- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਦੀ 'ਦੁਰਗਾ ਪਬਲਿਸਿਟੀ' ਨਾਮਕ ਕੰਪਨੀ ਨਾਲ ਜੁੜਿਆ ਹੋਇਆ ਹੈ। ਇਸ ਕੰਪਨੀ ਕੋਲ ਕਦੇ ਪੂਰੇ ਜਲੰਧਰ ਸ਼ਹਿਰ ਦੇ ਇਸ਼ਤਿਹਾਰਾਂ ਦਾ ਠੇਕਾ ਹੁੰਦਾ ਸੀ। ਕਈ ਸਾਲ ਪਹਿਲਾਂ ਕਿਸੇ ਵਿਵਾਦ ਦੇ ਚੱਲਦਿਆਂ ਇਸ ਕੰਪਨੀ ਵੱਲੋਂ ਨਗਰ ਨਿਗਮ ਖ਼ਿਲਾਫ਼ ਅਦਾਲਤ 'ਚ ਕੇਸ ਦਾਇਰ ਕੀਤਾ ਗਿਆ ਸੀ

ਆਨਲਾਈਨ ਡੈਸਕ, ਜਲੰਧਰ : ਜਲੰਧਰ ਨਗਰ ਨਿਗਮ ਨੂੰ ਇੱਕ ਵੱਡੇ ਕਾਨੂੰਨੀ ਮਾਮਲੇ 'ਚ ਝਟਕਾ ਲੱਗਾ ਹੈ। ਸਥਾਨਕ ਅਦਾਲਤ ਨੇ ਸੁਣਵਾਈ ਦੌਰਾਨ ਮਾਡਲ ਟਾਊਨ ਸਥਿਤ ਨਗਰ ਨਿਗਮ ਦੇ ਮੇਅਰ ਹਾਊਸ ਤੇ ਇੰਡੀਅਨ ਓਵਰਸੀਜ਼ ਬੈਂਕ 'ਚ ਸਥਿਤ ਨਿਗਮ ਦੇ ਬੈਂਕ ਖਾਤੇ ਨੂੰ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਦੇ ਇਸ ਸਖ਼ਤ ਫ਼ੈਸਲੇ ਮਗਰੋਂ ਨਗਰ ਨਿਗਮ 'ਚ ਹੜਕੰਪ ਮਚ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਦੀ 'ਦੁਰਗਾ ਪਬਲਿਸਿਟੀ' ਨਾਮਕ ਕੰਪਨੀ ਨਾਲ ਜੁੜਿਆ ਹੋਇਆ ਹੈ। ਇਸ ਕੰਪਨੀ ਕੋਲ ਕਦੇ ਪੂਰੇ ਜਲੰਧਰ ਸ਼ਹਿਰ ਦੇ ਇਸ਼ਤਿਹਾਰਾਂ ਦਾ ਠੇਕਾ ਹੁੰਦਾ ਸੀ। ਕਈ ਸਾਲ ਪਹਿਲਾਂ ਕਿਸੇ ਵਿਵਾਦ ਦੇ ਚੱਲਦਿਆਂ ਇਸ ਕੰਪਨੀ ਵੱਲੋਂ ਨਗਰ ਨਿਗਮ ਖ਼ਿਲਾਫ਼ ਅਦਾਲਤ 'ਚ ਕੇਸ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਹੁਣ ਇਹ ਵੱਡਾ ਫ਼ੈਸਲਾ ਆਇਆ ਹੈ।
ਅਦਾਲਤ ਵੱਲੋਂ ਮੇਅਰ ਹਾਊਸ ਤੇ ਬੈਂਕ ਖਾਤਾ ਅਟੈਚ ਕਰਨ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਨਿਗਮ ਪ੍ਰਸ਼ਾਸਨ 'ਚ ਦਹਿਸ਼ਤ ਦਾ ਮਾਹੌਲ ਹੈ। ਸੂਤਰਾਂ ਮੁਤਾਬਕ ਨਗਰ ਨਿਗਮ ਦੇ ਕਾਨੂੰਨੀ ਮਾਹਰ ਇਨ੍ਹਾਂ ਹੁਕਮਾਂ ਨੂੰ ਰੱਦ ਕਰਵਾਉਣ ਤੇ ਰਾਹਤ ਪਾਉਣ ਲਈ ਹਰ ਸੰਭਵ ਕੋਸ਼ਿਸ਼ਾਂ 'ਚ ਜੁਟੇ ਹੋਏ ਹਨ।