
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਸਾਬਕਾ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਪੰਮਾ ਅਤੇ ਗੁਰਜੀਤ ਸਿੰਘ ਆਮ ਪਾਰਟੀ ਨੂੰ ਅਲਵਿਦਾ ਕਹਿ ਕੇ ਘਰ ਵਾਪਸੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।

ਮਨਜੀਤ ਮੱਕੜ, ਪੰਜਾਬੀ ਜਾਗਰਣ, (ਗੁਰਾਇਆ)- ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਸਾਬਕਾ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਪੰਮਾ ਅਤੇ ਗੁਰਜੀਤ ਸਿੰਘ ਆਮ ਪਾਰਟੀ ਨੂੰ ਅਲਵਿਦਾ ਕਹਿ ਕੇ ਘਰ ਵਾਪਸੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਮੋਕੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਵੱਲੋ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ। ਇਸ ਮੋਕੇ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਨੂੰ ਚੇਤੇ ਕਰ ਰਹੇ ਹਨ ਜੋ ਵਿਕਾਸ ਦੇ ਕਾਰਜ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਗਏ ਹਨ ਇਸ ਤਰ੍ਹਾਂ ਵਿਕਾਸ ਕੋਈ ਦੂਜੀ ਪਾਰਟੀ ਨਹੀਂ ਕਰ ਸਕੀ ਪਰਮਜੀਤ ਸਿੰਘ ਪੰਮਾ ਦੇ ਸ਼ਾਮਿਲ ਹੋਣ ਨਾਲ਼ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਪਾਰਟੀ ਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ।
ਇਸ ਮੌਕੇ ਅਮਨਿੰਦਰ ਸਿੰਘ ਤੱਗੜ ਪ੍ਰਧਾਨ ਹਲਕਾ ਯੂਥ ਵਿੰਗ ਫਿਲੌਰ,ਦਲਜੀਤ ਸਿੰਘ ਜੀਤਾ ਸਰਕਲ ਪ੍ਰਧਾਨ ਰੁੜਕਾਂ ਕਲਾਂ, ਗੁਰਾਇਆ ਸਰਕਲ ਪ੍ਰਧਾਨ ਕਲਵਿੰਦਰ ਸਿੰਘ ਸੰਧੂ, ਬੀ.ਸੀ ਵਿੰਗ ਪ੍ਰਧਾਨ ਜਗਜੀਤ ਸਿੰਘ ਮੰਗਾ, ਜਸਵਿੰਦਰ ਕੁਮਾਰ ਕਾਲਾ ਹਲਕਾ ਪ੍ਰਧਾਨ ਐਸੀ ਵਿੰਗ,ਮਨਜੀਤ ਸਿੰਘ ਬਿੱਲਾ ਨੰਗਲ, ਭੁਪਿੰਦਰ ਸਿੰਘ ਜੌਹਲ ਗੰਨਾ ਪਿੰਡ, ਪ੍ਰਦੀਪ ਸਿੰਘ ਦੀਪਾ ਧੁਲੇਤਾ, ਹਰਦੇਵ ਸਿੰਘ ਮੁਠੱਡਾ ਕਲਾਂ, ਪੰਚ ਮਨਜੀਤ ਸਿੰਘ ਮੁਠੱਡਾ ਕਲਾਂ ਹਾਜ਼ਰ ਸਨ।