ਭਾਜਪਾ ਲਈ ਵੱਡਾ ਦਿਨ : ਪੰਜਾਬ ਇੰਚਾਰਜ ਸਤੀਸ਼ ਪੂਨੀਆ ਅੱਜ ਜਲੰਧਰ 'ਚ, ਦਿਨ ਭਰ ਚੱਲੇਗਾ ਸੰਗਠਨਾਤਮਕ ਬੈਠਕਾਂ ਤੇ ਮੰਥਨ ਦਾ ਦੌਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ਸੂਬਾ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਡਾ. ਸਤੀਸ਼ ਪੂਨੀਆ ਅੱਜ ਯਾਨੀਕਿ ਮੰਗਲਵਾਰ ਨੂੰ ਜਲੰਧਰ ਦੇ ਵਿਸ਼ੇਸ਼ ਦੌਰੇ 'ਤੇ ਰਹਿਣਗੇ। ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਧੁਰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਦੇ ਮਕਸਦ ਨਾਲ ਆ ਰਹੇ ਡਾ. ਪੂਨੀਆ ਦਾ ਸਵੇਰੇ 9:30 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਬੈਠਕਾਂ, ਸਮੀਖਿਆਵਾਂ ਅਤੇ ਵਰਕਸ਼ਾਪਾਂ ਦਾ ਰੁਝੇਵਿਆਂ ਭਰਿਆ ਪ੍ਰੋਗਰਾਮ ਉਲੀਕਿਆ ਗਿਆ ਹੈ।
Publish Date: Tue, 01 Sep 2026 11:26 AM (IST)
Updated Date: Tue, 01 Sep 2026 11:27 AM (IST)
ਮਨਜੀਤ ਸ਼ਮਾਰੂ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ਸੂਬਾ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਡਾ. ਸਤੀਸ਼ ਪੂਨੀਆ ਅੱਜ ਯਾਨੀਕਿ ਮੰਗਲਵਾਰ ਨੂੰ ਜਲੰਧਰ ਦੇ ਵਿਸ਼ੇਸ਼ ਦੌਰੇ 'ਤੇ ਰਹਿਣਗੇ। ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਧੁਰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਦੇ ਮਕਸਦ ਨਾਲ ਆ ਰਹੇ ਡਾ. ਪੂਨੀਆ ਦਾ ਸਵੇਰੇ 9:30 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਬੈਠਕਾਂ, ਸਮੀਖਿਆਵਾਂ ਅਤੇ ਵਰਕਸ਼ਾਪਾਂ ਦਾ ਰੁਝੇਵਿਆਂ ਭਰਿਆ ਪ੍ਰੋਗਰਾਮ ਉਲੀਕਿਆ ਗਿਆ ਹੈ।
'ਪ੍ਰਧਾਨ ਮੰਤਰੀ ਸੇਵਾ ਸੰਕਲਪ ਅਭਿਆਨ' ਦੀ ਵਰਕਸ਼ਾਪ 'ਚ ਲੈਣਗੇ ਹਿੱਸਾ ਆਪਣੇ ਇਸ ਦੌਰੇ ਦੌਰਾਨ ਡਾ. ਸਤੀਸ਼ ਪੂਨੀਆ 'ਪ੍ਰਧਾਨ ਮੰਤਰੀ ਸੇਵਾ ਸੰਕਲਪ ਅਭਿਆਨ' ਤਹਿਤ ਆਯੋਜਿਤ ਕੀਤੀ ਜਾ ਰਹੀ ਵਿਸ਼ੇਸ਼ ਸੂਬਾ ਪੱਧਰੀ ਵਰਕਸ਼ਾਪ ਵਿੱਚ ਮੁੱਖ ਤੌਰ 'ਤੇ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਉਹ ਪਾਰਟੀ ਦੇ ਸੂਬਾਈ ਅਹੁਦੇਦਾਰਾਂ, ਜ਼ੋਨਲ ਇੰਚਾਰਜਾਂ, ਸਾਰੇ ਸੰਗਠਨਾਤਮਕ ਜ਼ਿਲ੍ਹਾ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਨਾਲ ਵੱਖ-ਵੱਖ ਉੱਚ-ਪੱਧਰੀ ਬੈਠਕਾਂ ਕਰਕੇ ਸੰਗਠਨ ਦੀਆਂ ਮੌਜੂਦਾ ਗਤੀਵਿਧੀਆਂ ਦੀ ਗੰਭੀਰਤਾ ਨਾਲ ਸਮੀਖਿਆ ਕਰਨਗੇ।
ਇਨ੍ਹਾਂ ਅਹਿਮ ਬੈਠਕਾਂ ਦੌਰਾਨ ਬੂਥ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਪਾਰਟੀ ਦੀ ਮਜ਼ਬੂਤੀ, ਆਗਾਮੀ ਪ੍ਰੋਗਰਾਮਾਂ ਦੀ ਰੂਪ-ਰੇਖਾ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਤੇ ਵਿਸ਼ੇਸ਼ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੂਬੇ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਭਾਜਪਾ ਦੇ ਜਨ-ਆਧਾਰ ਨੂੰ ਵਧਾਉਣ ਲਈ ਅਹਿਮ ਰਣਨੀਤੀਆਂ ਉਲੀਕੀਆਂ ਜਾਣਗੀਆਂ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਸੂਬਾ ਇੰਚਾਰਜ ਡਾ. ਸਤੀਸ਼ ਪੂਨੀਆ ਦਾ ਜਲੰਧਰ ਦੌਰਾ ਸੰਗਠਨ ਲਈ ਬੇਹੱਦ ਮਹੱਤਵਪੂਰਨ ਅਤੇ ਉਤਸ਼ਾਹਜਨਕ ਹੈ। ਉਨ੍ਹਾਂ ਦੱਸਿਆ ਕਿ ਪੂਨੀਆ ਦੇ ਮਾਰਗਦਰਸ਼ਨ ਨਾਲ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਪਾਰਟੀ ਵਰਕਰਾਂ ਵਿੱਚ ਨਵੀਂ ਊਰਜਾ, ਜੋਸ਼ ਅਤੇ ਸਪੱਸ਼ਟ ਦਿਸ਼ਾ ਦਾ ਸੰਚਾਰ ਹੋਵੇਗਾ, ਜੋ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਵੇਗਾ।