ਕੁਮਾਰ ਏਸੀਪੀ ਸੁਰੱਖਿਆ ਜਲੰਧਰ ਤੋਂ ਡੀਐੱਸਪੀ ਅਮਰਗੜ੍ਹ, ਮਲੇਰਕੋਟਲਾ, ਕੁਲਵਿੰਦਰ ਸਿੰਘ ਏਸੀਪੀ ਸੁਰੱਖਿਆ, ਜਲੰਧਰ, ਪਰਮਿੰਦਰ ਸਿੰਘ ਡੀਐੱਸਪੀ ਪਹਿਲੀ ਆਈਆਰਬੀ ਪਟਿਆਲਾ ਤੋਂ ਡੀਐੱਸਪੀ ਆਦਮਪੁਰ, ਜਲੰਧਰ ਦਿਹਾਤੀ, ਤੇਜਿੰਦਰਪਾਲ ਸਿੰਘ ਡੀਐੱਸਪੀ ਹੈੱਡਕੁਆਰਟਰ ਬਟਾਲਾ ਤੋਂ ਏਸੀਪੀ ਪੀਬੀਆਈ ਐੱਨਡੀਪੀਐੱਸ ਤੇ ਨਾਰਕੋਟਿਕਸ, ਜਲੰਧਰ, ਸੁਪਿੰਦਰ ਕੌਰ ਏਸੀਪੀ ਪੀਬੀਆਈ ਐੱਨਡੀਪੀਐੱਸ ਤੇ ਨਾਰਕੋਟਿਕਸ ਜਲੰਧਰ ਤੋਂ ਏਸੀਪੀ ਸੁਰੱਖਿਆ ਤੇ ਲਾਇਸੈਂਸਿੰਗ ਜਲੰਧਰ, ਜਤਿੰਦਰ ਚੌਹਾਨ ਡੀਐੱਸਪੀ ਡਿਟੈਕਟਿਵ ਐੱਸਬੀਐੱਸ ਨਗਰ ਤੋਂ ਏਸੀਪੀ ਕੈਂਟ ਜਲੰਧਰ, ਕੁਲਵਿੰਦਰ ਸਿੰਘ ਵਿਰਕ ਏਸੀਪੀ ਕੈਂਟ ਜਲੰਧਰ ਤੋਂ ਡੀਐੱਸਪੀ ਕਪੂਰਥਲਾ, ਰੂਪਦੀਪ ਕੌਰ ਏਸੀਪੀ ਪੀਬੀਆਈ ਸਪੈਸ਼ਲ ਕ੍ਰਾਈਮ ਲੁਧਿਆਣਾ ਤੋਂ ਏਸੀਪੀ ਮਾਡਲ ਟਾਊਨ, ਜਲੰਧਰ, ਮਨਮੋਹਨ ਸਿੰਘ ਏਸੀਪੀ ਮਾਡਲ ਟਾਊਨ ਜਲੰਧਰ ਤੋਂ ਏਸੀਪੀ ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ, ਜਲੰਧਰ, ਗੁਰਪ੍ਰੀਤ ਸਿੰਘ ਏਸੀਪੀ ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਜਲੰਧਰ ਤੋਂ ਡੀਐੱਸਪੀ ਸਿਟੀ-2, ਐੱਸਏਐੱਸ ਨਗਰ, ਬਲਰਾਜ ਸਿੰਘ ਡੀਐੱਸਪੀ. ਹੈੱਡਕੁਆਰਟਰ ਅੰਮ੍ਰਿਤਸਰ ਦਿਹਾਤੀ ਤੋਂ ਏਸੀਪੀ ਕਮਾਂਡ ਸੈਂਟਰ, ਜਲੰਧਰ, ਸੰਦੀਪ ਕੁਮਾਰ ਏਸੀਪੀ ਕਮਾਂਡ ਸੈਂਟਰ ਜਲੰਧਰ ਤੋਂ ਡੀਐੱਸਪੀ ਹੈੱਡਕੁਆਰਟਰ, ਐੱਸਬੀਐੱਸ ਨਗਰ, ਮਨਜੀਤ ਸਿੰਘ ਡੀਐੱਸਪੀ 7ਵੀਂ ਬਟਾਲੀਅਨ ਪੀਏਪੀ ਜਲੰਧਰ ਤੋਂ ਡੀਐੱਸਪੀ ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ, ਸੰਗਰੂਰ, ਕੁਲਵੰਤ ਕੌਰ ਏਸੀਪੀ ਹੈੱਡਕੁਆਰਟਰ ਜਲੰਧਰ, ਕਰਨੈਲ ਸਿੰਘ ਏਸੀਪੀ ਹੈੱਡਕੁਆਰਟਰ ਜਲੰਧਰ ਤੋਂ ਡੀਐੱਸਪੀ ਡਿਟੈਕਟਿਵ ਤਰਨਤਾਰਨ, ਜਸਵਿੰਦਰ ਸਿੰਘ ਏਸੀਪੀ ਪੀਬੀਆਈ ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ ਅੰਮ੍ਰਿਤਸਰ ਤੋਂ ਏਸੀਪੀ ਪੀਬੀਆਈ ਕਤਲ ਤੇ ਫੋਰੈਂਸਿਕ ਜਲੰਧਰ, ਮਨਜੀਤ ਸਿੰਘ ਏਸੀਪੀ ਹੈੱਡਕੁਆਰਟਰ ਲੁਧਿਆਣਾ ਤੋਂ ਏਸੀਪੀ ਪੀਬੀਆਈ - ਆਰਥਿਕ ਅਪਰਾਧ ਤੇ ਸਾਈਬਰ ਕ੍ਰਾਈਮ ਜਲੰਧਰ, ਝਿਰਮਲ ਸਿੰਘ ਡੀਐੱਸਪੀ ਸੁਰੱਖਿਆ ਪਠਾਨਕੋਟ ਤੋਂ ਡੀਐੱਸਪੀ ਕੰਟਰੋਲ ਰੂਮ, ਪੀਏਪੀ ਜਲੰਧਰ, ਵਿੱਕੀ ਬੱਟਾ ਏਸੀਪੀ ਪੀਬੀਆਈ ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ ਜਲੰਧਰ, ਤਰਜਿੰਦਰ ਸਿੰਘ ਡੀਐੱਸਪੀ ਕਮਾਂਡ ਸੈਂਟਰ ਗੁਰਦਾਸਪੁਰ ਤੋਂ ਡੀਐੱਸਪੀ ਪੀਬੀਆਈ - ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ ਜਲੰਧਰ ਦਿਹਾਤੀ, ਅੰਮ੍ਰਿਤਪਾਲ ਸਿੰਘ ਤਰੱਕੀ ਤੋਂ ਬਾਅਦ ਏਸੀਪੀ ਟ੍ਰੈਫਿਕ, ਜਲੰਧਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਜਲੰਧਰ ਪੁਲਿਸ ਦੀ ਨਵੀਂ ਟੀਮ ਨੂੰ ਕਰਨਾ ਪਵੇਗਾ ਕਈ ਚੁਣੌਤੀਆਂ ਦਾ ਸਾਹਮਣਾ
ਪੁਲਿਸ ਵਿਭਾਗ ’ਚ ਹੋਏ ਇਸ ਵੱਡੇ ਫੇਰਬਦਲ ਦਾ ਅਸਰ ਜਲੰਧਰ ’ਚ ਅਮਨ-ਕਾਨੂੰਨ ਦੀ ਸਥਿਤੀ, ਨਸ਼ਾ ਤਸਕਰੀ ਵਿਰੋਧੀ ਮੁਹਿੰਮਾਂ, ਅਪਰਾਧਾਂ 'ਤੇ ਕਾਬੂ ਪਾਉਣ, ਟ੍ਰੈਫਿਕ ਪ੍ਰਬੰਧਨ ਤੇ ਵਿਸ਼ੇਸ਼ ਜਾਂਚ ਇਕਾਈਆਂ ਦੇ ਕੰਮਕਾਜ 'ਤੇ ਪੈਣ ਦੀ ਸੰਭਾਵਨਾ ਹੈ। ਖਾਸ ਤੌਰ 'ਤੇ ਪੱਛਮੀ, ਕੇਂਦਰੀ ਤੇ ਉੱਤਰੀ ਉਪ-ਮੰਡਲਾਂ ’ਚ ਕੀਤੇ ਗਏ ਇਹ ਬਦਲਾਅ ਕਾਫ਼ੀ ਅਹਿਮ ਮੰਨੇ ਜਾ ਰਹੇ ਹਨ। ਨਵੀਂ ਜ਼ਿੰਮੇਵਾਰੀ ਸੰਭਾਲਣ ਵਾਲੇ ਅਧਿਕਾਰੀਆਂ ਸਾਹਮਣੇ ਹੁਣ ਆਪਣੇ-ਆਪਣੇ ਅਧਿਕਾਰ ਖੇਤਰਾਂ ’ਚ ਅਪਰਾਧਾਂ ਨੂੰ ਰੋਕਣ, ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਤੇਜ਼ ਕਰਨ ਤੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਦੀ ਚੁਣੌਤੀ ਹੋਵੇਗੀ।